ਪਿਛਲੇ ਇੱਕ ਮਹੀਨੇ ਤੋਂ ਫੈਲੇ ਇਨਫਲੈਂਜਾ ਫਲੂ ਕਾਰਨ ਫਿਰੋਜ਼ਪੁਰ ਵਿੱਚ ਤੇ ਹੋਰ ਜ਼ਿਲ੍ਹਿਆਂ ਵਿੱਚ ਲਗਾਤਾਰ ਛੋਟੇ ਬੱਚੇ ਬਿਮਾਰ ਹੋ ਰਹੇ ਹਨ। ਇਸ ਫਲੂ ਕਾਰਨ ਬੱਚਿਆਂ ਨੂੰ ਤੇਜ਼ ਬੁਖਾਰ ਤੇ ਤੇਜ਼ ਖਾਂਸੀ ਅਤੇ ਪੇਟ ਖਰਾਬ ਦਸਤ ਲੱਗਣਾ, ਉਲਟੀਆਂ ਲੱਗਣੀਆਂ ਆਦਿ ਦੇ ਲੱਛਣ ਸਾਹਮਣੇ ਆਉਂਦੇ ਹਨ ਤੇ ਇਕਦਮ ਤੇਜ਼ ਬੁਖ਼ਾਰ ਹੋ ਕੇ ਦੋ ਤਿੰਨ ਦਿਨ ਵਿੱਚ ਹੌਲੀ-ਹੌਲੀ ਇਹ ਬੁਖ਼ਾਰ ਉਤਰਦਾ ਹੈ। ਫਲੂ ਲਗਾਤਾਰ ਛੋਟੇ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਇਸ ਫਲੂ ਨਾਲ ਪੀੜਤ ਬੱਚੇ ਇਲਾਜ ਦੇ ਲਈ ਹਸਪਤਾਲਾਂ ਵਿਚ ਆ ਰਹੇ ਹਨ। ਬੱਚਿਆਂ ਦੇ ਮਾਹਰ ਡਾਕਟਰ ਆਰ.ਐੱਸ. ਸੰਧੂ ਨੇ ਦੱਸਿਆ ਕਿ ਇਹ ਫਲੂ ਅੱਜ-ਕੱਲ੍ਹ ਛੋਟੇ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ ਜਿਸ ਨਾਲ ਬੱਚੇ ਬੜੀ ਵੱਡੀ ਤਾਦਾਦ ਦੇ ਨਾਲ ਬਿਮਾਰ ਹੋ ਰਹੇ ਹਨ। ਡਾਕਟਰ ਨੇ ਸਲਾਹ ਦਿੱਤੀ ਹੈ ਕਿ ਆਪਣੇ ਬੱਚਿਆਂ ਨੂੰ ਇਸ ਫਲੂ ਤੋਂ ਬਚਾਉਣ ਲਈ ਸਭ ਤੋਂ ਪਹਿਲਾਂ ਫਲੂ ਤੋਂ ਬਚਣ ਵਾਲਾ ਟੀਕਾ ਲਗਵਾਉਣਾ ਚਾਹੀਦਾ ਹੈ ਤੇ ਨਾਲ ਹੀ ਬੱਚਿਆਂ ਨੂੰ ਫਾਸਟ ਫੂਡ ਜੰਕ ਫੂਡ ਖਾਣ ਤੋਂ ਰੋਕਣਾ ਚਾਹੀਦਾ ਹੈ ਕਿਉਂਕਿ ਫਾਸਟ ਫੂਡ ਦੇ ਜੰਕ ਫੂਡ ਖਾਣ ਨਾਲ ਉਨ੍ਹਾਂ ਦੀ ਇਮੁਨਿਟੀ ਘੱਟ ਜਾਂਦੀ ਹੈ ਤੇ ਬੱਚੇ ਜਲਦ ਬਿਮਾਰ ਹੋਣ ਲੱਗ ਜਾਂਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਇਲਾਜ ਲਈ ਆਯੂਸ਼ਮਾਨ ਸਕੀਮ ਸ਼ੁਰੂ ਕੀਤੀ ਹੋਈ ਹੈ ਜਿਸ ਨਾਲ ਹਰ ਬੱਚਾ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਲੈ ਕਰਵਾ ਸਕਦਾ ਹੈ ਤੇ ਸਮਾਂ ਰਹਿੰਦਿਆਂ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਇਸ ਸਹੂਲਤ ਲੈਣ ਵਾਸਤੇ ਆਪਣਾ ਅਤੇ ਆਪਣੇ ਬੱਚਿਆਂ ਦਾ ਆਯੂਸ਼ਮਾਨ ਕਾਰਡ ਬਣਵਾ ਕੇ ਰੱਖਣ ਤਾਂ ਜੋ ਉਨ੍ਹਾਂ ਨੂੰ ਇਸ ਸਕੀਮ ਦਾ ਲਾਭ ਮਿਲ ਸਕੇ ਆਪਣੇ ਬੱਚਿਆਂ ਨੂੰ ਇਸ ਫਲੂ ਤੋਂ ਬਚਾਉਣ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
----------- Advertisement -----------
ਇਸ ਖਤਰਨਾਕ ਬਿਮਾਰੀ ਦੀ ਚਪੇਟ ‘ਚ ਆ ਰਹੇ ਨੇ ਛੋਟੇ ਬੱਚੇ, ਲਗਾਤਾਰ ਹਸਪਤਾਲ ਲੱਗ ਰਹੇ ਗੇੜੇ!,ਜਾਣੋ ਵਜਹ
Published on
----------- Advertisement -----------












