ਭਾਰਤੀ ਸ਼ਹਿਰਾਂ ‘ਚ ਸ਼ਾਇਦ ਹੀ ਕਿਸੇ ਦਾ ਖਾਣਾ ਦਹੀ ਤੋਂ ਬਿਨਾਂ ਪੂਰਾ ਹੁੰਦਾ ਹੋਵੇ। ਇੱਥੇ ਹਰ ਭੋਜਨ ਵਿਚ ਦਹੀਂ ਨੂੰ ਜ਼ਰੂਰ ਸ਼ਾਮਿਲ ਕੀਤਾ ਜਾਂਦਾ ਹੈ। ਇਹ ਨਾ ਸਿਰਫ਼ ਭੋਜਨ ਦਾ ਸੁਆਦ ਦੁੱਗਣਾ ਕਰਦਾ ਹੈ, ਸਗੋਂ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ, ਜੋ ਤੁਹਾਨੂੰ ਫਿੱਟ ਅਤੇ ਐਕਟਿਵ ਰੱਖਦਾ ਹੈ। ਦਹੀਂ ਪ੍ਰੋਬਾਇਓਟਿਕਸ ਨਾਲ ਭਰਪੂਰ ਹੁੰਦਾ ਹੈ ਜੋ ਲਾਈਵ ਬੈਕਟੀਰੀਆ ਤੇ ਖਮੀਰ ਹੁੰਦੇ ਹਨ, ਜੋ ਪਾਚਨ ਵਿਚ ਸਹਾਇਤਾ ਕਰਦੇ ਹਨ ਤੇ ਅੰਤੜੀਆਂ ਦੀ ਸਿਹਤ ਨੂੰ ਬਰਕਰਾਰ ਰੱਖਦੇ ਹਨ। ਹਾਲਾਂਕਿ, ਕੀ ਤੁਸੀਂ ਜਾਣਦੇ ਹੋ ਕਿ ਇਸ ਨੂੰ ਖਾਣ ਨਾਲ ਕੁਝ ਨੁਕਸਾਨ ਵੀ ਹੋ ਸਕਦੇ ਹਨ। ਜੇਕਰ ਨਹੀਂ ਤਾਂ ਆਓ ਜਾਣਦੇ ਹਾਂ ਦਹੀਂ ਖਾਣ ਦੇ ਨੁਕਸਾਨਾਂ ਬਾਰੇ।
ਹਾਲਾਂਕਿ ਦਹੀਂ ਦੇ ਸੇਵਨ ਨਾਲ ਛਾਤੀ ‘ਚ ਜਲਣ, ਪੇਟ ਤੇ ਕਬਜ਼ ਦਾ ਇਲਾਜ ਹੁੰਦਾ ਹੈ, ਪਰ ਕਈ ਵਾਰ ਇਹ ਪ੍ਰੋਬਾਇਓਟਿਕ ਗੈਸ ਤੇ ਪੇਟ ਫੁੱਲਣ ਦੀ ਸਮੱਸਿਆ ਨੂੰ ਵੀ ਵਧਾ ਸਕਦਾ ਹੈ। ਸਿਹਤ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਜੋ ਲੋਕ ਰੋਜ਼ਾਨਾ ਦਹੀਂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਕਬਜ਼ ਤੇ ਜ਼ਿਆਦਾ ਪਿਆਸ ਦੀ ਸ਼ਿਕਾਇਤ ਵੀ ਹੁੰਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਦਹੀਂ ਦਾ ਸੇਵਨ ਬੰਦ ਕਰੋ ਅਤੇ ਡਾਕਟਰ ਦੀ ਸਲਾਹ ਲਓ।
