October 2, 2026, 2:32 am
----------- Advertisement -----------
HomeNewsBreaking Newsਪੰਜਾਬ ਦੇ ਉਦਯੋਗ ਮੰਤਰੀ ਨੇ ਪੀ.ਐਸ.ਆਈ.ਈ.ਸੀ ਪਲਾਟ ਧਾਰਕਾਂ ਲਈ 31 ਦਸੰਬਰ,2021 ਤੱਕ...

ਪੰਜਾਬ ਦੇ ਉਦਯੋਗ ਮੰਤਰੀ ਨੇ ਪੀ.ਐਸ.ਆਈ.ਈ.ਸੀ ਪਲਾਟ ਧਾਰਕਾਂ ਲਈ 31 ਦਸੰਬਰ,2021 ਤੱਕ ਵਧਾਈ ਜ਼ੀਰੋ ਪੀਰੀਅਡ ਦੀ ਮਿਆਦ

Published on

----------- Advertisement -----------

ਚੰਡੀਗੜ੍ਹ, 1 ਜਨਵਰੀ 2022 – ਲਘੂ,ਛੋਟੇ ਅਤੇ ਦਰਮਿਆਨੇ ਉਦਯੋਗਾਂ ਦੇ ਮਾਲਕਾਂ ਦੀ ਮੰਗ ਦੇ ਮੱਦੇਨਜ਼ਰ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਗੁਰਕਿਰਤ ਸਿੰਘ ਵਲੋਂ ਪੀਐਸਆਈਈਸੀ ਦੇ ਪਲਾਟ ਧਾਰਕਾਂ ਨੂੰ ਰਾਹਤ ਦਿੰਦਿਆਂ ਜ਼ੀਰੋ ਪੀਰੀਅਡ ਦੀ ਮਿਆਦ ਨੂੰ 16 ਸਤੰਬਰ,2021 ਤੋਂ 31 ਦਸੰਬਰ,2021 ਤੱਕ ਵਧਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਉਦਯੋਗਾਂ ਨੂੰ ਸਹੂਲਤ ਦੇਣ ਦੇ ਮੱਦੇਜ਼ਰ ਪੰਜਾਬ ਸਰਕਾਰ ਨੇ ਤੀਜੀ ਵਾਰ ਜੀਰੋ ਪੀਰੀਅਡ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ ਅਤੇ ਉਕਤ ਮਿਆਦ ਦੌਰਾਨ ਉਦਯੋਗਪਤੀਆਂ ਤੋਂ ਕੋਈ ਵਿਆਜ/ਜੁਰਮਾਨਾ ਨਹੀਂ ਵਸੂਲਿਆ ਜਾਵੇਗਾ। ਕੋਵਿਡ-19 ਦੀ ਪਹਿਲੀ ਅਤੇ ਦੂਜੀ ਲਹਿਰ ਦੇ ਸਿੱਟੇ ਵਜੋਂ ਆਈ ਮੰਦੀ ਕਾਰਨ, ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਪਲਾਟ ਧਾਰਕਾਂ ਨੂੰ 1 ਮਾਰਚ, 2020 ਤੋਂ 31 ਅਗਸਤ, 2020 ਅਤੇ 15 ਮਾਰਚ, 2021 ਤੋਂ 15 ਸਤੰਬਰ,2021 ਤੱਕ ਦੀ ਮਿਆਦ ਵਿੱਚ ਰਾਹਤ ਦਿੱਤੀ ਸੀ।

ਉਦਯੋਗ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ, “ਪਿਛਲੇ ਸਾਲਾਂ ਵਿੱਚ ਕੋਵਿਡ-19 ਮਹਾਂਮਾਰੀ ਕਾਰਨ ਆਈ ਆਰਥਿਕ ਮੰਦੀ ਅਤੇ ਸਪਲਾਈ ਚੇਨ ਵਿੱਚ ਪੈਦਾ ਹੋਏ ਵਿਗਾੜ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਪਲਾਟ ਧਾਰਕਾਂ ਨੂੰ ਰਾਹਤ ਦੀ ਪਹਿਲਾਂ ਤੋਂ ਨਿਰਧਾਰਤ ਕੀਤੀ ਮਿਤੀ 15 ਸਤੰਬਰ, 2021 ਨੂੰ 31 ਦਸੰਬਰ, 2021 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।“

ਇਸ ਦੌਰਾਨ, ਉਦਯੋਗ ਮੰਤਰੀ ਨੇ ਨੇੜਲੇ ਭਵਿੱਖ ਵਿੱਚ ਕੋਵਿਡ-19 ਕਾਰਨ ਮੁੜ ਅਜਿਹੀ ਸਥਿਤੀ ਪੈਦਾ ਹੋਣ ਦੀ ਸੂਰਤ ਵਿੱਚ ਰਾਹਤ ਦੀ ਮਿਆਦ ਹੋਰ ਵਧਾਉਣ ਦਾ ਵੀ ਭਰੋਸਾ ਦਿੱਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਬਾਈਲਾਂ ’ਤੇ ‘ਟੂੰ-ਟੂੰ’ ਦੇ ਸੁਨੇਹੇ ਆਉਂਦਿਆਂ ਹੀ ਔਰਤਾਂ ਦੇ ਚਿਹਰਿਆਂ ‘ਤੇ ਛਾਈ ਖੁਸ਼ੀ

ਖਡੂਰ ਸਾਹਿਬ, 1 ਅਕਤੂਬਰ:‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 3,000 ਤੋਂ 4,500 ਰੁਪਏ ਸਿੱਧੇ ਖਾਤਿਆਂ ਵਿੱਚ...

ਜਦੋਂ ਸਾਰੇ ਸਬੰਧਤ ਰਿਕਾਰਡ ਐਸਜੀਪੀਸੀ ਕੋਲ ਹੀ ਹਨ ਤਾਂ ਸੀਬੀਆਈ ਜਾਂਚ ਦੀ ਮੰਗ ਕਿਉਂ? – ਬਲਤੇਜ ਪੰਨੂ

ਚੰਡੀਗੜ੍ਹ 1 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵੀਰਵਾਰ ਨੂੰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ...

ਭਾਰਤ ‘ਚ ਲਾਂਚ ਹੋਇਆ Apple Pay, ਬਿਨਾਂ PIN, OTP ਅਤੇ ਕਾਰਡ ਕੱਢੇ ਸਿਰਫ਼ iPhone ਤੋਂ ਹੋਵੇਗੀ ਪੇਮੈਂਟ

 ਐਪਲ ਨੇ ਭਾਰਤ ਵਿੱਚ ਆਪਣੀ ਭੁਗਤਾਨ ਸੇਵਾ, ਐਪਲ ਪੇ, ਲਾਂਚ ਕੀਤੀ ਹੈ। ਆਈਫੋਨ (iPhone...

ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਲਿੱਖਿਆ – Former President

ਰਾਜਾ ਵੜਿੰਗ ਨੇ 4 ਸਾਲ 5 ਮਹੀਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੇ...

ਕਣਕ ਦੇ MSP ’ਚ 25 ਰੁਪਏ ਦਾ ਵਾਧਾ

ਕੇਂਦਰੀ ਕੈਬਨਿਟ ਨੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਵਿੱਚ 25 ਰੁਪਏ...

ਪੰਜਾਬ ਸਰਕਾਰ ਵਲੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੂੰ ਕਾਰਨ ਦੱਸੋ ਨੋਟਿਸ ਜਾਰੀ

ਪੰਜਾਬ ਸਰਕਾਰ ਵਲੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੂੰ ਕਾਰਨ ਦੱਸੋ ਨੋਟਿਸ ਜਾਰੀ...

ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਵਪਾਰਕ ਗੈਸ ਸਿਲੰਡਰ ਹੋਇਆ ਮਹਿੰਗਾ

ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਹਿੰਗਾਈ ਦਾ ਝਟਕਾ ਲੱਗਾ ਹੈ। 1 ਅਕਤੂਬਰ...

ਕਾਂਗਰਸ ਹਾਈ ਕਮਾਂਡ ਵੱਲੋਂ ਰਾਜਾ ਵੜਿੰਗ ਅੱਜ ਦਿੱਲੀ ਤਲਬ 

ਕਾਂਗਰਸ ਹਾਈ ਕਮਾਨ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ...