August 20, 2026, 4:46 pm
----------- Advertisement -----------
HomeNewsLatest Newsਪਰੇਡ 'ਚ ਪਹਿਲੀ ਵਾਰ ਸ਼ਾਮਿਲ ਹੋਏ ਅਗਨੀਵੀਰ, ਨਾਰੀ ਸ਼ਕਤੀ- ਚੇਤਨਾ ਸ਼ਰਮਾ ਨੇ...

ਪਰੇਡ ‘ਚ ਪਹਿਲੀ ਵਾਰ ਸ਼ਾਮਿਲ ਹੋਏ ਅਗਨੀਵੀਰ, ਨਾਰੀ ਸ਼ਕਤੀ- ਚੇਤਨਾ ਸ਼ਰਮਾ ਨੇ ਦਿਖਾਈ ਅਕਾਸ਼ ਦੀ ਤਾਕਤ

Published on

----------- Advertisement -----------

ਪੂਰਾ ਦੇਸ਼ ਅੱਜ 74ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। 74ਵੇਂ ਗਣਤੰਤਰ ਦਿਵਸ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਰਤਵਯ ਮਾਰਗ ‘ਤੇ ਤਿਰੰਗਾ ਲਹਿਰਾਇਆ। ਇਸ ਤੋਂ ਬਾਅਦ ਪਰੇਡ ਸ਼ੁਰੂ ਹੋਈ। ਇਸ ਸਾਲ ਮਿਸਰ ਦੇ ਰਾਸ਼ਟਰਪਤੀ ਅਬਲੇਦ ਫਤਾਹ ਅਲ-ਸੀਸੀ ਨੇ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਪਹਿਲੀ ਵਾਰ ਭਾਰਤੀ ਤੋਪਾਂ ਨੇ ਸਲਾਮੀ ਦਿੱਤੀ। ਹੁਣ ਤੱਕ ਬਰਤਾਨੀਆ ਵਿੱਚ ਬਣੀਆਂ ਤੋਪਾਂ ਤੋਂ ਸਲਾਮੀ ਦਿੱਤੀ ਜਾਂਦੀ ਸੀ।
ਦੱਸ ਦਈਏ ਕਿ ਇਸ ਵਾਰ ਅਗਨੀਵੀਰ ਨੇ ਪਹਿਲੀ ਵਾਰ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲਿਆ। ਲੈਫਟੀਨੈਂਟ ਕਮਾਂਡਰ ਦਿਸ਼ਾ ਅਮ੍ਰਿਤ ਦੀ ਅਗਵਾਈ ਵਿੱਚ 144 ਜਵਾਨ ਮਲਾਹਾਂ ਦੀ ਇੱਕ ਜਲ ਸੈਨਾ ਨੇ ਮਾਰਚ ਕੀਤਾ। ਇਸ ਦੌਰਾਨ ਜਵਾਨਾਂ ਵਿੱਚ 3 ਔਰਤਾਂ ਅਤੇ 6 ਪੁਰਸ਼ ਅਗਨੀਵੀਰ ਸ਼ਾਮਲ ਸਨ।
ਇਸ ਤੋਂ ਇਲਾਵਾ ਕੈਪਟਨ ਸੁਨੀਲ ਦਸ਼ਰਥ ਦੀ ਅਗਵਾਈ ਹੇਠ 27 ਏਅਰ ਡਿਫੈਂਸ ਮਿਜ਼ਾਈਲ ਰੈਜੀਮੈਂਟ ਦੇ ਆਕਾਸ਼ ਮਿਜ਼ਾਈਲ ਸਿਸਟਮ ਨੇ ਵੀ ਪਰੇਡ ਵਿੱਚ ਹਿੱਸਾ ਲਿਆ। 512 ਲਾਈਟ ਏਡੀ ਮਿਜ਼ਾਈਲ ਰੈਜੀਮੈਂਟ (ਐੱਸ.ਪੀ.) ਦੀ ਲੈਫਟੀਨੈਂਟ ਚੇਤਨਾ ਸ਼ਰਮਾ ਵੀ ਮੌਜੂਦ ਸਨ। ਦਸ ਦਈਏ ਕਿ 861 ਮਿਜ਼ਾਈਲ ਰੈਜੀਮੈਂਟ ਦੇ ਬ੍ਰਹਮੋਸ ਨੇ ਵੀ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲਿਆ। ਲੈਫਟੀਨੈਂਟ ਪ੍ਰਜਵਲ ਕਾਲਾ ਦੀ ਅਗਵਾਈ ‘ਚ ਦੁਨੀਆ ਨੇ ਭਾਰਤ ਦੇ ਇਸ ਮਿਜ਼ਾਈਲ ਸਿਸਟਮ ਦੀ ਤਾਕਤ ਨੂੰ ਦੇਖਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬਾਬਾ ਜੀ, ਮੇਰੀ ਜਵਾਨੀ ਜਾਂ ਬੈਡਰੂਮ ਦੇ ਸੁਪਨੇ ਨਾ ਦੇਖੋ…’ ਕੰਗਨਾ ਰਣੌਤ ਦਾ ਰਾਮਦੇਵ ‘ਤੇ ਪਲਟਵਾਰ

ਭਾਜਪਾ (BJP) ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਯੋਗ ਗੁਰੂ ਬਾਬਾ ਰਾਮਦੇਵ 'ਤੇ...

1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦਾ ਹੋਇਆ ਦਿਹਾਂਤ

ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਤੇ ਆਗੂ ਸੱਜਣ ਕੁਮਾਰ ਦਾ ਵੀਰਵਾਰ ਨੂੰ ਦੇਹਾਂਤ ਹੋ...

ਵਿਆਹ ਸਮਾਗਮ ਦੌਰਾਨ ਲਾੜੀ ਦੇ ਪਿਤਾ ਨੂੰ ਪੁਲੀਸ ਵੱਲੋਂ ਚੁੱਕਣ ਕਰਕੇ ਹੰਗਾਮਾ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਜੱਦੀ ਪਿੰਡ ਸੰਧਵਾਂ ਵਿਖੇ ਉਸ...

ਨਸ਼ਾ ਵੇਚਣ ਦੇ ਦੋਸ਼ਾਂ ਤੋਂ ਬਾਅਦ ਨੌਜਵਾਨ ਵੱਲੋਂ ਖ਼ੁਦਕੁਸ਼ੀ ਮਾਮਲੇ ’ਚ ਯੂਟਿਊਬਰ ਸਣੇ ਛੇ ਖ਼ਿਲਾਫ਼ ਕੇਸ ਦਰਜ

ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੇ ਪਿੰਡ ਖੁੱਡੀਆਂ ਗੁਲਾਬ ਸਿੰਘ ਵਿਖੇ ਨਸ਼ਿਆਂ ਦਾ ਮੁੱਦਾ ਭਖ...

Harbhajan Singh ਮੁੜ ਘਿਰੇ: ਰਾਜਸਥਾਨ ਦੀ ਵੀਡੀਓ ਮਗਰੋਂ ਹੁਣ ਸਕੂਲ ਦੀ ਪੁਰਾਣੀ ਵੀਡੀਓ ਸਾਂਝੀ ਕਰਨ ’ਤੇ ਵਿਵਾਦ

ਰਾਜਸਥਾਨ ਵਾਲੇ ਵੀਡੀਓ ਵਿਵਾਦ ਤੋਂ ਬਾਅਦ, ਹਰਭਜਨ ਸਿੰਘ ਨੇ ਸਕੂਲ ਦੇ ਪਖਾਨਿਆਂ ਅਤੇ ਪਿੰਡ...

ਦਿੱਲੀ ‘ਚ ਪਾਕਿਸਤਾਨ ਹਾਈ ਕਮਿਸ਼ਨ ‘ਤੇ ਕਾਰਵਾਈ, ਭਾਰਤੀ ਅਧਿਕਾਰੀਆਂ ਨੇ ਹਟਾਇਆ ਸੁਰੱਖਿਆ ਘੇਰਾ

ਭਾਰਤ ਨੇ ਪਾਕਿਸਤਾਨ ਨਾਲ ਜੁੜੇ ਇਕ ਕੇਂਦਰ ‘ਤੇ ਸਖਤ ਕਾਰਵਾਈ ਕੀਤੀ ਹੈ। ਰਿਪੋਰਟ ਮੁਤਾਬਕ...

PU ‘ਚ ਪੇਪਰ ਦੇਣ ਪਹੁੰਚੇ ਸਾਬਕਾ CM ਚੰਨੀ, ਪੇਪਰ ਦੀ ਤਿਆਰੀ ਕਰਕੇ CWC ਦੀ ਮੀਟਿੰਗ ‘ਚ ਨਹੀਂ ਹੋਏ ਸਨ ਸ਼ਾਮਲ

ਪੰਜਾਬ ਦੇ ਸਾਬਕਾ ਸੀਐੱਮ ਚਰਨਜੀਤ ਸਿਘ ਚੰਨੀ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ।...

ਵਸੀਅਤ ’ਚ ਨਾਮ ਨਾ ਹੋਣ ਦੀ ਰੰਜਿਸ਼ ’ਚ ਲੜਕੀ ਦੇ ਭਰਾ ਨੇ ਜੀਜੇ ਦਾ ਕੀਤਾ ਕਤਲ

ਸੈਕਟਰ-87 ਵਿਚ ਮੰਗਲਵਾਰ ਦੇਰ ਸ਼ਾਮ ਵਸੀਅਤ ਵਿਚ ਨਾਮ ਨਾ ਹੋਣ ਦੀ ਰੰਜਿਸ਼ ਨੂੰ ਲੈ...