ਕਈ ਵਾਰ ਅਸੀਂ ਇਹ ਨਹੀਂ ਸਮਝਦੇ ਕਿ ਰੋਜ਼ਾਨਾ ਖਾਧਾ ਜਾਣ ਵਾਲਾ ਆਮ ਭੋਜਨ ਵੀ ਵਾਰ-ਵਾਰ ਸਿਰਦਰਦ ਦਾ ਕਾਰਨ ਹੋ ਸਕਦਾ ਹੈ। ਦਹੀਂ ਸਿਰ ਦੇ ਅੱਧੇ ਹਿੱਸੇ ਵਿਚ ਦਰਦ ਅਤੇ ਮਾਈਗਰੇਨ ਦਾ ਕਾਰਨ ਹੋ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਬਾਇਓਜੈਨਿਕ ਐਮਾਈਨਸ ਦੇ ਕਾਰਨ ਹੈ, ਜੋ ਕਿ ਕੁਝ ਕਿਸਮ ਦੇ ਪ੍ਰੋਟੀਨ ਦੇ ਪੁਰਾਣੇ ਹੋਣ ਜਾਂ ਨੁਕਸਾਨਦੇਹ ਬੈਕਟੀਰੀਆ ਵੱਲੋਂ ਖਮੀਰ ਹੋਣ ‘ਤੇ ਪੈਦਾ ਹੁੰਦੇ ਹਨ। ਜਿਨ੍ਹਾਂ ਲੋਕਾਂ ਨੂੰ ਖਾਸ ਕਿਸਮ ਦੇ ਭੋਜਨ ਤੋਂ ਐਲਰਜੀ ਹੁੰਦੀ ਹੈ, ਉਨ੍ਹਾਂ ਲਈ ਉਸ ਖਾਸ ਭੋਜਨ ਦਾ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਪੇਟ ਅਤੇ ਪਾਚਨ ਪ੍ਰਣਾਲੀ ਵਿਚ ਐਲਰਜੀ ਪੈਦਾ ਕਰਨ ਦੇ ਪਿੱਛੇ ਪ੍ਰੋਬਾਇਓਟਿਕਸ ਹਨ। ਇਸ ਲਈ ਬਾਜ਼ਾਰ ਤੋਂ ਦਹੀਂ ਖਰੀਦਦੇ ਸਮੇਂ ਇਸ ਦੀਆਂ ਸਮੱਗਰੀਆਂ ਨੂੰ ਜ਼ਰੂਰ ਪੜ੍ਹੋ। ਫਲੇਵਰਡ ਦਹੀਂ ਆਮ ਤੌਰ ‘ਤੇ ਡੇਅਰੀ, ਅੰਡੇ ਜਾਂ ਸੋਇਆ ਦੀ ਵਰਤੋਂ ਕਰਦਾ ਹੈ, ਜਿਸ ਨਾਲ ਐਲਰਜੀ ਹੋ ਸਕਦੀ ਹੈ।
ਹਾਲਾਂਕਿ ਦਹੀਂ ਜ਼ਿਆਦਾਤਰ ਲੋਕਾਂ ਲਈ ਸੁਰੱਖਿਅਤ ਹੈ, ਕੁਝ ਮਾਮਲਿਆਂ ‘ਚ ਦਹੀਂ ਵਿਚ ਪਾਏ ਜਾਣ ਵਾਲੇ ਬੈਕਟੀਰੀਆ ਜਾਂ ਖਮੀਰ ਖ਼ੂਨ ਦੇ ਪਰਵਾਹ ਵਿਚ ਦਾਖਲ ਹੋ ਸਕਦੇ ਹਨ ਤੇ ਸੰਵੇਦਨਸ਼ੀਲ ਵਿਅਕਤੀਆਂ ‘ਚ ਲਾਗ ਦਾ ਕਾਰਨ ਬਣ ਸਕਦੇ ਹਨ। ਗੰਭੀਰ ਪੈਨਕ੍ਰੇਟਾਈਟਸ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਡਾਕਟਰਾਂ ਦੁਆਰਾ ਪ੍ਰੋਬਾਇਓਟਿਕਸ ਲੈਣ ਦੀ ਸਲਾਹ ਨਹੀਂ ਦਿੱਤੀ ਜਾਣੀ ਚਾਹੀਦੀ, ਕਿਉਂਕਿ ਇਹ ਮੌਤ ਦੇ ਜੋਖ਼ਮ ਨੂੰ ਵਧਾ ਸਕਦਾ ਹੈ।












