ਸੂਰਜਮੁਖੀ ਦਾ ਫੁੱਲ ਦੇਖਣ ਵਿਚ ਬਹੁਤ ਸੁੰਦਰ ਅਤੇ ਆਕਰਸ਼ਕ ਹੁੰਦਾ ਹੈ। ਇਹ ਸੂਰਜ ਦੀ ਰੌਸ਼ਨੀ ਅਨੁਸਾਰ ਆਪਣੀ ਦਿਸ਼ਾ ਬਦਲਦਾ ਰਹਿੰਦਾ ਹੈ। ਇਹ ਦੇਖਣ ‘ਚ ਜਿੰਨਾ ਆਕਰਸ਼ਕ ਹੈ, ਸਿਹਤ ਲਈ ਓਨਾ ਹੀ ਫਾਇਦੇਮੰਦ ਹੈ। ਜੀ ਹਾਂ, ਸੂਰਜਮੁਖੀ ਦੇ ਬੀਜ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਇਹ ਬੀਜ ਪ੍ਰੋਟੀਨ, ਕੈਲਸ਼ੀਅਮ ਵਰਗੇ ਤੱਤਾਂ ਨਾਲ ਭਰਪੂਰ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਸੂਰਜਮੁਖੀ ਦੇ ਬੀਜਾਂ ਦੇ ਫਾਇਦੇ।
ਦਿਲ ਨੂੰ ਤੰਦਰੁਸਤ ਰੱਖਦਾ ਹੈ: ਅੱਜ ਦੇ ਸਮੇਂ ਵਿੱਚ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਵੱਧ ਗਿਆ ਹੈ। ਸੂਰਜਮੁਖੀ ਦੇ ਬੀਜਾਂ ਵਿੱਚ ਮੋਨੋਅਨਸੈਚੁਰੇਟਿਡ ਫੈਟ ਪਾਇਆ ਜਾਂਦਾ ਹੈ, ਜੋ ਦਿਲ ਲਈ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਇਨ੍ਹਾਂ ਬੀਜਾਂ ਦਾ ਨਿਯਮਤ ਸੇਵਨ ਕਰਦੇ ਹੋ ਤਾਂ ਤੁਸੀਂ ਸਟ੍ਰੋਕ ਦੇ ਖਤਰੇ ਤੋਂ ਬਚ ਸਕਦੇ ਹੋ।
ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ: ਸੂਰਜਮੁਖੀ ਦੇ ਬੀਜਾਂ ‘ਚ ਫਾਈਬਰ ਕਾਫੀ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਹੱਡੀਆਂ ਲਈ ਫਾਇਦੇਮੰਦ : ਇਨ੍ਹਾਂ ਬੀਜਾਂ ‘ਚ ਮੈਗਨੀਸ਼ੀਅਮ, ਵਿਟਾਮਿਨ-ਈ ਅਤੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਹੱਡੀਆਂ ਨੂੰ ਸਿਹਤਮੰਦ ਰੱਖਦੇ ਹਨ।
ਤਣਾਅ ਘੱਟ ਕਰਦਾ ਹੈ: ਸੂਰਜਮੁਖੀ ਦੇ ਬੀਜ ਮਨ ਨੂੰ ਸ਼ਾਂਤ ਰੱਖਣ ਵਿੱਚ ਮਦਦਗਾਰ ਹੁੰਦੇ ਹਨ। ਇਸ ‘ਚ ਮੌਜੂਦ ਮੈਗਨੀਸ਼ੀਅਮ ਦਿਮਾਗ ਲਈ ਫਾਇਦੇਮੰਦ ਹੁੰਦਾ ਹੈ।












