ਨਵੀਂ ਦਿੱਲੀ: ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਟਿਕਰੀ ਬਾਰਡਰ ‘ਤੇ ਆਵਾਜਾਈ ਸ਼ੁਰੂ ਹੋ ਗਈ ਹੈ। ਹੁਣ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀ ਆਵਾਜਾਈ ਹੋ ਰਹੀ ਹੈ। ਕਿੱਲ ਅਤੇ ਕੰਢਿਆਲੀ ਤਾਰ ਨੂੰ ਹਟਾਇਆ ਗਿਆ।ਕਿਸਾਨਾਂ ਦੇ ਵਾਪਸ ਆਉਣ ਤੋਂ ਬਾਅਦ ਹੁਣ ਪੁਲਿਸ ਸਿੰਘੂ ਬਾਰਡਰ ਤੋਂ ਕੰਕਰੀਟ ਦੀ ਕੰਧ ਹਟਾਉਣ ਲੱਗੀ ਹੈ।
ਸਿੰਘੂ ਬਾਰਡਰ ਉੱਤੇ ਹਾਲੇ ਵੀ ਕੁਝ ਕਿਸਾਨ ਹੀ ਬਚੇ ਹਨ। ਉਨ੍ਹਾਂ ਦੇ ਜਾਣ ਤੋਂ ਬਾਅਦ ਬਾਰਡਰ ਤੋਂ ਸਾਰੀਆਂ ਕੰਕਰੀਟ ਦੀ ਦੀਵਾਰਾਂ, ਬੈਰੀਕੇਡ ਅਤੇ ਸੜਕ ਉੱਤੇ ਲਗਾਈ ਗਈ ਲੋਹੇ ਦੀ ਕਿੱਲ ਅਤੇ ਸਰੀਏ ਵੀ ਕੱਢ ਦਿੱਤੇ ਜਾਣਗੇ ।
ਜ਼ਿਕਰਯੋਗ ਹੈ ਕਿ 11 ਦਸੰਬਰ ਨੂੰ ਕਿਸਾਨਾਂ ਨੇ ਘਰ ਵਾਪਸੀ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਉਨ੍ਹਾਂ ਦਾ ਰਸਤਿਆਂ ‘ਚ ਲੋਕਾਂ ਵੱਲੋਂ ਫੁੱਲਾਂ ਨਾਲ ਸੁਆਗਤ ਕੀਤਾ ਗਿਆ। ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਦੇ ਚਿਹਰੇ ‘ਤੇ ਜਿੱਤ ਦੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ।