June 18, 2026, 3:25 am
----------- Advertisement -----------
HomeNewsHealthਸਰੀਰ ਨੂੰ ਕਈ ਰੋਗਾਂ ਤੋਂ ਮੁਕਤ ਕਰਾਉਣ ਲਈ ਫਾਇਦੇਮੰਦ ਹੈ 'ਸੌਂਫ'

ਸਰੀਰ ਨੂੰ ਕਈ ਰੋਗਾਂ ਤੋਂ ਮੁਕਤ ਕਰਾਉਣ ਲਈ ਫਾਇਦੇਮੰਦ ਹੈ ‘ਸੌਂਫ’

Published on

----------- Advertisement -----------

ਕੁਦਰਤ ਨੇ ਸਾਨੂੰ ਚੰਗੀਆਂ ਖਾਣ-ਪੀਣ ਦੀਆਂ ਸੌਗਾਤਾਂ ਨਾਲ ਨਿਵਾਜਿਆ ਹਨ। ‘ਸੌਂਫ’ ਜਿਸਨੂੰ ਅਕਸਰ ਲੋਕ ਰੋਟੀ ਖਾਣ ਤੋਂ ਬਾਅਦ ਸੁਆਦ ਵਜੋਂ ਖਾਣਾ ਪਸੰਦ ਕਰਦੇ ਹਨ, ਆਪਣੇ ਅੰਦਰ ਅਥਾਹ ਗੁਣਾਂ ਦਾ ਭੰਡਾਰ ਸਮੋ ਕੇ ਬੈਠੀ ਹੈ। ਸੌਂਫ ਖਾਣ ਨਾਲ ਜਿੱਥੇ ਸਾਨੂੰ ਕਈ ਫਾਇਦੇ ਹੁੰਦੇ ਹਨ ਉੱਥੇ ਹੀ ਸਾਨੂੰ ਕਈ ਬਿਮਾਰੀਆਂ ਤੋਂ ਨਿਜਾਤ ਵੀ ਮਿਲਦੀ ਹੈ । ਕਦੇ ਕਿਸੇ ਦੇ ਢਿੱਡ ਪੀੜ ਹੋਣੀ ਜਾਂ ਗੈਸ ਮਹਿਸੂਸ ਹੋਣੀ ਤਾਂ ਸਾਡੇ ਬਜ਼ੁਰਗ ਕਿਹਾ ਕਰਦੇ ਸੀ ਸੌਂਫ ਦਾ ਫ਼ੱਕਾ ਮਾਰ ਲਓ ਝੱਟ ਦੇਣੀ ਰਾਮ ਆਜੂ ! ਅੱਜ ਜਦੋਂ ਉਹ ਗੱਲਾਂ ਵਿਚਾਰੀਦੀਆਂ ਨੇ ਤਾਂ ਸਮਝ ਆਉਂਦੀ ਹੈ ਕਿ ਪੁਰਾਣੇ ਬਜ਼ੁਰਗ ਗੱਲ ਅਜ਼ਮਾਈ ਹੋਈ ਅਤੇ ਸਿਆਣੀ ਕਰ ਜਾਂਦੇ ਸਨ । ਕੈਲਸ਼ੀਅਮ, ਤਾਂਬਾ, ਆਇਰਨ, ਪੋਟਾਸ਼ੀਅਮ, ਜ਼ਿੰਕ, ਮੈਗਨੀਸ਼ੀਅਮ ਅਤੇ ਕਈ ਮਹੱਤਵਪੂਰਣ ਤਤਾਂ ਨਾਲ ਭਰਪੂਰ ਸੌਂਫ ਸਾਡੀ ਸਿਹਤ ਲਈ ਬਹੁਤ ਗੁਣਕਾਰੀ ਹੈ , ਸੌਂਫ ਦਾ ਸੇਵਨ ਕਈ ਬਿਮਾਰੀਆਂ ਨੂੰ ਖ਼ਤਮ ਕਰਨ ਦੀ ਸਮਰੱਥਾ ਰੱਖਦਾ ਹੈ ।

