September 16, 2024, 3:58 am
----------- Advertisement -----------
HomeNewsLatest Newsਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਲੱਗਿਆ 75 ਫੀਸਦੀ ਜੁਰਮਾਨਾ, ਇਹ...

ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਲੱਗਿਆ 75 ਫੀਸਦੀ ਜੁਰਮਾਨਾ, ਇਹ ਹੈ ਕਾਰਨ

Published on

----------- Advertisement -----------

ਦਿੱਲੀ (ਬਲਜੀਤ ਮਰਵਾਹਾ) – ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਗਈ। ਸੀਰੀਜ਼ ਦਾ ਆਖਰੀ ਮੈਚ ਟਾਈ ਹੋ ਗਿਆ। ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਮੈਚ ‘ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਖਰਾਬ ਅੰਪਾਇਰਿੰਗ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਹਰਮਨਪ੍ਰੀਤ ਨੇ ਕਿਹਾ ਕਿ ਉਹ ਕੁਝ ਫੈਸਲਿਆਂ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਨੇ ਅੰਪਾਇਰਿੰਗ ਨੂੰ ਬਹੁਤ ਮਾੜਾ ਕਰਾਰ ਦਿੱਤਾ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਸੀਰੀਜ਼ ਦਾ ਤੀਜਾ ਅਤੇ ਆਖਰੀ ਵਨਡੇ ਢਾਕਾ ‘ਚ ਖੇਡਿਆ ਗਿਆ। ਇਸ ਮਾਮਲੇ ਨੂੰ ਲੈ ਹੁਣ ਹਰਮਨਪ੍ਰੀਤ ਕੌਰ ਉੱਪਰ ਜ਼ੁਰਮਾਨਾ ਲਗਾਇਆ ਗਿਆ ਹੈ।

ਜਾਨਣਯੋਗ ਹੈ ਕਿ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ‘ਤੇ ਸ਼ੇਰ-ਏ-ਬੰਗਲਾ ਨੈਸ਼ਨਲ ਸਟੇਡੀਅਮ ‘ਚ ਭਾਰਤ ਵਿਰੁੱਧ ਤੀਜੇ ਵਨਡੇ ਦੌਰਾਨ ਉਸ ਦੇ ਵਿਵਹਾਰ ਲਈ ਉਸਦੀ ਮੈਚ ਫੀਸ ਦਾ 75 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਇਸ ਘਟਨਾ ਵਿੱਚ ਹਰਮਨਪ੍ਰੀਤ ਨੇ ਆਪਣੇ ਬੱਲੇ ਨਾਲ ਸਟੰਪ ਤੋੜ ਦਿੱਤਾ ਅਤੇ ਐਲਬੀਡਬਲਯੂ ਆਊਟ ਹੋਣ ਤੋਂ ਬਾਅਦ ਅੰਪਾਇਰ ਤਨਵੀਰ ਅਹਿਮਦ ਨਾਲ ਬਹਿਸ ਹੋਈ। ਮੈਚ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਸ ਨੂੰ ਲੈਵਲ ਦੋ ਅਪਰਾਧ ਵਜੋਂ ਸ਼੍ਰੇਣੀਬੱਧ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਤੀਜੇ ਵਨਡੇ ‘ਚ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 225 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ‘ਚ ਭਾਰਤੀ ਟੀਮ ਵੀ 225 ਦੌੜਾਂ ਹੀ ਬਣਾ ਸਕੀ। ਟੀਮ ਇੰਡੀਆ ਲਈ ਹਰਲੀਨ ਦਿਓਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਸ ਨੇ 108 ਗੇਂਦਾਂ ਦਾ ਸਾਹਮਣਾ ਕਰਦਿਆਂ 77 ਦੌੜਾਂ ਬਣਾਈਆਂ। ਹਰਲੀਨ ਦੀ ਪਾਰੀ ਵਿੱਚ 9 ਚੌਕੇ ਸ਼ਾਮਲ ਸਨ। ਜੇਮਿਮਾ ਰੌਡਰਿਗਜ਼ ਨੇ 33 ਦੌੜਾਂ ਦੀ ਅਜੇਤੂ ਪਾਰੀ ਖੇਡੀ। ਹਾਲਾਂਕਿ ਉਹ ਭਾਰਤ ਨੂੰ ਨਹੀਂ ਜਿੱਤ ਸਕੀ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ 59 ਦੌੜਾਂ ਬਣਾਈਆਂ। ਸਮ੍ਰਿਤੀ ਨੇ 85 ਗੇਂਦਾਂ ਦਾ ਸਾਹਮਣਾ ਕੀਤਾ ਅਤੇ 5 ਚੌਕੇ ਲਗਾਏ। ਹਰਮਨਪ੍ਰੀਤ ਨੇ 14 ਦੌੜਾਂ ਦਾ ਯੋਗਦਾਨ ਪਾਇਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਤੁਹਾਡੀ ਰਸੋਈ ‘ਚ ਛੁਪਿਆ ਹੈ ਭਾਰ ਘਟਾਉਣ ਦਾ ਰਾਜ਼, 6 ਮਸਾਲੇ ਬਣਾ ਦੇਣਗੇ ਭਾਰ ਘਟਾਉਣ ਦਾ ਸਫਰ ਆਸਾਨ

ਕੀ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਜੇਕਰ ਹਾਂ, ਤਾਂ ਅੱਜ ਅਸੀਂ...

