ਬਾਲੀਵੁੱਡ ਦੇ ਮੇਗਾ ਸੁਪਰਸਟਾਰ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਦੁਬਈ ‘ਚ ਮੌਜੂਦ ਹਨ। ਜਿੱਥੇ ਉਹ ਆਪਣੀ ਆਉਣ ਵਾਲੀ ਫਿਲਮ ‘ਪਠਾਨ’ ਦੀ ਜ਼ਬਰਦਸਤ ਪ੍ਰਮੋਸ਼ਨ ‘ਚ ਲੱਗੇ ਹੋਏ ਹਨ। ਪਹਿਲੇ ਇੰਟਰਨੈਸ਼ਨਲ ਲੀਗ ਟੀ-20 ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਦੌਰਾਨ ‘ਪਠਾਨ’ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਨਜ਼ਰ ਆਏ। ਹੁਣ ਦੇਰ ਰਾਤ ਬੁਰਜ ਖਲੀਫਾ ‘ਤੇ ਦਿਖਾਏ ਗਏ ‘ਪਠਾਨ’ ਦੇ ਟ੍ਰੇਲਰ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ। ਇਸ ਦੌਰਾਨ ਸ਼ਾਹਰੁਖ ਖਾਨ ਨੇ ਆਪਣੇ ਸ਼ਾਨਦਾਰ ਡਾਂਸ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਮਕਰ ਸੰਕ੍ਰਾਂਤੀ ਦੇ ਦਿਨ ਦੁਬਈ ਦੇ ਬੁਰਜ ਖਲੀਫਾ ਬਿਲਡਿੰਗ ‘ਚ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਪਠਾਨ’ ਦਾ ਟ੍ਰੇਲਰ ਦਿਖਾਇਆ ਗਿਆ।
ਇਸ ਮੌਕੇ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਸ਼ਾਹਰੁਖ ਖੁਦ ਬੁਰਜ ਖਲੀਫਾ ‘ਤੇ ਦਿਖਾਏ ਜਾ ਰਹੇ ‘ਪਠਾਨ’ ਦੇ ਇਸ ਸ਼ਾਨਦਾਰ ਟ੍ਰੇਲਰ ਦਾ ਆਨੰਦ ਲੈ ਰਹੇ ਹਨ। ਇਸ ਤੋਂ ਬਾਅਦ ਆਪਣੇ ਸਿਗਨੇਚਰ ਪੋਜ਼ ਬਾਹਾਂ ਨੂੰ ਹਵਾ ‘ਚ ਲਹਿਰਾ ਕੇ ਕਿੰਗ ਖਾਨ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੇ ਹਨ। ਇੰਨਾ ਹੀ ਨਹੀਂ ਬੁਰਜ ਖਲੀਫਾ ‘ਤੇ ‘ਪਠਾਨ’ ਦੇ ਟ੍ਰੇਲਰ ਲਾਂਚ ਦੇ ਨਾਲ ਹੀ ਸ਼ਾਹਰੁਖ ਖਾਨ ਨੇ ਉੱਥੇ ਜ਼ਬਰਦਸਤ ਡਾਂਸ ਪਰਫਾਰਮੈਂਸ ਵੀ ਦਿੱਤੀ ਹੈ। ਜਿਸ ‘ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ‘ਪਠਾਨ’ ਦੇ ਗੀਤ ‘ਝੂਮੇ ਜੋ ਪਠਾਨ’ ‘ਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਸ਼ਾਹਰੁਖ ਖਾਨ ਦੀਆਂ ਇਨ੍ਹਾਂ ਤਾਜ਼ਾ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।











