ਪੰਜਾਬ ਦੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀਰਵਾਰ ਦੇਰ ਰਾਤ ਨੂੰ ਕਾਫੀ ਹੰਗਾਮਾ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਜਾਰਜੀਆ ਤੋਂ ਅੰਮ੍ਰਿਤਸਰ ਏਅਰਪੋਰਟ ਆਉਣ ਵਾਲੀ ਨਿਓਸ ਦੀ ਫਲਾਈਟ ਧੁੰਦ ਕਾਰਨ ਹਵਾਈ ਅੱਡੇ ‘ਤੇ ਲੈਂਡ ਨਹੀਂ ਕਰ ਸਕੀ। ਅਮਰੀਕਾ ਤੋਂ ਆ ਰਹੀ ਇਸ ਫਲਾਈਟ ਨੂੰ ਖਰਾਬ ਮੌਸਮ ਕਾਰਨ ਜੈਪੁਰ ‘ਚ ਉਤਾਰਿਆ ਗਿਆ।
ਓਧਰ ਯਾਤਰੀਆਂ ਦਾ ਕਹਿਣਾ ਹੈ ਕਿ ਅਮਰੀਕਾ ਜਾਣ ਵਾਲੇ ਯਾਤਰੀ ਪਿਛਲੇ 24 ਘੰਟਿਆਂ ਤੋਂ ਹਵਾਈ ਅੱਡੇ ‘ਤੇ ਫਸੇ ਰਹੇ, ਪਰ ਨਾ ਤਾਂ ਉਨ੍ਹਾਂ ਨੂੰ ਬਾਹਰ ਜਾਣ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਉਡਾਣ ਦੀ ਸਹੀ ਜਾਣਕਾਰੀ ਦਿੱਤੀ ਗਈ। ਕੁਝ ਵੀਡੀਓ ਸ਼ੇਅਰ ਕਰਦੇ ਹੋਏ ਯਾਤਰੀ ਨੇ ਦੱਸਿਆ ਕਿ 150 ਤੋਂ ਵੱਧ ਯਾਤਰੀਆਂ ਨੇ ਅਮਰੀਕਾ ਦੇ ਜਾਰਜੀਆ ਜਾਣ ਲਈ ਵਿਦੇਸ਼ੀ ਕੰਪਨੀ ਨਿਓਸ ਦੀ ਫਲਾਈਟ ਬੁੱਕ ਕਰਵਾਈ। 4 ਜਨਵਰੀ ਨੂੰ ਸ਼ਾਮ 7 ਵਜੇ ਸਾਰੇ ਯਾਤਰੀਆਂ ਦਾ ਚੈੱਕ-ਇਨ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ 5 ਜਨਵਰੀ ਦੀ ਰਾਤ ਤੱਕ ਫਲਾਈਟ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ। ਯਾਤਰੀ ਨੇ ਦੱਸਿਆ ਕਿ ਫਲਾਈਟ ਨੇ 4-5 ਜਨਵਰੀ ਦੀ ਦਰਮਿਆਨੀ ਰਾਤ ਨੂੰ 12:50 ਵਜੇ ਉਡਾਣ ਭਰਨੀ ਸੀ।
ਸਟਾਫ ਨੇ ਦੱਸਿਆ ਕਿ ਯਾਤਰੀਆਂ ਨੂੰ ਰਾਤ ਸਮੇਂ ਹੋਟਲ ਬੁੱਕ ਕਰਵਾਉਣ ਬਾਰੇ ਪੁੱਛਿਆ ਗਿਆ ਸੀ ਪਰ ਯਾਤਰੀ ਨੇ ਇਹ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਯਾਤਰੀਆਂ ਨੇ ਸਟਾਫ ਦੇ ਇਸ ਬਿਆਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ।
----------- Advertisement -----------
ਅੰਮ੍ਰਿਤਸਰ ਹਵਾਈ ਅੱਡੇ ‘ਤੇ ਯਾਤਰੀਆਂ ਵਲੋਂ ਹੰਗਾਮਾ
Published on
----------- Advertisement -----------
----------- Advertisement -----------











