ਜੇ ਛੋਟੇ ਪਰਦੇ ਦੀਆਂ ਮਸ਼ਹੂਰ ਅਭਿਨੇਤਰੀਆਂ ਦੀ ਗੱਲ ਕਰੀਏ, ਤਾਂ ਉਰਵਸ਼ੀ ਢੋਲਕੀਆਂ ਦਾ ਨਾਂ ਜ਼ਰੂਰ ਇਸ ‘ਚ ਸ਼ਾਮਿਲ ਹੋਵੇਗਾ। ਇਸ ਦੌਰਾਨ ਉਰਵਸ਼ੀ ਢੋਲਕੀਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਮੁੰਬਈ ‘ਚ ਉਰਵਸ਼ੀ ਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।
ਦੱਸ ਦਈਏ ਕਿ ਉਰਵਸ਼ੀ ਢੋਲਕੀਆ ਸ਼ੋਅ ਦੀ ਸ਼ੂਟਿੰਗ ਆਪਣੀ ਕਾਰ ‘ਚ ਬੈਠ ਕੇ ਮੁੰਬਈ ਦੇ ਮੀਰਾ ਰੋਡ ਫਿਲਮ ਸਟੂਡੀਓ ਵੱਲ ਜਾ ਰਹੀ ਸੀ, ਉਦੋਂ ਬੱਚਿਆਂ ਨਾਲ ਭਰੀ ਸਕੂਲ ਬੱਸ ਨੇ ਉਰਵਸ਼ੀ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਦੱਸ ਦਈਏ ਕਿ ਇਸ ਹਾਦਸੇ ‘ਚ ਉਰਵਸ਼ੀ ਅਤੇ ਉਸ ਦਾ ਸਟਾਫ ਵਾਲ-ਵਾਲ ਬਚ ਗਿਆ। ਇਸ ਹਾਦਸੇ ਤੋਂ ਬਾਅਦ ਉਰਵਸ਼ੀ ਠੀਕ ਹੈ ਪਰ ਡਾਕਟਰ ਨੇ ਉਸ ਨੂੰ ਬੈੱਡ ਰੈਸਟ ਦੀ ਸਲਾਹ ਦਿੱਤੀ ਹੈ।
ਦੱਸ ਦਈਏ ਕਿ ਉਰਵਸ਼ੀ ਢੋਲਕੀਆ ਟੀਵੀ ਦੀ ਦੁਨੀਆ ਦੀ ਮਸ਼ਹੂਰ ਕਲਾਕਾਰਾਂ ਵਿੱਚੋਂ ਇੱਕ ਹੈ। ਉਹ ਲੰਬੇ ਸਮੇਂ ਤੋਂ Entertainment ਜਗਤ ‘ਚ ਐਕਟਿਵ ਹੈ। ਇਸ ਦੇ ਨਾਲ ਹੀ ਉਹ Bigg Boss6 ਦੀ Winner ਵੀ ਰਹਿ ਚੁੱਕੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।












