ਚੰਡੀਗੜ੍ਹ: ਵਿਧਾਇਕ ਸੁਖਪਾਲ ਖਹਿਰਾ ਲਈ ਰਾਹਤ ਭਰੀ ਖਬਰ ਹੈ। ਰਿਮਾਂਡ ਨੂੰ ਲੈ ਕੇ ED ਦੀ ਪਟੀਸ਼ਨ ਹਾਈ ਕੋਰਟ ਨੇ ਖਾਰਿਜ ਕਰ ਦਿੱਤੀ ਹੈ। ਮੀਡਿਆ ਰਿਪੋਰਟ ਮੁਤਾਬਕ
ਡਰੱਗ ਸਮੱਗਲਿੰਗ, ਪਾਸਪੋਰਟ ਘੋਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ‘ਚ ਮੁਲਜ਼ਮ ਬਣਾਏ ਗਏ ਖਹਿਰਾ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਈ. ਡੀ. ਨੇ ਮੋਹਾਲੀ ਦੀ ਕੋਰਟ ਤੋਂ ਸੁਖਪਾਲ ਖਹਿਰਾ ਦਾ ਅਤੇ ਰਿਮਾਂਡ ਮੰਗਿਆ ਸੀ ਪਰ ਮੋਹਾਲੀ ਦੀ ਕੋਰਟ ਨੇ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕੋਰਟ ਦੇ ਉਕਤ ਹੁਕਮਾਂ ਨੂੰ ਈ. ਡੀ. ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। ਹਾਈ ਕੋਰਟ ਨੇ ਰਿਜ਼ਰਵ ਰੱਖੇ ਹੁਕਮ ਅੱਜ ਜਾਰੀ ਕਰਦੇ ਹੋਏ ਈ. ਡੀ. ਦੀ ਪਟੀਸ਼ਨ ਖਾਰਿਜ ਕਰ ਕੇ ਸੁਖਪਾਲ ਖਹਿਰਾ ਨੂੰ ਰਾਹਤ ਦਿੱਤੀ ਹੈ।
----------- Advertisement -----------
ਸੁਖਪਾਲ ਖਹਿਰਾ ਦੀ ਰਿਮਾਂਡ ਨੂੰ ਲੈ ਕੇ ED ਦੀ ਪਟੀਸ਼ਨ ਹਾਈ ਕੋਰਟ ਨੇ ਕੀਤੀ ਖਾਰਿਜ
Published on
----------- Advertisement -----------
![khaira 2](https://scrollpunjab.com/wp-content/uploads/2021/12/khaira-2-696x398.jpg)
----------- Advertisement -----------