June 25, 2026, 4:53 pm
----------- Advertisement -----------
HomeNewsBreaking News2 ਪਿਸਟਲ, 6 ਕਾਰਤੂਸਾਂ ਸਮੇਤ ਲਾਰੈਂਸ ਗੈਂਗ ਦੇ 2 ਗੁਰਗੇ ਗ੍ਰਿਫ਼ਤਾਰ

2 ਪਿਸਟਲ, 6 ਕਾਰਤੂਸਾਂ ਸਮੇਤ ਲਾਰੈਂਸ ਗੈਂਗ ਦੇ 2 ਗੁਰਗੇ ਗ੍ਰਿਫ਼ਤਾਰ

Published on

----------- Advertisement -----------

ਐਸ ਏ ਐਸ ਨਗਰ, 29 ਜਨਵਰੀ 2023 – ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਡੀ.ਆਈ.ਜੀ ਰੂਪਨਗਰ ਰੇਜ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਤੇ ਰੇਜ਼ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਫੇਸ-7 ਮੋਹਾਲੀ ਦੀ ਟੀਮ ਵਲੋ ਮਾੜੇ ਅਨਸਰਾ ਅਤੇ ਗੈਗਸਟਰਾ ਖਿਲਾਫ ਕਾਰਵਾਈ ਕਰਦੇ ਹੋਏ ਗੈਂਗਸਟਰ ਹਰੀਸ ਉਰਫ ਕਾਕਾ ਨੇਪਾਲੀ ਅਤੇ ਉਸ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕਰਕੇ 2 ਨਜਾਇਜ਼ ਪਿਸਟਲ .32 ਬੋਰ ਸਮੇਤ 06 ਕਾਰਤੂਸ .32 ਬੋਰ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

27-01-2023 ਨੂੰ ਰੇਜ਼ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ ਇੰਚਾਰਜ ਐਸ.ਆਈ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਸ:ਥ: ਜੀਤ ਰਾਮ ਸਮੇਤ ਪੁਲਿਸ ਪਾਰਟੀ ਦੇ ਨੇੜੇ ਸਿਵਾਲਿਕ ਸਿਟੀ ਖਰੜ ਵਿਖੇ ਮੌਜੂਦ ਸੀ। ਜਿਥੇ ਸ:ਬ: ਜੀਤ ਰਾਮ ਨੂੰ ਮੁਖਬਰੀ ਮਿਲੀ ਕਿ ਹਰੀਸ ਉਰਫ ਕਾਕਾ ਨੇਪਾਲੀ ਪੁੱਤਰ ਭਰਤ ਲਾਲ ਵਾਸੀ ਮਕਾਨ ਨੰ: 725 ਵਾਰਡ ਨੰ;6 ਮੁਹੱਲਾ ਹਰਿੰਦਰਾ ਨਗਰ ਜ਼ਿਲ੍ਹਾ ਫਰੀਦਕੋਟ ਜਿਸ ਦੇ ਖਿਲਾਫ ਕਤਲ, ਲੁੱਟ ਖੋਹ, ਫ਼ਿਰੌਤੀਆਂ ਲੈਣ ਸਬੰਧੀ ਅਤੇ ਗੈਂਗਵਾਰ ਦੇ ਕਈ ਮੁਕੱਦਮੇ ਪੰਜਾਬ ਦੇ ਵੱਖ-2 ਜਿਲ੍ਹਿਆਂ ਵਿੱਚ ਦਰਜ ਹਨ ਜੋ ਆਪਣੇ ਸਾਥੀ ਜਗਦੀਪ ਸਿੰਘ ਉਰਫ ਜਾਗਰ ਪੁੱਤਰ ਲੇਟ ਵਜੀਰ ਸਿੰਘ ਵਾਸੀ ਪਿੰਡ ਸੈਣੀ ਮਾਜਰਾ(ਪ੍ਰੇਮਗੜ੍ਹ) ਜਿਲ੍ਹਾ ਮੋਹਾਲੀ ਨਾਲ ਇੱਕ ਕਾਰ ਮਾਰਕਾ ਕੀਆ ਸੇਲਟੋਸ ਨੰਬਰ ਪੀ.ਬੀ- 65ਬੀ ਸੀ-9550 ਰੰਗ ਸਫੈਦ ਵਿੱਚ ਸਵਾਰ ਹੋ ਕੇ ਨਜਾਇਜ਼ ਅਸਲੇ ਲੈ ਕੇ ਨੇੜੇ ਸਿਵਾਲਿਕ ਸਿਟੀ ਖਰੜ ਦੇ ਏਰੀਆ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਿਹਾ ਹੈ। ਮੁੱਖਬਰੀ ਦੇ ਅਧਾਰ ਤੇ ਉਕਤਾਨ ਦੋਸ਼ੀਆਨ ਵਿਰੁੱਧ ਮੁਕਦਮਾ ਨੰਬਰ 24 ਮਿਤੀ 27-01-2023 ਅ/ਧ 25-54-59 ਅਸਲਾ ਐਕਟ ਥਾਣਾ ਸਿਟੀ ਖਰੜ ਦਰਜ ਰਜਿਸਟਰਡ ਕੀਤਾ ਗਿਆ ਅਤੇ ਦੋਸੀਆਨ ਨੂੰ ਨੇੜੇ ਸਵਰਾਜ ਨਗਰ ਸਿਵਾਲਿਕ ਸਿਟੀ ਤੋਂ ਮਿਤੀ 27-01-23 ਨੂੰ ਗ੍ਰਿਫਤਾਰ ਕੀਤਾ ਗਿਆ।

