‘Drishyam 2’ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਅਜੇ ਦੇਵਗਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਅਗਲੀ ਫਿਲਮ ‘ਭੋਲਾ’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਫਿਲਮ ਦੀ ਰਿਲੀਜ਼ ‘ਚ ਅਜੇ ਕਾਫੀ ਸਮਾਂ ਹੈ। ਇਸ ਫਿਲਮ ‘ਚ ਇਕ ਵਾਰ ਫਿਰ ਤੋਂ ਅਜੇ ਦੇਵਗਨ ਅਤੇ ਤੱਬੂ ਦੀ ਸ਼ਾਨਦਾਰ ਅਦਾਕਾਰੀ ਦੇਖਣ ਨੂੰ ਮਿਲੇਗੀ। ਮੇਕਰਸ ਨੇ ‘ਭੋਲਾ’ ਤੋਂ ਅਜੇ ਦੇਵਗਨ ਦਾ ਪਹਿਲਾ ਲੁੱਕ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਸੀ। ਹੁਣ ਤੱਬੂ ਦੇ ਕਿਰਦਾਰ ਦੀ ਪਹਿਲੀ ਝਲਕ ਵੀ ਸਾਹਮਣੇ ਆ ਗਈ ਹੈ। ‘ਭੋਲਾ’ ਨੂੰ ਅਜੇ ਦੇਵਗਨ ਡਾਇਰੈਕਟ ਅਤੇ ਪ੍ਰੋਡਿਊਸ ਕਰ ਰਹੇ ਹਨ। ਤੱਬੂ ਨਾਲ ਇਹ ਉਨ੍ਹਾਂ ਦੀ 9ਵੀਂ ਫਿਲਮ ਹੋਵੇਗੀ। ਮੇਕਰਸ ਨੇ ਫਿਲਮ ਦੀ ਤੱਬੂ ਦੀ ਪਹਿਲੀ ਲੁੱਕ ਰਿਲੀਜ਼ ਕੀਤੀ ਹੈ, ਜਿਸ ‘ਚ ਉਹ ਇਕ ਦਬੰਗ ਪੁਲਸ ਅਫਸਰ ਦੇ ਲੁੱਕ ‘ਚ ਨਜ਼ਰ ਆ ਰਹੀ ਹੈ।
ਅਜੇ ਦੇਵਗਨ ਨੇ ਤੱਬੂ ਦੇ ਲੁੱਕ ਨੂੰ ਸ਼ੇਅਰ ਕਰਦੇ ਹੋਏ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਵਾਇਸ ਓਵਰ ‘ਚ ਤੱਬੂ ਕਹਿੰਦੀ ਹੈ, ‘ਅੱਜ ਰਾਤ ਜਾਂ ਤਾਂ ਉਹ ਸਾਨੂੰ ਲੱਭ ਲਵੇਗੀ ਜਾਂ ਅਸੀਂ ਲੱਭ ਲਵਾਂਗੇ। ਗੋਲੀ ਲੈਣੀ ਪਵੇਗੀ। ਅਜੇ ਦੇਵਗਨ ਦੁਆਰਾ ਨਿਰਦੇਸ਼ਿਤ ਇਹ ਫਿਲਮ 2019 ਦੀ ਤਾਮਿਲ ਬਲਾਕਬਸਟਰ ‘ਕੈਥੀ’ ਦੀ ਹਿੰਦੀ ਰੀਮੇਕ ਹੈ। ਕੈਥੀ ਦਾ ਨਿਰਦੇਸ਼ਨ ਲੋਕੇਸ਼ ਕਨਗਰਾਜ ਨੇ ਕੀਤਾ ਸੀ। ਹੁਣ ਅਜੇ ਦੇਵਗਨ ਇਸੇ ਕਹਾਣੀ ਨੂੰ ਹਿੰਦੀ ਭਾਸ਼ਾ ‘ਚ ਦਰਸ਼ਕਾਂ ਨੂੰ ਦਿਖਾਉਣ ਜਾ ਰਹੇ ਹਨ। 50 ਕਰੋੜ ਦੇ ਬਜਟ ‘ਚ ਬਣੀ ਇਹ ਫਿਲਮ 30 ਮਾਰਚ 2023 ਨੂੰ 3ਡੀ ‘ਚ ਰਿਲੀਜ਼ ਹੋਵੇਗੀ।











