ਹਿੰਦੀ ਸਿਨੇਮਾ ਦੇ ਸੁਪਰਸਟਾਰ ਅਜੇ ਦੇਵਗਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਭੋਲਾ’ ਨੂੰ ਲੈ ਕੇ ਸੁਰਖੀਆਂ ‘ਚ ਹਨ। ‘ਦ੍ਰਿਸ਼ਮ 2’ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਅਜੇ ਦੀ ਅਗਲੀ ਫਿਲਮ ‘ਭੋਲਾ’ ਹੋਵੇਗੀ। ਹਾਲ ਹੀ ‘ਚ ਮੇਕਰਸ ਵਲੋਂ ‘ਭੋਲਾ’ ਦੇ ਦੂਜੇ ਟੀਜ਼ਰ ਦੇ ਰਿਲੀਜ਼ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਜਿਸ ਕਾਰਨ ਮੰਗਲਵਾਰ ਨੂੰ ‘ਭੋਲਾ’ ਦਾ ਦੂਜਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਅਜੇ ਦੀ ਫਿਲਮ ਦੇ ਇਸ ਟੀਜ਼ਰ ਨੂੰ ਦੇਖ ਕੇ ਤੁਹਾਡਾ ਉਤਸ਼ਾਹ ਜ਼ਰੂਰ ਵਧਣ ਵਾਲਾ ਹੈ। ਅਜੇ ਦੇਵਗਨ ਦੀ ਫਿਲਮ ‘ਭੋਲਾ’ ਦਾ ਟੀਜ਼ਰ ਪਿਛਲੇ ਸਾਲ 22 ਨਵੰਬਰ ਨੂੰ ਰਿਲੀਜ਼ ਹੋਇਆ ਸੀ। ਇਸ ਤੋਂ ਬਾਅਦ ਹਰ ਕੋਈ ਅਜੇ ਦੀ ਇਸ ਸ਼ਾਨਦਾਰ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।
ਇਸ ਦੌਰਾਨ ਪ੍ਰਸ਼ੰਸਕਾਂ ਦੀ ਭਾਰੀ ਮੰਗ ‘ਤੇ ਮੰਗਲਵਾਰ ਨੂੰ ਫਿਲਮ ਭੋਲਾ ਦਾ ਦੂਜਾ ਨਵਾਂ ਟੀਜ਼ਰ ਰਿਲੀਜ਼ ਹੋ ਗਿਆ ਹੈ। ਅਜੇ ਦੇਵਗਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇਹ ਜਾਣਕਾਰੀ ਦਿੱਤੀ ਹੈ। ਫਿਲਮ ‘ਭੋਲਾ’ ਦਾ ਇਹ ਦੂਜਾ ਟੀਜ਼ਰ ਦੇਖ ਕੇ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਵਾਰ ਅਜੈ ਰਾਖ ਦਾ ਇਸਤੇਮਾਲ ਕਰਕੇ ਦੁਸ਼ਮਣਾਂ ਦਾ ਕੰਮ ਪੂਰਾ ਕਰਨ ਆ ਰਿਹਾ ਹੈ। ‘ਭੋਲਾ’ ਦੇ ਇਸ ਟੀਜ਼ਰ ਨੂੰ ਦੇਖਣ ਤੋਂ ਬਾਅਦ ਹੁਣ ਹਰ ਕੋਈ ਫਿਲਮ ਦੀ ਰਿਲੀਜ਼ ਨੂੰ ਲੈ ਕੇ ਬੇਤਾਬ ਹੈ। ਦੱਸਣਯੋਗ ਹੈ ਕਿ ਅਜੇ ਦੇਵਗਨ ਅਤੇ ਤੱਬੂ ਸਟਾਰਰ ਫਿਲਮ ‘ਭੋਲਾ’ 30 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਖਾਸ ਗੱਲ ਇਹ ਹੈ ਕਿ ਇਸ ਫਿਲਮ ‘ਚ ਐਕਟਰ ਤੋਂ ਇਲਾਵਾ ਅਜੇ ਨੇ ਬਤੌਰ ਨਿਰਦੇਸ਼ਕ ਵੀ ਕੰਮ ਕੀਤਾ ਹੈ। ਅਜੇ ਦੇਵਗਨ ਦੀ ‘ਭੋਲਾ’ ਸਾਊਥ ਸਿਨੇਮਾ ਦੀ ਸੁਪਰਹਿੱਟ ਫਿਲਮ ‘ਕੈਥੀ’ ਦਾ ਰੀਮੇਕ ਹੈ।











