September 12, 2026, 8:03 am
----------- Advertisement -----------
HomeNewsAutomobilesਆਟੋ ਐਕਸਪੋ ਦੇ ਦੂਜੇ ਦਿਨ ਮਾਰੂਤੀ ਦੀ SUV ਜਿਮਨੀ ਹੋਈ ਲਾਂਚ, 11,000...

ਆਟੋ ਐਕਸਪੋ ਦੇ ਦੂਜੇ ਦਿਨ ਮਾਰੂਤੀ ਦੀ SUV ਜਿਮਨੀ ਹੋਈ ਲਾਂਚ, 11,000 ਰੁਪਏ ‘ਚ ਬੁਕਿੰਗ ਸ਼ੁਰੂ

Published on

----------- Advertisement -----------

ਮਾਰੂਤੀ ਸੁਜ਼ੂਕੀ ਨੇ ਆਟੋ ਐਕਸਪੋ ਦੇ ਦੂਜੇ ਦਿਨ ਆਪਣੀ ਆਫ ਰੋਡਰ SUV ਜਿਮਨੀ ਨੂੰ ਲਾਂਚ ਕਰ ਦਿੱਤਾ ਹੈ। ਜਿਮਨੀ ਕਈ ਸਾਲਾਂ ਤੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਮੌਜੂਦ ਹੈ। ਮਾਰੂਤੀ ਇਸ ਨੂੰ ਭਾਰਤ ‘ਚ ਪਿਛਲੇ ਪੰਜ ਸਾਲਾਂ ਤੋਂ ਵੱਖ-ਵੱਖ ਈਵੈਂਟਸ ‘ਚ ਦਿਖਾ ਰਹੀ ਹੈ ਹੁਣ ਆਖਿਰਕਾਰ ਇਸਨੂੰ 2023 ‘ਚ ਲਾਂਚ ਕੀਤਾ ਗਿਆ ਹੈ। ਜਿਮਨੀ ਦਾ 4 ਵ੍ਹੀਲ ਡਰਾਈਵ ਅਤੇ 5 ਡੋਰ ਵਰਜ਼ਨ ਭਾਰਤ ‘ਚ ਲਿਆਂਦਾ ਗਿਆ ਹੈ।
ਮਾਰੂਤੀ ਦਾ ਕਹਿਣਾ ਹੈ ਕਿ ਜਿਮਨੀ ਇਸ ਸਾਲ ਦੀ ਪਹਿਲੀ ਤਿਮਾਹੀ ‘ਚ ਸੜਕਾਂ ‘ਤੇ ਦਿਖਾਈ ਦੇਵੇਗੀ। ਇਸ ਦਾ ਮਤਲਬ ਹੈ ਕਿ ਕੰਪਨੀ ਨੇ SUV ਦੇ ਉਤਪਾਦਨ ਲਈ ਪੂਰੀ ਤਿਆਰੀ ਕਰ ਲਈ ਹੈ। ਇਹ ਆਫ ਰੋਡਰ ਕਾਰ 1.5 ਲੀਟਰ, 4 ਸਿਲੰਡਰ K-15-B ਪੈਟਰੋਲ ਇੰਜਣ ਦੁਆਰਾ ਸੰਚਾਲਿਤ ਹੋਵੇਗੀ। ਇਹ 6,000 RPM ‘ਤੇ 101 BHP ਪਾਵਰ ਅਤੇ 4,000 RPM ‘ਤੇ 130 NM ਟਾਰਕ ਜਨਰੇਟ ਕਰੇਗਾ। ਕਾਰ ‘ਚ 5-ਸਪੀਡ ਮੈਨੂਅਲ ਅਤੇ 4-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਮਿਲੇਗਾ। ਕੰਪਨੀ ਨੇ ਸ਼ੁਰੂਆਤ ‘ਚ ਜਿਮਨੀ ਨੂੰ ਸੱਤ ਰੰਗਾਂ ‘ਚ ਲਾਂਚ ਕੀਤਾ ਹੈ। ਦੱਸ ਦਈਏ ਕਿ ਮਾਰੂਤੀ ਨੇ ਜਿਮਨੀ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਇਸ ਨੂੰ ਆਪਣੀ ਪ੍ਰੀਮੀਅਮ ਡੀਲਰਸ਼ਿਪ Nexa ਰਾਹੀਂ ਵੇਚੇਗੀ। ਗਾਹਕ ਇਸ ਨੂੰ 11,000 ਰੁਪਏ ਦਾ ਭੁਗਤਾਨ ਕਰਕੇ ਬੁੱਕ ਕਰ ਸਕਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ਼ ਕੀਤੀ ਰਫ਼ਤਾਰ; ਜਲਦ ਹੀ ਜ਼ਿਲ੍ਹਿਆਂ ਤੱਕ ਪਹੁੰਚਣਗੇ 33 ਲੱਖ ਕਾਰਡ

ਚੰਡੀਗੜ੍ਹ, 11 ਸਤੰਬਰ 2026:ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਹੁਣ...

