ਕਈ ਵਿਗਿਆਨਕ ਖੋਜਾਂ ਵਿੱਚ ਇਹ ਸਾਬਤ ਹੋ ਚੁੱਕਾ ਹੈ ਕਿ ਫਲ, ਸਬਜ਼ੀਆਂ, ਸੁੱਕੇ ਮੇਵੇ, ਮਸਾਲੇ ਅਤੇ ਦੁੱਧ-ਦਹੀਂ ਆਦਿ ਸਰੀਰ ਲਈ ਜ਼ਰੂਰੀ ਤੱਤਾਂ ਜਿਵੇਂ ਵਿਟਾਮਿਨ, ਖਣਿਜ ਅਤੇ ਕਾਰਬੋਹਾਈਡਰੇਟ ਦੇ ਭੰਡਾਰ ਹਨ। ਕੁਦਰਤੀ ਭੋਜਨ ਸਰੀਰ ਨੂੰ ਸਿਹਤਮੰਦ ਬਣਾਉਂਦੇ ਹਨ। ਇਸੇ ਤਰ੍ਹਾਂ ਟਮਾਟਰ ਨੂੰ ਵੀ ਇਨ੍ਹਾਂ ਔਸ਼ਧੀ ਗੁਣਾਂ ਵਾਲੇ ਫਲਾਂ ਅਤੇ ਸਬਜ਼ੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਟਮਾਟਰ ਦਾ ਸੇਵਨ ਕਰਨ ਦੇ ਕਈ ਫਾਇਦੇ ਹਨ ਪਰ ਜੇਕਰ ਕਿਸੇ ਵੀ ਚੀਜ਼ ਦਾ ਸਹੀ ਤਰੀਕੇ ਅਤੇ ਮਾਤਰਾ ‘ਚ ਸੇਵਨ ਨਾ ਕੀਤਾ ਜਾਵੇ ਤਾਂ ਇਹ ਨੁਕਸਾਨਦਾਇਕ ਵੀ ਹੋ ਸਕਦਾ ਹੈ।
ਜੇਕਰ ਤੁਹਾਨੂੰ ਕਿਡਨੀ ਦੀ ਬੀਮਾਰੀ ਹੈ ਤਾਂ ਖਾਣੇ ਦਾ ਖਾਸ ਧਿਆਨ ਰੱਖੋ। ਖੋਜ ਮੁਤਾਬਕ ਟਮਾਟਰ ਦਾ ਜ਼ਿਆਦਾ ਸੇਵਨ ਗੁਰਦੇ ਦੀ ਪੱਥਰੀ ਦਾ ਖ਼ਤਰਾ ਵਧਾ ਸਕਦਾ ਹੈ। ਟਮਾਟਰ ਵਿੱਚ ਪਾਇਆ ਜਾਣ ਵਾਲਾ ਕੈਲਸ਼ੀਅਮ ਆਕਸਲੇਟ ਗੁਰਦਿਆਂ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਕਾਰਨ ਪੱਥਰੀ ਦੀ ਸ਼ਿਕਾਇਤ ਹੋਣ ਦੀ ਸੰਭਾਵਨਾ ਹੈ। ਅਜਿਹੇ ‘ਚ ਜੇਕਰ ਕਿਡਨੀ ਸਟੋਨ ਦੇ ਲੱਛਣ ਦਿਖਾਈ ਦੇਣ ਤਾਂ ਟਮਾਟਰ ਦਾ ਸੇਵਨ ਨਾ ਕਰੋ।
ਇਸ ਤੋਂ ਇਲਾਵਾ ਜੋ ਲੋਕ ਡਾਇਰੀਆ ਦੀ ਸਮੱਸਿਆ ਤੋਂ ਪੀੜਤ ਹਨ, ਉਨ੍ਹਾਂ ਨੂੰ ਵੀ ਟਮਾਟਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਡਾਇਰੀਆ ਜਾਂ ਦਸਤ ਦੀ ਸਥਿਤੀ ਵਿੱਚ ਬਹੁਤ ਜ਼ਿਆਦਾ ਟਮਾਟਰਾਂ ਦਾ ਸੇਵਨ ਕਰਨ ਨਾਲ ਬੇਅਰਾਮੀ ਵਧ ਸਕਦੀ ਹੈ। ਟਮਾਟਰ ‘ਚ ਸਾਲਮੋਨੇਲਾ ਨਾਂ ਦਾ ਬੈਕਟੀਰੀਆ ਪਾਇਆ ਜਾਂਦਾ ਹੈ, ਜੋ ਦਸਤ ਵਧਾਉਣ ਦਾ ਕੰਮ ਕਰਦਾ ਹੈ।
----------- Advertisement -----------
ਪੱਥਰੀ ਅਤੇ ਡਾਇਰੀਆ ਦੀ ਸਮੱਸਿਆ ਹੋਣ ‘ਤੇ ਗਲਤੀ ਨਾਲ ਵੀ ਨਾ ਖਾਓ ਇਹ ਸਬਜ਼ੀ, ਵੱਧ ਜਾਏਗੀ ਪ੍ਰੇਸ਼ਾਨੀ
Published on
----------- Advertisement -----------
----------- Advertisement -----------












