ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਇੱਕ ਵਾਰ ਫਿਰ ਮੁਸੀਬਤ ਵਿੱਚ ਫਸ ਗਏ ਹਨ। ਉਸ ਦੀ ਪਤਨੀ ਐਂਡਰੀਆ ਨੇ ਕੁੱਟਮਾਰ ਦਾ ਦੋਸ਼ ਲਾਇਆ ਹੈ ਅਤੇ ਮੁੰਬਈ ਦੇ ਬਾਂਦਰਾ ਪੁਲਸ ਸਟੇਸ਼ਨ ‘ਚ ਉਸ ਖਿਲਾਫ ਐੱਫ.ਆਈ.ਆਰ. ਆਪਣੀ ਸ਼ਿਕਾਇਤ ਵਿਚ ਐਂਡਰੀਆ ਨੇ ਕਿਹਾ ਕਿ ਸ਼ਰਾਬ ਦੇ ਨਸ਼ੇ ਵਿਚ ਉਸ ਦੇ ਪਤੀ ਵਿਨੋਦ ਕਾਂਬਲੀ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਕੁੱਟਮਾਰ ਕੀਤੀ। ਹਾਲਾਂਕਿ ਮੁੰਬਈ ਪੁਲਸ ਨੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ।
ਦੂਜੇ ਪਾਸੇ ਬਾਂਦਰਾ ਪੁਲਸ ਨੇ ਕਿਹਾ ਕਿ ਕਾਂਬਲੀ ਖਿਲਾਫ ਕੁੱਟਮਾਰ ਅਤੇ ਦੁਰਵਿਵਹਾਰ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਕਾਂਬਲੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਸਦਾ ਫੋਨ ਬੰਦ ਹੈ। ਉਸ ਦੀ ਪਤਨੀ ਐਂਡਰੀਆ ਨੇ ਆਪਣੀ ਸ਼ਿਕਾਇਤ ਵਿਚ ਉਸ ‘ਤੇ ਖਾਣਾ ਪਕਾਉਣ ਵਾਲੇ ਬਰਤਨ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਇਸ ਨਾਲ ਉਸ ਦੇ ਸਿਰ ‘ਤੇ ਸੱਟ ਲੱਗੀ ਹੈ।
ਬਾਂਦਰਾ ਪੁਲਸ ਐਤਵਾਰ ਨੂੰ ਕਾਂਬਲੀ ਦੇ ਘਰ ਪਹੁੰਚੀ। ਉਨ੍ਹਾਂ ਨੇ ਕਾਂਬਲੀ ਨੂੰ ਧਾਰਾ 41ਏ ਤਹਿਤ ਨੋਟਿਸ ਦਿੱਤਾ ਹੈ। ਉਨ੍ਹਾਂ ਨੂੰ ਥਾਣੇ ਜਾ ਕੇ ਬਿਆਨ ਦਰਜ ਕਰਵਾਉਣੇ ਹੋਣਗੇ।
ਇਹ ਘਟਨਾ ਸ਼ੁੱਕਰਵਾਰ ਦੁਪਹਿਰ 1 ਵਜੇ ਤੋਂ 1.30 ਵਜੇ ਦਰਮਿਆਨ ਦੱਸੀ ਜਾ ਰਹੀ ਹੈ। ਕਾਂਬਲੀ ਸ਼ਰਾਬ ਪੀ ਕੇ ਘਰ ਆਇਆ ਅਤੇ ਕਿਸੇ ਗੱਲ ਨੂੰ ਲੈ ਕੇ ਪਤਨੀ ਨਾਲ ਝਗੜਾ ਹੋ ਗਿਆ। ਉਸ ਦੇ 12 ਸਾਲ ਦੇ ਬੇਟੇ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ। ਉਸ ਨੇ ਪੁੱਤਰ ਅਤੇ ਪਤਨੀ ਦੋਵਾਂ ਨੂੰ ਗਾਲ੍ਹਾਂ ਵੀ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਕਾਂਬਲੀ ਨੇ ਰਸੋਈ ਤੋਂ ਭਾਂਡੇ ਲਿਆ ਕੇ ਐਂਡਰੀਆ ‘ਤੇ ਸੁੱਟ ਦਿੱਤੇ। ਇਸ ਤੋਂ ਬਾਅਦ ਉਸ ਨੇ ਬੇਟੇ ਅਤੇ ਪਤਨੀ ‘ਤੇ ਵੀ ਹਮਲਾ ਕਰ ਦਿੱਤਾ।
----------- Advertisement -----------
ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ‘ਤੇ FIR ਦਰਜ਼: ਪਤਨੀ ਨੇ ਲਾਏ ਕੁੱਟਮਾਰ ਦੇ ਦੋਸ਼
Published on
----------- Advertisement -----------
----------- Advertisement -----------











