ਪਾਕਿਸਤਾਨ ਦੀ ਆਰਥਿਕ ਸਥਿਤੀ ਕਾਫੀ ਸਮੇਂ ਤੋਂ ਖਰਾਬ ਹੈ, ਜਿਸ ਨੂੰ ਪਿਛਲੇ ਸਾਲ ਆਏ ਹੜ੍ਹਾਂ ਨੇ ਹੋਰ ਵੀ ਚਿੰਤਾਜਨਕ ਬਣਾ ਦਿੱਤਾ ਹੈ। ਪਾਕਿਸਤਾਨ ਅਜੇ ਇਸ ਸਭ ਤੋਂ ਉਭਰਿਆ ਵੀ ਨਹੀਂ ਸੀ ਕਿ ਹੁਣ ਪਾਕਿਸਤਾਨ ਦੇ ਲੋਕ ਮਹਿੰਗਾਈ ਦੀ ਮਾਰ ਵੀ ਝੱਲ ਰਹੇ ਹਨ। ਦੱਸ ਦਈਏ ਕਿ ਪਾਕਿਸਤਾਨ ‘ਚ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ‘ਚ ਪਿਛਲੇ ਇਕ ਸਾਲ ਨਾਲੋਂ ਕਈ ਗੁਣਾ ਵਾਧਾ ਹੋਇਆ ਹੈ। 6 ਜਨਵਰੀ, 2022 ਨੂੰ, ਜਿੱਥੇ ਪਾਕਿਸਤਾਨ ਵਿੱਚ ਪਿਆਜ਼ ਦੀ ਕੀਮਤ 36.7 ਪਾਕਿਸਤਾਨੀ ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਉਸੇ ਪਿਆਜ਼ ਦੀ ਕੀਮਤ 5 ਜਨਵਰੀ, 2023 ਨੂੰ 220 ਪਾਕਿਸਤਾਨੀ ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਇਸ ਤਰਾਂ ਹੀ ਪਾਕਿਸਤਾਨ ‘ਚ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ‘ਚ ਪੈਟਰੋਲ ਦੀਆਂ ਕੀਮਤਾਂ ‘ਚ 48 ਫੀਸਦੀ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 61 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਬਾਸਮਤੀ ਚੌਲਾਂ ਦੀਆਂ ਕੀਮਤਾਂ ‘ਚ 46 ਫੀਸਦੀ, ਸਰ੍ਹੋਂ ਦੇ ਤੇਲ ‘ਚ 42 ਫੀਸਦੀ, ਦੁੱਧ ‘ਚ 30 ਫੀਸਦੀ ਦਾ ਵਾਧਾ ਹੋਇਆ ਹੈ।
ਸਿੰਧ ਵਿੱਚ ਆਟੇ ਦੀ ਮੰਗ ਜ਼ਿਆਦਾ ਹੈ ਅਤੇ ਸਪਲਾਈ ਬਹੁਤ ਘੱਟ ਹੈ। ਸਿੰਧ ਅਤੇ ਕਰਾਚੀ ਵਿੱਚ ਆਟੇ ਦੀ ਕੀਮਤ 140 ਤੋਂ 160 ਰੁਪਏ ਪ੍ਰਤੀ ਕਿਲੋ ਪਹੁੰਚ ਗਈ ਹੈ। ਆਟਾ 65 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਬਸਿਡੀ ‘ਤੇ ਵੇਚਿਆ ਜਾ ਰਿਹਾ ਹੈ। ਹਾਲਤ ਇੰਨੀ ਮਾੜੀ ਹੈ ਕਿ ਲੋਕ 5 ਕਿਲੋ ਆਟੇ ਦੀ ਥੈਲੀ ਲਈ ਵੀ ਲੜ ਰਹੇ ਹਨ। ਬੀਤੇ ਸ਼ਨੀਵਾਰ ਨੂੰ ਸਿੰਧ ਰਾਜ ਦੇ ਮੀਰਪੁਰ ਖਾਸ ਜ਼ਿਲੇ ‘ਚ ਫੂਡ ਡਿਪਾਰਟਮੈਂਟ ਤੋਂ ਟਰੱਕ ‘ਚ ਲਿਆਂਦੇ ਆਟੇ ਦੀਆ ਥੈਲੀਆਂ ਨੂੰ ਦੇਖ ਕੇ ਭੀੜ ਇਕੱਠੀ ਹੋ ਗਈ। ਪਾਕਿਸਤਾਨੀ ਮੀਡੀਆ ਮੁਤਾਬਕ ਝੜਪ ‘ਚ ਕਈ ਲੋਕ ਜ਼ਖਮੀ ਹੋ ਗਏ। 35 ਸਾਲਾ ਮਜ਼ਦੂਰ ਨੂੰ ਲੋਕਾਂ ਨੇ ਕੁਚਲ ਦਿੱਤਾ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
----------- Advertisement -----------
ਪਾਕਿਸਤਾਨ ‘ਚ ਹੜ੍ਹ ਤੋਂ ਬਾਅਦ ਮਹਿੰਗਾਈ ਦੀ ਮਾਰ, ਆਟੇ ਦੀ ਹੋਈ ਕਿੱਲਤ ਤੇ 220 ਰੁਪਏ ਕਿਲੋ ਵਿਕ ਰਿਹਾ ਪਿਆਜ਼!
Published on
----------- Advertisement -----------
----------- Advertisement -----------











