ਕੇਪਟਾਊਨ: ਭਾਰਤ ਟੈਸਟ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਤੋਂ ਮਿਲੀ ਸ਼ਰਮਨਾਕ ਹਾਰ ਕਾਰਨ ਟੈਸਟ ਮੈਚਾਂ ਦੀ ਕਪਤਾਨੀ ਵੀ ਛੱਡਣ ਦਾ ਐਲਾਨ ਕਰ ਦਿੱਤਾ ਹੈ।
ਇਹ ਦਾ ਐਲਾਨ ਉਨ੍ਹਾਂ ਨੇ ਟਵੀਟ ਕਰਕੇ ਕੀਤਾ ਹੈ। ਵਿਰਾਟ ਕੋਹਲੀ ਨੇ ਲਿਖਿਆ ਕਿ ਟੀਮ ਨੂੰ ਸਹੀ ਦਿਸ਼ਾ ‘ਚ ਲੈ ਕੇ ਜਾਣ ਲਈ ਪਿਛਲੇ 7 ਸਾਲਾਂ ਤੋਂ ਲਗਾਤਾਰ ਸਖ਼ਤ ਮਿਹਨਤ ਅਤੇ ਰੋਜ਼ਾਨਾ ਕੋਸ਼ਿਸ਼ ਕੀਤੀ। ਮੈਂ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਅਤੇ ਕੋਈ ਕਸਰ ਬਾਕੀ ਨਹੀਂ ਛੱਡੀ। ਪਰ ਹਰ ਸਫ਼ਰ ਦਾ ਅੰਤ ਹੁੰਦਾ ਹੈ, ਇਹ ਮੇਰੇ ਲਈ ਟੈਸਟ ਕਪਤਾਨੀ ਖ਼ਤਮ ਕਰਨ ਦਾ ਸਹੀ ਸਮਾਂ ਹੈ।
ਜ਼ਿਕਰਯੋਗ ਹੈ ਕਿ ਕੋਹਲੀ ਟੀ-20 ਤੇ ਇਕ ਦਿਨਾ ਮੈਚਾਂ ਵਿਚ ਕਪਤਾਨੀ ਛੱਡਣ ਦਾ ਫੈਸਲਾ ਪਹਿਲਾਂ ਹੀ ਕਰ ਚੁੱਕੇ ਹਨ।












