April 27, 2026, 6:55 am
----------- Advertisement -----------
HomeNewsLatest Newsਅਸਤੀਫੇ ਵਾਪਸ ਲੈ ਕੇ ਸਿਰਸਾ ਨੇ ਹੁਣ ਭਾਜਪਾ ਨਾਲ ਧੋਖਾ ਕੀਤਾ :...

ਅਸਤੀਫੇ ਵਾਪਸ ਲੈ ਕੇ ਸਿਰਸਾ ਨੇ ਹੁਣ ਭਾਜਪਾ ਨਾਲ ਧੋਖਾ ਕੀਤਾ : ਮਨਜੀਤ ਸਿੰਘ ਜੀ.ਕੇ

Published on

----------- Advertisement -----------

ਨਵੀਂ ਦਿੱਲੀ (31 ਦਸੰਬਰ 2021) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਆਪਣੇ ਅਹੁਦੇ ਤੋਂ ਦਿੱਤੇ ਅਸਤੀਫੇ ਨੂੰ ਵਾਪਸ ਲੈਣ ਦੇ ਮਾਮਲੇ ਉੱਤੇ ਸਿਆਸਤ ਭਖ ਗਈ ਹੈ। ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਿਰਸਾ ਦੇ ਦਿੱਲੀ ਕਮੇਟੀ ਦਫ਼ਤਰ ਵਿਖੇ ਅੱਜ ਕੁੱਝ ਕਮੇਟੀ ਮੈਂਬਰਾਂ ਦੇ ਤਰਲੇ ਪਿਛੋਂ ਵਾਪਸੀ ਕਰਨ ਉਤੇ ਪ੍ਰਤਿਕਰਮ ਦਿੰਦੇ ਹੋਏ ਆਪਣੇ ਫੇਸਬੁੱਕ ਲਾਈਵ ਦੌਰਾਨ ਸਿਰਸਾ ਨੂੰ ‘ਦਲਾਲ’ ਤੱਕ ਗਰਦਾਨ ਦਿੱਤਾ। ਜੀਕੇ ਨੇ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਜ ਸਿੰਘ ਸਾਹਿਬਾਨਾਂ ਵੱਲੋਂ ਅਤੇ ਨਸ਼ਾ ਤਸਕਰਾਂ ਨੂੰ ਕਥਿਤ ਤੌਰ ਉੱਤੇ ਪੁਸ਼ਤ ਪਨਾਹੀ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਾਸੋਂ ਮੁਆਫੀ ਦਿਵਾਉਣ ਦੀ ਦਲਾਲੀ ਕਰਨ ਪਿੱਛੋਂ ਸਿਰਸਾ ਦਾ ਨਾਂ ਵਜਦਾ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਖੁੱਲੇ ਤੌਰ ਉੱਤੇ ਡੇਰਾ ਮੁਆਫੀ ਵਿੱਚ ਸਿਰਸਾ ਦਾ ਨਾਂ ਮੀਡੀਆ ਸਾਹਮਣੇ ਲੈ ਚੁੱਕੇ ਹਨ। ਇਸੇ ਤਰ੍ਹਾਂ ਮਜੀਠੀਆ ਮੁਆਫੀਨਾਮੇ ਪਿੱਛੇ ਸਿਰਸਾ ਦਾ ਹੱਥ ਹੋਣ ਦੀ ਗਵਾਹੀ ਮੀਡੀਆ ਰਿਪੋਰਟਾਂ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਤਾਲ ਠੋਕ ਕੇ ਦੇ ਰਹੇ ਹਨ।

ਜੀਕੇ ਨੇ ਕਿਹਾ ਕਿ 30 ਦਿਨਾਂ ਬਾਅਦ ਸਿਰਸਾ ਨੇ ਉਸ ਵੇਲੇ ਕਮੇਟੀ ਦਫ਼ਤਰ ਵਿੱਚ ਆਪਣੀ ਵਾਪਸੀ ਕੀਤੀ ਜਦੋਂ ਉਸ ਨੂੰ ਖਦਸ਼ਾ ਹੋ ਗਿਆ ਕਿ ਕੱਲ ਕਮੇਟੀ ਦੇ ਅੰਤ੍ਰਿੰਗ ਬੋਰਡ ਦੀ ਮੀਟਿੰਗ ਦੌਰਾਨ ਉਸਦੀ ਪ੍ਰਧਾਨਗੀ ਦੀ ਪਲੇਟ ਪੁੱਟੇ ਜਾਣ ਦਾ ਰਾਹ ਪੱਧਰਾ ਹੋ ਚੁਕਿਆ ਹੈ। ਜੀਕੇ ਨੇ ਸਾਫ਼ ਕਿਹਾ ਕਿ ਕੌਮ ਦੇ ਕਾਰਜ ਕਰਵਾਉਣ ਦੇ ਦਾਅਵੇ ਨਾਲ ਭਾਜਪਾ ਵਿੱਚ ਗਏ ਸਿਰਸਾ ਨੇ ਆਪਣੀ ਕਮੇਟੀ ਵਿੱਚ ਵਾਪਸੀ ਕਰਕੇ ਭਾਜਪਾ ਨੂੰ ਉਸੇ ਤਰ੍ਹਾਂ ਧੋਖਾ ਦਿੱਤਾ ਹੈ, ਜਿਸ ਤਰ੍ਹਾਂ ਭਾਜਪਾ ਵਿੱਚ ਜਾ ਕੇ ਕਿਸਾਨਾਂ ਤੇ ਪੰਥ ਨੂੰ ਧੋਖਾ ਦਿੱਤਾ ਸੀ। ਜੀਕੇ ਨੇ ਕਿਹਾ ਕਿ ਭਾਜਪਾ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸਿੱਖਾਂ ਦੇ ਮਾਮਲਿਆਂ ਨੂੰ ਹਲ਼ ਕਰਨ ਵਿੱਚ ਪੂਰੀ ਤਨਦੇਹੀ ਨਾਲ ਕੰਮ ਕੀਤਾ ਹੈ। ਇਸ ਲਈ ਸਿਰਸਾ ਦੇ ਭਾਜਪਾ ਵਿੱਚ ਰਹਿਣ ਨਾਲ ਹੀ ਕੌਮੀ ਕਾਰਜ ਹੋਣਗੇ, ਇਹ ਕਹਿਣਾ ਗਲਤ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੱਤ ਦੀ ਗਰਮੀ ਵਿਚਾਲੇ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ, ਭੋਪਾਲ ਪ੍ਰਸ਼ਾਸਨ ਨੇ 30 ਤਰੀਕ ਤੱਕ ਸਕੂਲ ਕੀਤੇ ਬੰਦ