ਜੇਕਰ ਤੁਸੀਂ ਭੋਜਨ ਕਰਨ ਤੋਂ ਬਾਅਦ ਸੌਂਫ ਅਤੇ ਮਿਸ਼ਰੀ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਸੌਂਫ ਭੋਜਨ ਨੂੰ ਹਜ਼ਮ ਕਰਨ ‘ਚ ਸਹਾਇਤਾ ਕਰਦੀ ਹੈ। ਸੌਂਫ ਦੇ ਚੂਰਨ ਨੂੰ ਕੋਸੇ ਪਾਣੀ ਨਾਲ ਰਾਤ ਨੂੰ ਲੈਣ ਨਾਲ ਕਬਜ਼ ਅਤੇ ਗੈਸ ਤੋਂ ਰਾਹਤ ਮਿਲਦੀ ਹੈ , ਜੇਕਰ ਤੁਹਾਨੂੰ ਕਬਜ਼ ਅਤੇ ਗੈਸ ਦੀ ਸਮੱਸਿਆ ਰਹਿੰਦੀ ਹੈ ਤਾਂ ਸੌਂਫ਼ ਦਾ ਸੇਵਨ ਸ਼ੁਰੂ ਕਰੋ , ਕਾਫ਼ੀ ਰਾਹਤ ਮਿਲੇਗੀ। ਸੌਂਫ ਦੀ ਚਾਹ ਦਾ ਸੇਵਨ ਤੁਹਾਡੇ ਸਰੀਰ ਅੰਦਰ ਵਾਧੂ ਪਾਣੀ ਨੂੰ ਬਾਹਰ ਕੱਢਣ ‘ਚ ਸਹਾਈ ਹੁੰਦਾ ਹੈ , ਇਸ ਨਾਲ ਪਿਸ਼ਾਪ ਨਾਲੀ ਦੀ ਤਕਲੀਫ਼ ‘ਚ ਵੀ ਰਾਹਤ ਮਿਲਦੀ ਹੈ। ਜੇਕਰ ਤੁਹਾਨੂੰ ਲੱਗੇ ਕਿ ਤੁਸੀਂ ਲੋੜ ਤੋਂ ਵੱਧ ਖਾਣਾ ਖਾ ਚੁੱਕੇ ਹੋ ਅਤੇ ਜੀਅ ਕੱਚਾ-ਕੱਚਾ ਜਿਹਾ ਮਹਿਸੂਸ ਹੋਵੇ ਤਾਂ ਭੁੰਨੀ ਹੋਈ ਸੌਂਫ ਨੂੰ ਦਿਨ ਚ 2-3 ਵਾਰ ਲਓ , ਜ਼ਰੂਰ ਫ਼ਾਇਦਾ ਮਿਲੇਗਾ। ਸੌਂਫ ਦੇ ਬੀਜ ਵਿਚ ਵਿਟਾਮਿਨ ਏ ਹੁੰਦਾ ਹੈ, ਜੋ ਕਿ ਅੱਖਾਂ ਦੀ ਰੌਸ਼ਨੀ ਲਈ ਬਹੁਤ ਚੰਗਾ ਹੈ , ਇਸ ਲਈ ਇਸਦਾ ਸੇਵਨ ਤੁਹਾਡੀ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਵਧੀਆ ਰਹੇਗਾ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

“Telegram ਨੇ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ, NEET ਤੋਂ ਪਹਿਲਾਂ ਲੱਗੀ ਪਾਬੰਦੀ ਨੂੰ ਦਿੱਤੀ ਚੁਣੌਤੀ”

NEET-UG 2026 ਦੀ ਮੁੜ ਪ੍ਰੀਖਿਆ ਤੋਂ ਠੀਕ ਪਹਿਲਾਂ Telegram ਐਪ ‘ਤੇ ਲਗਾਈ ਗਈ ਅਸਥਾਈ...

ਕਲਯੁੱਗੀ ਮਾਂ ਧੀ ਉਤੇ ਤਸ਼ੱਦਦ ਢਾਹ ਕੇ ਪਤੀ ਨੂੰ ਭੇਜਦੀ ਰਹੀ ਵੀਡੀਓ, ਪੁਲਿਸ ਨੇ ਹਿਰਾਸਤ ਵਿੱਚ ਲਿਆ

ਇੱਕ ਮਾਂ ਆਪਣੀ ਡੇਢ ਸਾਲ ਦੀ ਧੀ ਉਤੇ ਵਾਰ-ਵਾਰ ਤਸ਼ੱਦਦ ਢਹਿਾਉਂਦੀ ਤੇ ਉਸਦੀਆਂ ਚੀਕਾਂ...

ਸਰਕਾਰੀ ਸਕੂਲ ’ਚ ਬੱਚਿਆਂ ਨੇ ਮਚਾਇਆ ਹੰਗਾਮਾ; ਰੀਲਾਂ ਬਣਾਉਣ ਦੇ ਚੱਕਰ ’ਚ ਸਮਾਨ ਦੀ ਕੀਤੀ ਭੰਨਤੋੜ

 ਫਰੀਦਕੋਟ ਦੇ ਜੈਤੋ ਸਥਿਤ ਸਰਕਾਰੀ ਸਕੂਲ ਆਫ਼ ਐਮੀਨੈਂਸ ਵਿੱਚ ਤਿੰਨ ਬੱਚਿਆਂ ਵੱਲੋਂ ਸੋਸ਼ਲ ਮੀਡੀਆ ’ਤੇ...

AAP ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਵੱਡਾ ਐਲਾਨ! CM ਮਾਨ ਨੇ ਐਲਾਨਿਆ ਪਹਿਲਾ ਉਮੀਦਵਾਰ

ਮੁੱਖ ਮੰਤਰੀ ਭਗਵੰਤ ਮਾਨ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਹਿਲੇ...

ਕੇਂਦਰ ਸਰਕਾਰ ਸਹੀ ਢੰਗ ਨਾਲ ਪ੍ਰੀਖਿਆਵਾਂ ਨਹੀਂ ਕਰਵਾ ਸਕਦੀ; ਹਾਲਾਤ ਇਸ ਹੱਦ ਤੱਕ ਪਹੁੰਚ ਗਏ ਹਨ ਕਿ ਨੀਟ ਦੇ ਪ੍ਰਸ਼ਨ ਪੱਤਰ ਫੌਜ ਦੇ ਹੈਲੀਕਾਪਟਰਾਂ...

ਐਸ.ਏ.ਐਸ. ਨਗਰ (ਮੋਹਾਲੀ); 16 ਜੂਨ:ਸਿਹਤ ਵਿਭਾਗ ਵਿੱਚ ਹੋਰ 523 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ...

ਸੁਖਬੀਰ ਬਾਦਲ ਦੇ ਇਸ਼ਾਰੇ ’ਤੇ ਮੇਰੇ ਖਿਲਾਫ਼ ਸਾਜ਼ਿਸ਼ ਰਚੀ ਗਈ ਜਿਸ ਤੋਂ ਬਾਅਦ ਇਹ ਆਦੇਸ਼ ਜਾਰੀ ਹੋਇਆ-ਭਗਵੰਤ ਸਿੰਘ ਮਾਨ

ਚੰਡੀਗੜ੍ਹ, 16 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਉਨ੍ਹਾਂ ਨਾਲ ਜੋੜੀ...

ਸ਼੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਿਆ ਗਿਆ ਆਦਮਪੁਰ ਹਵਾਈ ਅੱਡੇ ਦਾ ਨਾਂਅ, ਨੋਟੀਫਿਕੇਸ਼ਨ ਜਾਰੀ

ਪੰਜਾਬ ਦੇ ਦੋਆਬਾ ਖੇਤਰ ਲਈ ਇੱਕ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਫੈਸਲੇ ਤਹਿਤ ਜਲੰਧਰ ਜ਼ਿਲ੍ਹੇ...

ਨੀਟ ਦੀ ਮੁੜ ਪ੍ਰੀਖਿਆ ਨੂੰ ਲੈ ਕੇ ਭਾਰਤ ਵਿਚ ਟੈਲੀਗ੍ਰਾਮ ਐਪ ‘ਤੇ ਪਾਬੰਦੀ

ਕੇਂਦਰ ਸਰਕਾਰ ਨੀਟ ਦੀ ਮੁੜ-ਪ੍ਰੀਖਿਆ ਨੂੰ ਲੈ ਕੇ ਹਾਈ ਅਲਰਟ 'ਤੇ ਹੈ ਅਤੇ ਪੇਪਰ...