June 19, 2024, 12:43 pm
----------- Advertisement -----------
HomeNewsSportsਵੇਂਕਟੇਸ਼ ਅਈਅਰ ਨੂੰ ਮਿਲੀ 40 ਗੁਣ ਵੱਧ ਕੀਮਤ, ਉਮਰਾਨ ਮਲਿਕ ਨੂੰ ਵੱਡਾ...

ਵੇਂਕਟੇਸ਼ ਅਈਅਰ ਨੂੰ ਮਿਲੀ 40 ਗੁਣ ਵੱਧ ਕੀਮਤ, ਉਮਰਾਨ ਮਲਿਕ ਨੂੰ ਵੱਡਾ ਫਾਇਦਾ

Published on

----------- Advertisement -----------

2022 ਦੀ ਵੱਡੀ ਨਿਲਾਮੀ ਤੋਂ ਪਹਿਲਾਂ ਆਈ. ਪੀ. ਐੱਲ. ਦੀਆਂ 8 ਪੁਰਾਣੀਆਂ ਟੀਮਾਂ ਨੇ ਕੁਲ 27 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਤੇ ਇਸ ਰਿਟੇਸ਼ਨ ਵਿਚ ਵੇਂਕਟੇਸ਼ ਅਈਅਰ ਨੂੰ ਮਿਲੀ 40 ਗੁਣਾ ਵੱਧ ਕੀਮਤ ਹੈਰਾਨ ਕਰਨ ਵਾਲੀ ਹੈ ਜਦਕਿ ਜੂੰਮ-ਕਸ਼ਮੀਰ ਤੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਵੀ ਵੱਡਾ ਫਾਇਦਾ ਹੋਇਆ ਹੈ। 2021 ਦੀ ਨਿਲਾਮੀ ਵਿਚ ਕੇ. ਕੇ. ਆਰ. ਨੇ ਮੱਧ ਪ੍ਰਦੇਸ਼ ਦੇ ਆਲਰਾਊਂਡਰ ਵੇਂਕਟੇਸ਼ ਅਈਅਰ ਨੂੰ 20 ਲੱਖ ਰੁਪਏ ਦੇ ਬੇਸ ਪ੍ਰਾਇਜ਼ ਵਿਚ ਖਰੀਦਿਆ ਸੀ। ਨਵੰਬਰ ਵਿਚ ਭਾਰਤ ਲਈ ਡੈਬਿਊ ਕਰਨ ਵਾਲੇ ਅਈਅਰ ਨੂੰ ਇਸ ਵਾਰ ਕੇ. ਕੇ. ਆਰ. ਨੇ 8 ਕਰੋੜ ਰੁਪਏ ਵਿਚ ਰਿਟੇਨ ਕੀਤਾ ਹੈ। ਇਹ 2021 ਨਿਲਾਮੀ ਦੀ ਕੀਮਤ ਤੋਂ 40 ਗੁਣਾ ਵਧੇਰੇ ਕੀਮਤ ਹੈ।