ਖੇਡਾਂ ਵਤਨ ਪੰਜਾਬ ਦੀਆਂ-2024: ਡਿਪਟੀ ਸਪੀਕਰ ਰੌੜੀ ਨੇ ਕਰਵਾਈ ਅੰਡਰ-14 ਫੁੱਟਬਾਲ ਮੁਕਾਬਲਿਆਂ ਦੀ ਸ਼ੁਰੂਆਤ

ਮਾਹਿਲਪੁਰ/ਹੁਸ਼ਿਆਰਪੁਰ, 15 ਸਤੰਬਰ: ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਦਿਲਚਸਪੀ ਅਤੇ ਉਤਸ਼ਾਹ ਵਧਾਉਣ...

ਵਿਧਾਇਕਾ ਮਾਣੂੰਕੇ ਵੱਲੋਂ ਵਿਧਾਨ ਸਭਾ ਵਿੱਚ ਚੁੱਕੇ ਮੁੱਦੇ ਨੂੰ ਪਿਆ ਬੂਰ

ਲੁਧਿਆਣਾ: ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਜਗਰਾਉਂ ਤੋਂ ਹਠੂਰ ਵਾਇਆ...

ਸ਼ਹੀਦ ਮੇਜ਼ਰ ਭਗਤ ਸਿੰਘ ਵਰਗੇ ਜਾਂਬਾਜਾ ਦਾ ਬਲੀਦਾਨ ਯਾਦ ਰੱਖੇਗਾ ਹਿੰਦੋਸਤਾਨ: ਕੈਬਨਿਟ ਮੰਤਰੀ ਕਟਾਰੂਚੱਕ

ਗੁਰਦਾਸਪੁਰ, 15 ਸਤੰਬਰ - 1965 ਦੀ ਭਾਰਤ-ਪਾਕਿ ਜੰਗ ਵਿਚ ਸ਼ਹੀਦੀ ਦਾ ਜਾਮ ਪੀਣ ਵਾਲੇ...

ਤਿੰਨ ਦਿਨਾਂ ਦੌਰੇ ‘ਤੇ ਗੁਜਰਾਤ ਪਹੁੰਚੇ PM ਮੋਦੀ; ਹਵਾਈ ਸੈਨਾ ਦੇ ਨਵੇਂ ਆਪਰੇਸ਼ਨ ਕੰਪਲੈਕਸ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਗੁਜਰਾਤ ਦੇ ਤਿੰਨ ਦਿਨਾਂ ਦੌਰੇ 'ਤੇ ਹਨ। ਉਹ...

ਮੋਟਾਪਾ ਘਟਾਉਣ ਲਈ ਮੇਥੀ ਦੀ ਚਾਹ ਸਰੀਰ ਲਈ ਹੈ ਫਾਇਦੇਮੰਦ

ਸਿਹਤਮੰਦ ਅਤੇ ਫਿੱਟ ਰਹਿਣ ਲਈ ਅਸੀਂ ਕਈ ਤਰੀਕੇ ਅਪਣਾਉਂਦੇ ਹਾਂ। ਪਰ ਕੀ ਤੁਸੀਂ ਜਾਣਦੇ...

ਕੇਰਲ ਵਿੱਚ ਨਿਪਾਹ ਵਾਇਰਸ ਨਾਲ ਵਿਅਕਤੀ ਦੀ ਮੌਤ

ਕੇਰਲ ਦੇ ਮਲੱਪੁਰਮ ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ 24 ਸਾਲਾ ਵਿਅਕਤੀ ਦੀ...

ਹੁਣ ਹਿੰਦੀ ‘ਚ ਹੋਵੇਗੀ MBBS ਦੀ ਪੜ੍ਹਾਈ, ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ

ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈਂ ਨੇ ਹਿੰਦੀ ਦਿਵਸ 'ਤੇ ਵੱਡਾ ਐਲਾਨ ਕੀਤਾ...

ਚੰਡੀਗੜ੍ਹ ਗ੍ਰੇਨੇਡ ਹਮਲਾ: ਅਮਰੀਕਾ-ਅਧਾਰਤ ਗੈਂਗਸਟਰ ਹੈਪੀ ਪਾਸੀਆਂ ਵੱਲੋਂ ਮੁਲਜ਼ਮਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਵਾਅਦੇ ਖੋਖਲੇ ਹੋਏ ਸਿੱਧ

ਚੰਡੀਗੜ੍ਹ, 15 ਸਤੰਬਰ (ਬਲਜੀਤ ਮਰਵਾਹਾ): ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਅਤੇ ਦਿੱਲੀ ਪੁਲਿਸ ਨਾਲ...