October 2, 2026, 3:37 am
----------- Advertisement -----------
HomeNewsBreaking Newsਸਾਇਕਲ ਦਾ ਵੀ ਸਟੈਂਡ ਹੁੰਦਾ ਹੈ, ਪਰ ਸਿੱਧੂ ਦਾ ਕੋਈ 'ਸਟੈਂਡ' ਨਹੀਂ...

ਸਾਇਕਲ ਦਾ ਵੀ ਸਟੈਂਡ ਹੁੰਦਾ ਹੈ, ਪਰ ਸਿੱਧੂ ਦਾ ਕੋਈ ‘ਸਟੈਂਡ’ ਨਹੀਂ – ਰਾਘਵ ਚੱਢਾ

Published on

----------- Advertisement -----------

ਚੰਡੀਗੜ, 4 ਜਨਵਰੀ 2022 – ਨਵਜੋਤ ਸਿੱਧੂ ਵੱਲੋਂ ਘਰੇਲੂ ਔਰਤਾਂ ਨੂੰ 2000 ਰੁਪਏ ਮਹੀਨਾਂ ਅਤੇ ਅੱਠ ਐਲਪੀਜੀ ਸਿਲੰਡਰ ਮੁਫਤ ਦੇਣ ਦੇ ਐਲਾਨ ‘ਤੇ ‘ਆਪ’ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਨਵਜੋਤ ਸਿੱਧੂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।

ਸੋਮਵਾਰ ਨੂੰ ਚੱਢਾ ਨੇ ਇੱਕ ਟਵੀਟ ਵਿੱਚ ਨਵਜੋਤ ਸਿੱਧੂ ਦੀ ਪੁਰਾਣੀ ਅਤੇ ਨਵੀਂ ਵੀਡੀਓ ਜਾਰੀ ਕੀਤੀ ਅਤੇ ਲਿਖਿਆ ਕਿ ਪੰਜਾਬੀ ਕਹਿੰਦੇ ਹਨ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ, ਪਰ ਸਿੱਧੂ ਦਾ ਕੋਈ ਸਟੈਂਡ ਨਹੀਂ ਹੈ। ਪਹਿਲੀ ਵੀਡੀਓ ਵਿੱਚ, ਸਿੱਧੂ ਪੰਜਾਬ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਦੇਣ ਦੇ ਅਰਵਿੰਦ ਕੇਜਰੀਵਾਲ ਦੇ ਐਲਾਨ ਦੀ ਆਲੋਚਨਾ ਕਰ ਰਹੇ ਹਨ।

ਦੂਜੇ ਪਾਸੇ ਦੂਜੀ ਵੀਡੀਓ ‘ਚ ਸਿੱਧੂ ਖੁਦ ਪੰਜਾਬ ਦੀਆਂ ਘਰੇਲੂ ਔਰਤਾਂ ਨੂੰ ਸਾਲਾਨਾ 2000 ਰੁਪਏ ਪ੍ਰਤੀ ਮਹੀਨਾ ਅਤੇ ਅੱਠ ਐਲਪੀਜੀ ਗੈਸ ਸਿਲੰਡਰ ਮੁਫਤ ਦੇਣ ਦਾ ਐਲਾਨ ਕਰ ਰਹੇ ਹਨ। ਇਸ ਐਲਾਨ ਤੋਂ ਬਾਅਦ ਹੋਰ ਸਿਆਸੀ ਪਾਰਟੀਆਂ ਵੀ ਨਵਜੋਤ ਸਿੱਧੂ ‘ਤੇ ਤਿੱਖੇ ਹਮਲੇ ਕਰ ਰਹੀਆਂ ਹਨ ਅਤੇ ਲੋਕ ਸੋਸਲ ਮੀਡੀਆ ‘ਤੇ ਵੀ ਸਿੱਧੂ ਦਾ ਮਜਾਕ ਉਡਾ ਰਹੇ ਹਨ।

ਆਮ ਆਦਮੀ ਪਾਰਟੀ ਨੇ ਨਵਜੋਤ ਸਿੱਧੂ ਅਤੇ ਕਾਂਗਰਸ ‘ਤੇ ਅਰਵਿੰਦ ਕੇਜਰੀਵਾਲ ਦੇ ਐਲਾਨਾਂ ਦੀ ਨਕਲ ਕਰਨ ਦਾ ਦੋਸ਼ ਲਗਾਇਆ ਹੈ। ਅਰਵਿੰਦ ਕੇਜਰੀਵਾਲ ਆਪਣੀਆਂ ਜਨਤਕ ਮੀਟਿੰਗਾਂ ‘ਚ ਕਈ ਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ‘ਫਰਜੀ ਕੇਜਰੀਵਾਲ’ ਬਣਨ ਦਾ ਦੋਸ ਵੀ ਲਗਾ ਚੁੱਕੇ ਹਨ। ਚੰਨੀ ‘ਤੇ ਨਿਸਾਨਾ ਲਗਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਸੀ ਕਿ ਪੰਜਾਬ ‘ਚ ਇਨੀਂ ਦਿਨੀਂ ਇੱਕ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ। ਮੈਂ (ਅਰਵਿੰਦ ਕੇਜਰੀਵਾਲ) ਪੰਜਾਬ ