ਚੰਡੀਗੜ੍ਹ, 5 ਅਗਸਤ 2022 – ਭਾਰਤ ਦੀ ਰੁਪਾਲ ਚੌਧਰੀ ਨੇ ਅਥਲੈਟਿਕਸ ਵਿੱਚ ਇਤਿਹਾਸ ਸਿਰਜ ਦਿੱਤਾ ਹੈ। ਰੁਪਾਲ ਚੌਧਰੀ ਨੇ ਅੰਡਰ-20 ਵਿਸ਼ਵ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਬਣ ਗਈ ਹੈ।
ਰੁਪਾਲ ਨੇ ਕੋਲੰਬੀਆ ਵਿਖੇ ਚੱਲ ਰਹੀ ਚੈਂਪੀਅਨਸ਼ਿਪ ਵਿੱਚ 400 ਮੀਟਰ ਦੌੜ ਵਿੱਚ 51.85 ਸਕਿੰਟ ਦੇ ਆਪਣੇ ਬਿਹਤਰੀਨ ਸਮੇਂ ਨਾਲ ਕਾਂਸੀ ਦਾ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਉਸ ਨੇ 4X400 ਮੀਟਰ ਮਿਕਸਡ ਰਿਲੇਅ ਦੌੜ ਵਿੱਚ ਸਿਲਵਰ ਮੈਡਲ ਜਿੱਤਿਆ ਸੀ।