 ਸਕੂਲੀ ਵਿਦਿਆਰਥੀਆਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਅੱਤ ਦੀ ਗਰਮੀ ਵਿਚਾਲੇ ਸਿੱਖਿਆ...

ਪੰਜਾਬ ਵਿੱਚ ਭਾਰੀ ਰੋਸ, ਦਲਬਦਲੂ ਸੰਸਦ ਮੈਂਬਰਾਂ ਦੀਆਂ ਰਿਹਾਇਸ਼ਾਂ ਦੀਆਂ ਕੰਧਾਂ ‘ਤੇ ਲਿਖਿਆ ਗਿਆ ‘ਗੱਦਾਰ’

* *ਚੰਡੀਗੜ੍ਹ, 26 ਅਪ੍ਰੈਲ 2026*:ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਭਾਜਪਾ ਵਿੱਚ ਸ਼ਾਮਲ...

ਪ੍ਰਸਿੱਧ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ ‘ਆਪ’ ਵਿੱਚ ਸ਼ਾਮਲ

*ਚੰਡੀਗੜ੍ਹ 25 ਅਪ੍ਰੈਲ 2026*:ਕਬੱਡੀ ਖਿਡਾਰੀ ਅਤੇ ਮਸ਼ਹੂਰ ਸਟੌਪਰ ਪਾਲਾ ਜਲਾਲਪੁਰੀਆ ਸ਼ਨੀਵਾਰ ਨੂੰ ਆਮ ਆਦਮੀ...

2027 ਵਿੱਚ ‘ਆਪ’ ਦੀ ਵਾਪਸੀ ਤੈਅ, ਭਾਜਪਾ ਹਤਾਸ਼ ਚਾਲਾਂ ‘ਤੇ ਉਤਰੀ: ਪਵਨ ਟੀਨੂੰ

*ਚੰਡੀਗੜ੍ਹ, 25 ਅਪ੍ਰੈਲ 2026*:ਰਾਜ ਸਭਾ ਮੈਂਬਰ ਹਰਭਜਨ ਸਿੰਘ, ਅਸ਼ੋਕ ਮਿੱਤਲ ਅਤੇ ਰਾਜਿੰਦਰ ਗੁਪਤਾ ਦੇ...

ਮੀਂਹ ਤੋਂ ਪਹਿਲਾਂ ਡਰੇਨਾਂ ਅਤੇ ਹੜ੍ਹਾਂ ਵਾਲੀਆਂ ਸੰਭਾਵੀ ਥਾਵਾਂ ਦੀ ਤੁਰੰਤ ਸਫ਼ਾਈ ਯਕੀਨੀ ਬਣਾਈ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

* *ਚੰਡੀਗੜ੍ਹ, 25 ਅਪ੍ਰੈਲ 2026*:ਆਗਾਮੀ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ...

ਵਿਆਹ ਮਗਰੋਂ ਪਹਿਲੀ ਵਾਰ ਪਤਨੀ ਤੇ ਧੀ ਸਣੇ ਸਹੁਰੇ ਘਰ ਪਹੁੰਚੇ CM ਮਾਨ, ਕਰੀਬ 2 ਘੰਟੇ ਰੁਕੇ, ਕੀਤਾ ਲੰਚ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਆਹ ਮਗਰੋਂ ਪਹਿਲੀ ਵਾਰ ਆਪਣੇ ਸਹੁਰੇ ਘਰ ਹਰਿਆਣਾ...

ਪੰਜਾਬ ’ਚ ਵੀ ਚੱਲੇਗਾ ‘ਮਹਾਰਾਸ਼ਟਰ ਵਾਲਾ ਦਾਅ!’ “ਭਗਵੰਤ ਮਾਨ ਬਣਨਗੇ ਪੰਜਾਬ ਦੇ ਏਕਨਾਥ ਸ਼ਿੰਦੇ”

ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਵਿੱਚ ਮਚੀ ਹਲਚਲ...

ਭਾਰਤੀ ਜਨਤਾ ਪਾਰਟੀ ਲੋਕਤੰਤਰ ਵਿਰੋਧੀ ਕੋਝੀਆਂ ਚਾਲਾਂ ਚੱਲਣੀਆਂ ਬੰਦ ਕਰੇ: ਬਾਲੀ

ਚੰਡੀਗੜ੍ਹ, 25 ਅਪ੍ਰੈਲ 2026:ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਦੀਪਕ ਬਾਲੀ ਨੇ ਆਮ...