ਪੁੱਛਗਿੱਛ ਦੋਸੀਆਨ

1) ਦੋਸ਼ੀ ਹਰੀਸ ਉਰਫ ਕਾਕਾ ਨੇਪਾਲੀ ਉਮਰ ਕਰੀਬ 32 ਸਾਲ ਹੈ। 10 ਜਮਾਤਾਂ ਪਾਸ ਹੈ। ਸ਼ਾਦੀ ਸ਼ੁਦਾ ਹੈ। ਜੋ ਕਿ ਲਾਰੈਂਸ ਬਿਸ਼ਨੋਈ ਗਰੁੱਪ ਦਾ ਗੁਰਗਾ ਹੈ।ਜੋ ਕਿ ਸਾਲ 2009 ਵਿੱਚ ਪਹਿਲਾ ਲੁੱਟਾ ਖੋਹਾਂ ਕਰਨ ਲੱਗ ਪਿਆ ਸੀ ਅਤੇ ਉਸ ਤੇ ਬਾਅਦ ਗੈਂਗਵਾਰ ਲੜਾਈ ਝਗੜੇ ਕਰਨ ਲੱਗ ਪਿਆ ਸੀ। ਜਿਸ ਦੇ ਵਿਰੁੱਧ ਸਾਲ 2009 ਤੋਂ ਲੈ ਕੇ ਹੁਣ ਤੱਕ ਜਿਲ੍ਹਾ ਫਰੀਦਕੋਟ, ਜਲੰਧਰ ਸਿਟੀ, ਬਠਿੰਡਾ, ਨਵਾਂ ਸ਼ਹਿਰ ਅਤੇ ਕਪੂਰਥਲਾ ਵਿੱਚ ਤਿੰਨ ਕਤਲ ਕੇਸ, ਫਿਰੌਤੀ ਲੈਣ ਸਬੰਧੀ, ਲੜਾਈ ਝਗੜੇ, ਡਕੈਤੀ, ਅਸਲਾ ਐਕਟ ਦੇ ਕਰੀਬ 17 ਮੁਕੱਦਮੇ ਦਰਜ ਹਨ। ਦੋਸ਼ੀ ਅੱਡ-2 ਜੇਲ੍ਹਾਂ ਵਿੱਚ ਰਹਿ ਚੁੱਕਾ ਹੈ ਅਤੇ ਸਜ਼ਾ ਕੱਟ ਚੁੱਕਾ ਹੈ।ਜੋ ਕਿ ਹੁਣ ਮਕਾਨ ਨੰ: 149 ਪਹਿਲੀ ਮੰਜਿਲ ਪਾਮ ਸਿਟੀ ਸਿਵਾਲਿਕ ਸਿਟੀ ਖਰੜ ਵਿਖੇ ਕਿਰਾਏ ਤੇ ਰਹਿ ਰਿਹਾ ਸੀ।

2)ਦੋਸ਼ੀ ਜਗਦੀਪ ਸਿੰਘ ਉਰਫ ਜਾਗਰ ਦੀ ਉਮਰ 27 ਸਾਲ ਹੈ। 5ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ ਸ਼ਾਦੀ ਸ਼ੁਦਾ ਹੈ।ਜਿਸ ਦੇ ਖਿਲਾਫ ਪਹਿਲਾ ਕੋਈ ਮੁਕੱਦਮਾ ਦਰਜ ਨਹੀਂ ਹੈ।

ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ। ਦੋਸ਼ੀ ਇਹ ਹਥਿਆਰ ਕਿਥੇ ਅਤੇ ਕਿਸ ਮਕਸਦ ਲਈ ਲੈ ਕੇ ਆਏ ਸਨ, ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾ ਵੀ ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਫੇਸ-7 ਮੋਹਾਲੀ ਵੱਲੋ ਲੁੱਟ ਖੋਹ, ਚੋਰ ਗਿਰੋਹ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਕਮਰਸ਼ੀਅਲ ਕੁਆਟਿਟੀ ਵਿੱਚ ਅਫੀਮ, ਭੁੱਕੀ, ਹੈਰੋਇਨ ਅਤੇ ਨਸ਼ੀਲੀਆਂ ਦਵਾਇਆ ਵੇਚਣ ਵਾਲੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਕਾਂਗਰਸ ‘ਚ ਵੱਡੇ ਧਮਾਕੇ ਦੀ ਤਿਆਰੀ! ਚੰਨੀ ਤੇ ਰੰਧਾਵਾ ਦਿੱਲੀ ਤਲਬ, ਰਾਜਾ ਵੜਿੰਗ ਦੀ ਕੁਰਸੀ ‘ਤੇ ਮੰਡਰਾਏ ਸੰਕਟ ਦੇ ਬੱਦਲ

ਪੰਜਾਬ ਕਾਂਗਰਸ 'ਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਜਥੇਬੰਦਕ ਫੇਰਬਦਲ ਦੀਆਂ ਅਟਕਲਾਂ...

ਵਿਰਾਟ ਕੋਹਲੀ ਦੇ ‘One8’ ਬ੍ਰਾਂਡ ਦੇ ਜੁੱਤਿਆਂ ਨੇ ਮਚਾਈ ਧੁੰਮ, 24 ਘੰਟਿਆਂ ‘ਚ ਵਿਕੇ ਡੇਢ ਲੱਖ ਜੁੱਤੇ

ਵਿਰਾਟ ਕੋਹਲੀ ਦੇ 'One8' ਬ੍ਰਾਂਡ ਦੇ ਜੁੱਤਿਆਂ ਨੇ ਧੂਮ ਮਚਾ ਰੱਖੀ ਹੈ। ਲਾਂਚ ਹੋਣ...

ਪਟਿਆਲਾ ‘ਚ ਫ਼ੌਜੀ ਨੇ ਪਤਨੀ ਨੂੰ ਕਾਰ ‘ਚ ਬਿਠਾ ਕੇ ਭਾਖੜਾ ਨਹਿਰ ‘ਚ ਸੁੱਟਿਆ, ਪਤਨੀ ਦੀ ਮੌਤ

ਪੰਜਾਬ ਦੇ ਪਟਿਆਲਾ ਵਿੱਚ ਇੱਕ ਫ਼ੌਜੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕੀਤੇ ਜਾਣ...

ਪੁਲਿਸ ਕਸਟਡੀ ‘ਚੋਂ ਮੁਲਜ਼ਮ ਫਰਾਰ, ਭਾਲ ਲਈ CCTV ਖੰਗਾਲ ਰਹੀ ਪੁਲਿਸ

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਆਰਮਜ਼ ਐਕਟ ਤਹਿਤ...

ਵੈਨੇਜ਼ੁਏਲਾ ‘ਚ 7.2 ਤੇ 7.5 ਤੀਬਰਤਾ ਦੇ ਆਏ ਦੋ ਭੂਚਾਲ, ਹਜ਼ਾਰਾਂ ਮੌਤਾਂ ਦਾ ਖਦਸ਼ਾ, PM ਮੋਦੀ ਨੇ ਪ੍ਰਗਟਾਇਆ ਦੁੱਖ

ਵੈਨੇਜ਼ੁਏਲਾ ਵਿੱਚ ਕੁਦਰਤ ਨੇ ਤਬਾਹੀ ਮਚਾ ਦਿੱਤੀ ਹੈ। ਲਗਾਤਾਰ ਦੋ ਜ਼ਬਰਦਸਤ ਭੂਚਾਲਾਂ ਨੇ ਭਾਰੀ...

ਆਪ ਨੇ ਆਪਣੇ ਵਾਅਦਿਆਂ ਨਾਲੋਂ ਵੱਧ ਪੂਰੇ ਕੀਤੇ ਹਨ, ਜਦਕਿ ਵਿਰੋਧੀ ਧਿਰ ਕੋਲ 2027 ਲਈ ਕੋਈ ਰੋਡਮੈਪ ਨਹੀਂ ਹੈ ਅਤੇ ਉਹ ਕੂੜ ਪ੍ਰਚਾਰ ਦਾ...

ਚੰਡੀਗੜ੍ਹ 24 ਜੂਨ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਅਤੇ ਸੂਬਾ ਜਨਰਲ ਸਕੱਤਰ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 15 ਅਗਸਤ ਤੋਂ ਸਰਪੰਚਾਂ ਲਈ 10,000 ਰੁਪਏ ਮਾਸਿਕ ਮਾਣਭੱਤੇ ਦਾ ਐਲਾਨ

ਬਠਿੰਡਾ, 24 ਜੂਨ:ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਦੀ ਲੀਡਰਸ਼ਿਪ ਨੂੰ...