‘ਕੋਈ ਮਿਲ ਗਿਆ’ ਫੇਮ ਹੰਸਿਕਾ ਮੋਟਵਾਨੀ ਦਾ ਪਿਛਲੇ ਸਾਲ 4 ਦਸੰਬਰ ਨੂੰ ਸੋਹੇਲ ਕਥੂਰੀਆ ਨਾਲ ਰਾਜਸਥਾਨ ‘ਚ ਸ਼ਾਹੀ ਵਿਆਹ ਹੋਇਆ ਸੀ। ਦੋਵਾਂ ਦਾ ਵਿਆਹ ਜੈਪੁਰ ਦੇ 150 ਸਾਲ ਪੁਰਾਣੇ ਮੁੰਡੋਟਾ ਫੋਰਟ ਐਂਡ ਪੈਲੇਸ ‘ਚ ਹੋਇਆ ਸੀ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਸਨ। ਇਸ ਦੇ ਨਾਲ ਹੀ ਅਭਿਨੇਤਰੀ ਇਸ ਵਿਆਹ ਨੂੰ ਬਹੁਤ ਜਲਦ ਰਿਐਲਿਟੀ ਸ਼ੋਅ ‘ਚ ਬਦਲਣ ਜਾ ਰਹੀ ਹੈ। ਜਿਸ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ। ‘ਕੋਈ ਮਿਲ ਗਿਆ’ ਫੇਮ ਹੰਸਿਕਾ ਮੋਟਵਾਨੀ ਦਾ ਪਿਛਲੇ ਸਾਲ 4 ਦਸੰਬਰ ਨੂੰ ਸੋਹੇਲ ਕਥੂਰੀਆ ਨਾਲ ਰਾਜਸਥਾਨ ‘ਚ ਸ਼ਾਹੀ ਵਿਆਹ ਹੋਇਆ ਸੀ।
ਦੋਵਾਂ ਦਾ ਵਿਆਹ ਜੈਪੁਰ ਦੇ 150 ਸਾਲ ਪੁਰਾਣੇ ਮੁੰਡੋਟਾ ਫੋਰਟ ਐਂਡ ਪੈਲੇਸ ‘ਚ ਹੋਇਆ ਸੀ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਸਨ। ਇਸ ਦੇ ਨਾਲ ਹੀ ਅਭਿਨੇਤਰੀ ਇਸ ਵਿਆਹ ਨੂੰ ਬਹੁਤ ਜਲਦ ਰਿਐਲਿਟੀ ਸ਼ੋਅ ਵਿੱਚ ਬਦਲਣ ਜਾ ਰਹੀ ਹੈ। ਜਿਸ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ। ਇਸ ਤੋਂ ਇਲਾਵਾ ਟ੍ਰੇਲਰ ‘ਚ ਹੰਸਿਕਾ ਦੀ ਡਿਜ਼ਾਈਨਰਾਂ ਨਾਲ ਮੁਲਾਕਾਤ ਵੀ ਨਜ਼ਰ ਆ ਰਹੀ ਹੈ। ਜਿਸ ਵਿੱਚ ਉਹ ਕਹਿੰਦੀ ਹੈ ਕਿ “ਉਹ ਇੱਕ ‘ਆਧੁਨਿਕ’ ਦੁਲਹਨ ਬਣਨਾ ਚਾਹੁੰਦੀ ਹੈ, ਜਦੋਂ ਕਿ ਉਸਦੀ ਮਾਂ ਇੱਕ ਰਵਾਇਤੀ ਦਿੱਖ ਚਾਹੁੰਦੀ ਹੈ”। ਇਸ ਦੇ ਨਾਲ ਹੀ ਉਹ ਇਸ ਵਿੱਚ ਆਪਣੇ ਪਤੀ ਦੇ ਅਤੀਤ ਬਾਰੇ ਵੀ ਗੱਲ ਕਰਦੀ ਨਜ਼ਰ ਆਈ। ਇਸ ਦੌਰਾਨ ਹੰਸਿਕਾ ਵੀ ਕਾਫੀ ਭਾਵੁਕ ਹੋ ਜਾਂਦੀ ਹੈ।












