ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਆਫ ਸਪਿਨਰ ਹਰਭਜਨ ਸਿੰਘ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈ ਸਕਦੇ ਹਨ। ਇਸ ਤੋਂ ਬਾਅਦ ਉਹ IPL ਦੀ ਕਿਸੇ ਫ੍ਰੈਂਚਾਈਜੀ ਦੇ ਸਪੋਰਟ ਸਟਾਫ ਜਾਂ ਕੋਚ ਬਣ ਸਕਦੇ ਹਨ।ਜਾਣਕਾਰੀ ਮੁਤਾਬਕ ਭੱਜੀ ਅਗਲੇ ਹਫਤੇ ਆਫੀਸ਼ੀਅਲੀ ਆਪਣੇ ਸੰਨਿਆਸ ਦਾ ਐਲਾਨ ਕਰ ਸਕਦੇ ਹਨ। ਹਾਲਾਂਕਿ ਆਈ. ਪੀ. ਐੱਲ. 2021 ਦੇ ਦੂਜੇ ਫੇਜ਼ ਵਿਚ ਉਨ੍ਹਾਂ ਨੂੰ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਹਰਭਜਨ ਸਿੰਘ ਨੇ ਟੀਮ ਇੰਡੀਆ ਲਈ 103 ਟੈਸਟ ਮੈਚ ਖੇਡੇ ਹਨ। ਉਨ੍ਹਾਂ ਦੇ ਨਾਂ 417 ਵਿਕਟਾਂ ਦਰਜ ਹਨ। ਵਨਡੇ ਵਿਚ ਉਨ੍ਹਾਂ ਨੇ 236 ਮੈਰਚਾਂ ਵਿਚ 269 ਵਿਕਟਾਂ ਲਈਆਂ ਹਨ। ਟੀ-20 ਵਿਚ ਭੱਜੀ ਨੇ ਭਾਰਤ ਲਈ 28 ਮੁਕਾਬਲੇ ਖੇਡੇ ਹਨ। ਇਨ੍ਹਾਂ ‘ਚ ਉਸ ਨੇ 25 ਵਿਕਟਾਂ ਲਈਆਂ ਹਨ।
----------- Advertisement -----------