ਇਹ ਇਤਿਹਾਸਕ ਰੂਪ ਨਾਲ ਬੇਸ ਪ੍ਰਾਇਜ਼ ਵਿਚ ਸਭ ਤੋਂ ਵੱਧ ਕੀਮਤ ਤੱਕ ਪਹੁੰਚਣ ਦਾ ਰਿਕਾਰਡ ਨਹੀਂ ਹੈ ਕਿਉਂਕਿ 2015 ਵਿਚ ਮੁੰਬਈ ਇੰਡੀਅਨਜ਼ ਨੇ ਹਾਰਦਿਕ ਪੰਡਯਾ ਨੂੰ 10 ਲੱਖ ਰੁਪਏ ਦੇ ਬੇਸ ਪ੍ਰਾਇਜ਼ ਵਿਚ ਖਰੀਦਿਆ ਸੀ ਜਦਕਿ 2018 ਵਿਚ ਮੁੰਬਈ ਨੇ ਉਸ ਨੂੰ 10 ਗੁਣਾ ਵੱਧ 11 ਕਰੋੜ ਰੁਪਏ ਦਿੱਤੇ ਸਨ। ਜੰਮੂ ਕਸ਼ਮੀਰ ਦੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 4 ਕਰੋੜ ਰੁਪਏ ਵਿਚ ਰਿਟੇਨ ਕੀਤਾ ਹੈ। ਮਲਿਕ ਦੂਜਾ ਅਨਕੈਪਡ ਖਿਡਾਰੀ ਹੈ, ਜਿਸ ਨੂੰ ਉਸਦੇ ਸੂਬੇ ਦੇ ਹੀ ਦੋਸਤ ਅਬਦੁਲ ਸਮਦ ਦੇ ਨਾਲ ਐੱਸ. ਆਰ. ਐੱਚ. ਨੇ ਰਿਟੇਨ ਕੀਤਾ ਹੈ। ਮਲਿਕ ਨੇ ਜਿੱਥੇ 3 ਤਾਂ ਵੇਂਕਟੇਸ਼ ਨੇ 2021 ਵਿਚ ਸਿਰਫ 10 ਮੈਚ ਖੇਡੇ ਹਨ। ਪਹਿਲਾਂ ਇਹ ਰਿਕਾਰਡ ਸੰਜੂ ਸੈਮਸਨ ਦੇ ਨਾਂ ਸੀ, ਜਿਸ ਨੂੰ ਰਾਜਸਥਾਨ ਰਾਇਲਜ਼ ਨੇ ਸਿਰਫ 11 ਆਈ. ਪੀ. ਐੱਲ. ਮੈਚਾਂ ਤੋਂ ਬਾਅਦ ਰਿਟੇਨ ਕੀਕਾ ਸੀ। ਉਸੇ ਸਾਲ ਇਕ ਹੋਰ ਅਨਕੈਪਡ ਖਿਡਾਰੀ ਮਨਨ ਵੋਹਰਾ ਨੂੰ ਕਿੰਗਜ਼ ਪੰਜਾਬ ਨੇ 12 ਮੈਚਾਂ ਤੋਂ ਬਾਅਦ ਰਿਟੇਨ ਕਰ ਲਿਆ ਸੀ। 14 ਕਰੋੜ ਰੁਪਏ ਸਨਰਾਈਜ਼ਰਜ਼ ਹੈਦਰਾਬਾਦ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਦੇਵੇਗੀ। ਇਹ ਕਿਸੇ ਵਿਦੇਸ਼ੀ ਖਿਡਾਰੀ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਝ ਰਿਟੈਸ਼ਨ ਕੀਮਤ ਹੈ। 2018 ਵਿਚ ਸਨਰਾਈਜ਼ਰਜ਼ ਨੇ ਕੇਨ ਵਿਲੀਅਮਸਨ ਨੂੰ 3 ਕਰੋੜ ਰੁਪਏ ਵਿਚ ਖਰੀਦਿਆ ਸੀ। 2018 ਵਿਚ ਖਰੀਦੇ ਜਾਣ ਤੋਂ ਬਾਅਦ ਸਨਾਰਈਜ਼ਰਜ਼ ਨੇ ਕੇਨ ਨੂੰ 2015 ਵਿਚ 60 ਲੱਖ ਰੁਪਏ ਵਿਚ ਖਰੀਦਿਆ ਸੀ ਤੇ ਅਗਲੇ ਤਿੰਨ ਸੈਸ਼ਨਾਂ ਵਿਚ ਇਹ ਕੀਮਤ ਦਿੱਤੀ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪਾਪੂਆ ਨਿਊ ਗਿਨੀ ਨੇ 2 ਓਵਰਾਂ ‘ਚ 1 ਵਿਕਟ ‘ਤੇ ਬਣਾਈਆਂ 7 ਦੌੜਾਂ

ਟੀ-20 ਵਿਸ਼ਵ ਕੱਪ ਦਾ 39ਵਾਂ ਮੈਚ ਨਿਊਜ਼ੀਲੈਂਡ ਅਤੇ ਪਾਪੂਆ ਨਿਊ ਗਿਨੀ ਵਿਚਾਲੇ ਤ੍ਰਿਨੀਦਾਦ ਦੇ...

ਟੀ-20 ਵਿਸ਼ਵ ਕੱਪ: ਪਾਕਿਸਤਾਨ ਨੇ ਆਇਰਲੈਂਡ ਨੂੰ 3 ਵਿਕਟਾਂ ਨਾਲ ਹਰਾਇਆ

ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ 'ਚ ਐਤਵਾਰ ਰਾਤ ਨੂੰ ਆਇਰਲੈਂਡ ਨੂੰ 3 ਵਿਕਟਾਂ ਨਾਲ...

