ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕਰ ਰਹੇ ਹਨ। ਇਸ ਨਾਲ ਦੇਸ਼ ਦਾ ਆਰਥਿਕ ਲੇਖਾ ਜੋਖਾ ਸਭ ਦੇ ਸਾਹਮਣੇ ਆਉਣ ਲੱਗਾ ਹੈ। ਇਸ ਦੌਰਾਨ ਉਨ੍ਹਾਂ ਨੇ PAN CARD ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੈਨ ਕਾਰਡ ਹੁਣ ਪਛਾਣ ਪੱਤਰ ਵਜੋਂ ਜਾਣਿਆ ਜਾਵੇਗਾ। ਪਹਿਲਾਂ ਪੈਨ ਟੈਕਸ ਭਰਨ ਲਈ ਹੁੰਦਾ ਸੀ।
ਵਿੱਤ ਮੰਤਰੀ ਨੇ 57 ਨਵੇਂ ਨਰਸਿੰਗ ਕਾਲਜਾਂ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ 2014 ਤੋਂ ਸਥਾਪਿਤ ਮੌਜੂਦਾ 157 ਮੈਡੀਕਲ ਕਾਲਜਾਂ ਦੇ ਸਹਿਯੋਗ ਨਾਲ 157 ਨਵੇਂ ਨਰਸਿੰਗ ਕਾਲਜਾਂ ਦੀ ਸਥਾਪਨਾ ਦਾ ਐਲਾਨ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਰਾਜਾਂ, ਸਰਕਾਰੀ ਪ੍ਰੋਗਰਾਮਾਂ ਅਤੇ ਜਨਤਕ-ਨਿੱਜੀ ਭਾਈਵਾਲੀ ਦੀ ਸਰਗਰਮ ਹਿੱਸੇਦਾਰੀ ਨਾਲ ਸੈਰ-ਸਪਾਟੇ ਨੂੰ ਮਿਸ਼ਨ ਮੋਡ ‘ਤੇ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਲਈ ਬੇਅੰਤ ਆਕਰਸ਼ਣ ਪੇਸ਼ ਕਰਦਾ ਹੈ। ਸੈਰ-ਸਪਾਟਾ ਖੇਤਰ ਵਿੱਚ ਇਸਦੀ ਵਰਤੋਂ ਕਰਨ ਦੀ ਅਪਾਰ ਸੰਭਾਵਨਾਵਾਂ ਹਨ।
ਹੁਣ ਤੱਕ ਦੇ ਐਲਾਨ
- ਖੇਤੀਬਾੜੀ ਸਟਾਰਟਅਪ ਲਈ ਨਵਾਂ ਫੰਡ ਸ਼ੁਰੂ ਕੀਤਾ ਜਾਵੇਗਾ
- ਬੀਮਾਰੀਆਂ ਮੁਕਤ ਬੂਟੇ ਦੇਣ ਵਾਸਤੇ 2200 ਕਰੋੜ ਦਾ ਐਲਾਨ
- ਬੀਮਾਰੀਆਂ ਮੁਕਤ ਬੂਟੇ ਦੇਣ ਵਾਸਤੇ 2200 ਕਰੋੜ ਦਾ ਐਲਾਨ
- ਐਗਰੀਕਲਚਰ ਕਰੈਡਿਟ ਲਈ 20 ਲੱਖ ਕਰੋੜ ਰੁਪਇਆ ਦਾ ਐਲਾਨ
- ਵਿੱਤ ਮੰਤਰੀ ਨੇ 57 ਨਵੇਂ ਨਰਸਿੰਗ ਕਾਲਜਾਂ ਦਾ ਐਲਾਨ ਕੀਤਾ
- ਹੁਣ PAN CARD ਹੀ ਹੋਵੇਗਾ ਪਹਿਚਾਣ ਪੱਤਰ












