ਪਾਲੀਵੁੱਡ ਅਦਾਕਾਰਾ ਨਿਰਮਲ ਰਿਸ਼ੀ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ । ਉਹ ਅਕਸਰ ਫ਼ਿਲਮਾਂ ਵਿੱਚ ਬਹੁਤ ਹੀ ਸਖਤ ਸੁਭਾਅ ਵਾਲੇ ਕਿਰਦਾਰਾਂ ਵਿੱਚ ਨਜ਼ਰ ਆਉਂਦੇ ਹਨ । ਪਰ ਅੱਜ ਉਨ੍ਹਾਂ ਦਾ ਆਪਣੇ ਪਰਿਵਾਰ ਦੇ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ । ਅਦਾਕਾਰਾ ਨੇ ਆਪਣੇ ਭਰਾ ਰੌਸ਼ਨ ਲਾਲ ਰਿਸ਼ੀ ਅਤੇ ਹੋਰਨਾਂ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ । ਨਿਰਮਲ ਰਿਸ਼ੀ ਕਹਿੰਦੀ ਹੈ ਕਿ ਉਨ੍ਹਾਂ ਨੂੰ ਭਰਾ ਰੌਸ਼ਨ ਲਾਲ ਏਨੀਆਂ ਕੁ ਗਾਲ੍ਹਾਂ ਕੱਢਦਾ ਹੈ ਕਿ ਜਿਸ ਬਾਰੇ ਉਹ ਕੈਮਰੇ ਦੇ ਸਾਹਮਣੇ ਵੀ ਨਹੀਂ ਦੱਸ ਸਕਦੇ । ਅਦਾਕਾਰਾ ਨੇ ਕਿਹਾ ਕਿ ਉਹ ਕਿਰਾਏ ਦੇ ਮਕਾਨ ‘ਚ ਰਹਿੰਦੀ ਹੈ ਅਤੇ ਹਾਲੇ ਵੀ ਉਹ ਕਿਰਾਏ ਦੇ ਮਕਾਨ ‘ਚ ਹੀ ਰਹਿੰਦੀ ਹੈ । ਅਦਾਕਾਰਾ ਨੇ ਰਵਿੰਦਰ ਰਿਸ਼ੀ ‘ਤੇ ਵੀ ਇਲਜ਼ਾਮ ਲਗਾਏ ਹਨ । ਨਿਰਮਲ ਰਿਸ਼ੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕਰ ਰਹੇ ਹਨ ।
----------- Advertisement -----------
ਪਾਲੀਵੁੱਡ ਅਦਾਕਾਰਾ ਨਿਰਮਲ ਰਿਸ਼ੀ ਨੇ ਆਪਣੇ ਭਰਾ ਰੌਸ਼ਨ ਲਾਲ ਰਿਸ਼ੀ ‘ਤੇ ਲਗਾਏ ਗੰਭੀਰ ਇਲਜ਼ਾਮ
Published on
----------- Advertisement -----------