ਆਇਰਲੈਂਡ ਨੇ ਪਾਕਿਸਤਾਨ ਨੂੰ ਦਿੱਤਾ 107 ਦੌੜਾਂ ਦਾ ਟੀਚਾ

ਟੀ-20 ਵਿਸ਼ਵ ਕੱਪ 'ਚ ਆਇਰਲੈਂਡ ਨੇ ਪਾਕਿਸਤਾਨ ਨੂੰ 107 ਦੌੜਾਂ ਦਾ ਟੀਚਾ ਦਿੱਤਾ ਹੈ।...

ਮੀਂਹ ਕਾਰਨ ਅਮਰੀਕਾ-ਆਇਰਲੈਂਡ ਮੈਚ ਰੱਦ: ਪਾਕਿਸਤਾਨ ਟੀ-20 ਵਿਸ਼ਵ ਕੱਪ ‘ਚੋ ਹੋਇਆ ਬਾਹਰ

ਅਮਰੀਕਾ ਸੁਪਰ-8 ਲਈ ਕੁਆਲੀਫਾਈ 2026 ਦਾ ਟੀ-20 ਵਿਸ਼ਵ ਕੱਪ ਵੀ ਖੇਡੇਗਾ ਨਵੀਂ ਦਿੱਲੀ, 15 ਜੂਨ 2024...

ਅਮਰੀਕਾ Vs ਆਇਰਲੈਂਡ : ਮੀਂਹ ਕਾਰਨ ਅਜੇ ਤਕ ਮੈਚ ਨਹੀਂ ਹੋਇਆ ਸ਼ੁਰੂ; ਅੰਪਾਇਰ 10 ਵਜੇ ਫਿਰ ਕਰਨਗੇ ਮੈਦਾਨ ਦਾ ਮੁਆਇਨਾ

ਟੀ-20 ਵਿਸ਼ਵ ਕੱਪ ਦਾ 30ਵਾਂ ਮੈਚ 14 ਜੂਨ ਨੂੰ ਫਲੋਰੀਡਾ ਦੇ ਸੈਂਟਰਲ ਬ੍ਰੋਵਾਰਡ ਰੀਜਨਲ...

ਟੀ-20 ਵਿਸ਼ਵ ਕੱਪ: ਭਾਰਤ ਨੇ ਅਮਰੀਕਾ ਨੂੰ 7 ਵਿਕਟਾਂ ਨਾਲ ਹਰਾਇਆ, ਸੁਪਰ-8 ‘ਚ ਪਹੁੰਚਿਆ

ਸੁਪਰ-8 'ਚ ਪਹੁੰਚਿਆ ਭਾਰਤ ਅਰਸ਼ਦੀਪ ਸਿੰਘ ਨੇ ਲਈਆਂ 4 ਵਿਕਟਾਂ ਨਵੀਂ ਦਿੱਲੀ, 13 ਜੂਨ 2024 -...

ਟੀ-20 ਵਿਸ਼ਵ ਕੱਪ: ਅਮਰੀਕਾ ਨੇ ਭਾਰਤ ਨੂੰ ਦਿੱਤਾ 111 ਦੌੜਾ ਦਾ ਟੀਚਾ

ਟੀ-20 ਵਿਸ਼ਵ ਕੱਪ ਦੇ 25ਵੇਂ ਮੈਚ ਵਿੱਚ ਅਮਰੀਕਾ ਨੇ ਭਾਰਤ ਨੂੰ ਜਿੱਤ ਲਈ 111...

ਟੀ-20 ਵਿਸ਼ਵ ਕੱਪ: ਕੈਨੇਡਾ ਨੇ ਪਾਕਿਸਤਾਨ ਨੂੰ ਦਿੱਤਾ 107 ਦੌੜਾਂ ਦਾ ਟੀਚਾ

ਟੀ-20 ਵਿਸ਼ਵ ਕੱਪ 'ਚ ਅੱਜ ਪਾਕਿਸਤਾਨ ਦਾ ਸਾਹਮਣਾ ਕੈਨੇਡਾ ਨਾਲ ਹੋ ਰਿਹਾ ਹੈ। ਕੈਨੇਡਾ...

ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਪਾਕਿਸਤਾਨੀ ਕ੍ਰਿਕਟਰ ਕਮਰਾਨ ਅਕਮਲ ਨੂੰ ਪਾਈਆਂ ਲਾਹਨਤਾਂ

ਚੰਡੀਗੜ੍ਹ, 11 ਜੂਨ 2024 - ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਮੌਜੂਦਾ ਟੀਮ ਇੰਡੀਆ ਸਟਾਰ...