ਨਵੀਂ ਦਿੱਲ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਯੋਜਨਾ ਤਹਿਤ ਸਾਲ 2016 ਤੋਂ 2019 ਦੌਰਾਨ ਅਲਾਟ ਕੀਤੀ ਗਈ ਰਾਸ਼ੀ ’ਚੋਂ ਕਰੀਬ 80 ਫ਼ੀਸਦੀ ਮੀਡੀਆ ਪ੍ਰਚਾਰ ’ਤੇ ਖ਼ਰਚ ਕੀਤੇ ਜਾਣ ਨੂੰ ਸੰਸਦੀ ਕਮੇਟੀ ਦੀ ਰਿਪੋਰਟ ਲੈ ਕੇ ਮੋਦੀ ਸਰਕਾਰ ‘ਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ‘ਛਵੀ ਬਚਾਓ, ਫੋਟੋ ਛਪਵਾਓ’ ਹੀ ਭਾਜਪਾ ਦਾ ਅਸਲੀ ਨਾਅਰਾ ਹੈ।
ਜ਼ਿਕਰਯੋਗ ਹੈ ਕਿ ਬੇਟੀ ਬਚਾਓ, ਬੇਟੀ ਪੜ੍ਹਾਓ ਕੇਂਦਰ ਸਰਕਾਰ ਦੀ ਇੱਕ ਅਭਿਲਾਸ਼ੀ ਯੋਜਨਾ ਹੈ। ਯੋਜਨਾ ਦਾ ਭਾਰਤ ਦੀਆਂ ਧੀਆਂ ਨੂੰ ਕਿੰਨਾ ਲਾਭ ਹੋਇਆ, ਇਸ ਬਾਰੇ ਹਰ ਕੋਈ ਆਪਣੀ-ਆਪਣੀ ਰਾਏ ਰੱਖ ਸਕਦਾ ਹੈ। ਪਰ ਸਰਕਾਰ ਨੇ ਇਸ ਸਕੀਮ ‘ਤੇ ਕਿੰਨਾ ਖਰਚ ਕੀਤਾ, ਇਸ ਬਾਰੇ ਇੱਕ ਰਿਪੋਰਟ ਆਈ ਹੈ। ਇਸ ਦੇ ਮੁਤਾਬਿਕ ਸਰਕਾਰ ਨੇ ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਦਾ ਲਗਭਗ 80 ਫੀਸਦੀ ਇਸ ਦੇ ਪ੍ਰਚਾਰ ‘ਤੇ ਖਰਚ ਕੀਤਾ ਹੈ।