ਕੈਨੇਡਾ ‘ਚ ਟਾਂਡਾ ਦੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਈ ਮੌਤ

ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪੰਜਾਬੀ ਨੌਜਵਾਨ ਦੀ ਦਰਦਨਾਕ...

ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ ! ਵਰਲਡ ਚੈਂਪੀਅਨਸ਼ਿਪ ਟ੍ਰਾਇਲ ਦੀ ਨਹੀਂ ਮਿਲੀ ਇਜਾਜ਼ਤ

ਵਿਨੇਸ਼ ਫੋਗਾਟ ਦੀ ਇੰਟਰਨੈਸ਼ਨਲ ਰੈਸਲਿੰਗ ਵਿਚ ਵਾਪਸੀ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ।...

ਪੰਜਾਬ ‘ਚ ਬਿਜਲੀ ਸੰਕਟ ਡੂੰਘਾ, ਥਰਮਲ ਪਲਾਂਟਾਂ ‘ਚ ਕੋਲੇ ਦਾ ਕਾਲ; 16 ਹਜ਼ਾਰ ਮੈਗਾਵਾਟ ਟੱਪੀ ਮੰਗ

ਪੰਜਾਬ ਵਿੱਚ ਕੋਲੇ ਦੀ ਭਾਰੀ ਘਾਟ ਕਾਰਨ ਇੱਕ ਵਾਰ ਫਿਰ ਗੰਭੀਰ ਬਿਜਲੀ ਸੰਕਟ ਪੈਦਾ...

SIT ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ,30 ਸਤੰਬਰ ਤੱਕ ਬਿਜ਼ੀ ਹੋਣ ਦਾ ਦਿੱਤਾ ਹਵਾਲਾ, AAP ਨੇ ਬੋਲਿਆ ਹਮਲਾ

ਸਾਲ 2015 ਦੇ ਬਹੁ-ਚਰਚਿਤ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ...

Sri hemkund sahib ਦੀ ਯਾਤਰਾ ’ਤੇ ਭਾਰਤ ਆ ਰਹੇ ਸਿੱਖ ਸ਼ਰਧਾਲੂ ਨੂੰ ਪਾਕਸਿਤਾਨ ’ਚ ਰੋਕਿਆ, ਫ਼ੈਸਲਾਬਾਦ ਏਅਰਪੋਰਟ ‘ਤੇ ਕੱਢੀ ਰਾਤ

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਭਾਰਤ ਆਉਣ ਦੀ ਤਿਆਰੀ ਕਰ ਰਹੇ ਪਾਕਿਸਤਾਨੀ ਸਿੱਖ...

ਬੈਂਕ ਜਾਣ ਵਾਲਿਆਂ ਲਈ ਵੱਡੀ ਖ਼ਬਰ, 11 ਤੋਂ 13 ਸਤੰਬਰ ਤੱਕ ਹੜਤਾਲ ‘ਤੇ ਰਹਿਣਗੇ ਕਰਮਚਾਰੀ, ਜਾਣੋ ਕਿਹੜੀਆਂ ਸੇਵਾਵਾਂ ਚਾਲੂ

ਜੇਕਰ ਤੁਸੀ 11 ਸਤੰਬਰ ਤੋਂ ਅਗਲੇ ਦਿਨਾਂ ਲਈ ਕਿਸੇ ਮਹੱਤਵਪੂਰਨ ਕੰਮ ਲਈ ਬੈਂਕ ਜਾਣਾ...

ਅਮਰੀਕਾ ਸਰਕਾਰ ਵਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਨਾਉਣਾ ਮੰਦਭਾਗਾ – ਐਡਵੋਕੇਟ ਧਾਮੀ

 ਅਮਰੀਕਾ ਸਰਕਾਰ ਦੇ ਹੋਮਲੈਂਡ ਸੁਰੱਖਿਆ ਵਿਭਾਗ ਵਲੋਂ ਐਕਸ (ਪਹਿਲਾਂ ਟਵਿੱਟਰ) ਰਾਹੀਂ ਸਾਹਮਣੇ ਆਏ ਇਕ...