ਦੇਸ਼ ਵਿੱਚ ਓਮਿਕਰੋਨ ਦੇ ਕੁੱਲ ਕੇਸਾਂ ਦੀ ਗਿਣਤੀ 1,270 ਹੋ ਗਈ ਹੈ। ਅਜਿਹੇ ਵਿਚ ਕੇਂਦਰੀ ਸਿਹਤ ਵਿਭਾਗ ਨੇ ਕੋਰੋਨਾ ਦੇ ਲੱਛਣਾਂ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਰਾਜਾਂ ਨੂੰ ਲਿਖੇ ਪੱਤਰ ਦੇ ਅਨੁਸਾਰ, ਸਿਹਤ ਵਿਭਾਗ ਨੇ ਕਿਹਾ ਹੈ ਕਿ ਗਲੇ ਵਿੱਚ ਖਰਾਸ਼, ਸਿਰ ਦਰਦ ਹੋਣ ‘ਤੇ ਵੀ ਕਰੋਨਾ ਟੈਸਟ ਕੀਤਾ ਜਾਣਾ ਚਾਹੀਦਾ ਹੈ।

ਪੱਤਰ ਦੇ ਅਨੁਸਾਰ, ਕਿਸੇ ਵੀ ਵਿਅਕਤੀ ਨੂੰ ਬੁਖਾਰ ਜਾਂ ਖੰਘ, ਸਿਰ ਦਰਦ, ਗਲੇ ਵਿੱਚ ਖਰਾਸ਼, ਸਾਹ ਲੈਣ ਵਿੱਚ ਤਕਲੀਫ਼, ਸਰੀਰ ਵਿੱਚ ਦਰਦ, ਸਵਾਦ ਜਾਂ ਗੰਧ ਵਿੱਚ ਹਾਲ ਹੀ ਵਿੱਚ ਕਮੀ, ਥਕਾਵਟ ਅਤੇ ਦਸਤ ਦੇ ਨਾਲ ਬੁਖਾਰ ਜਾਂ ਬਿਨਾ ਬੁਖਾਰ ਨੂੰ ਕੋਰੋਨਾ ਦਾ ਸ਼ੱਕੀ ਕੇਸ ਮੰਨਿਆ ਜਾਣਾ ਚਾਹੀਦਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਲੋਕ ਓਮਿਕਰੋਨ ਨੂੰ ਲੈ ਕੇ ਚਿੰਤਤ ਹਨ। ਹੋ ਸਕਦਾ ਹੈ ਕਿ ਉਹਨਾਂ ਵਿੱਚ ਲੱਛਣ ਨਾ ਹੋਣ, ਪਰ ਉਹ ਡਾਕਟਰ ਨਾਲ ਗੱਲ ਕਰਨਾ ਚਾਹੁੰਦੇ ਹਨ। ਇਸ ਦੇ ਲਈ ਸਾਨੂੰ ਤਿਆਰੀ ਕਰਨੀ ਪਵੇਗੀ। ਸਵਾਮੀਨਾਥਨ ਨੇ ਕਿਹਾ ਕਿ ਅਸਲ ਡਰ ਇਹ ਹੈ ਕਿ ਲੋਕ ਆਪਣੇ ਆਪ ਵਿੱਚ ਬਹੁਤ ਸੰਤੁਸ਼ਟ ਹੋ ਰਹੇ ਹਨ ਅਤੇ ਇਸਨੂੰ ਇੱਕ ਕਿਸਮ ਦਾ ਆਮ ਜ਼ੁਕਾਮ ਸਮਝ ਰਹੇ ਹਨ। ਇਹ ਚਿੰਤਾ ਦਾ ਵਿਸ਼ਾ ਹੈ।
ਕਿਹਾ ਜਾ ਰਿਹਾ ਹੈ ਕਿ ਓਮੀਕਰੋਨ ਅਤੇ ਡੈਲਟਾ ਜੇਕਰ ਦੋਨਾਂ ਵੇਰੀਐਂਟ ਦੇ ਫੈਲਣ ਦੀ ਸਪੀਡ ਦੀ ਗੱਲ ਕਰੀਏ ਤਾਂ ਓਮੀਕਰੋਨ ਦੇ ਫੈਲਣ ਦੀ ਦਰ ਡੈਲਟਾ ਵੇਰੀਐਂਟ ਦੇ ਮੁਕਾਬਲੇ 70 ਗੁਣਾ ਜ਼ਿਆਦਾ ਹੈ, ਜਦੋਂ ਕਿ ਡੈਲਟਾ ਵੇਰੀਐਂਟ ਦੇ ਫੈਲਣ ਦੀ ਦਰ ਫਲੂ ਦੇ ਮੁਕਾਬਲੇ 10 ਗੁਣਾ ਜ਼ਿਆਦਾ ਹੈ।











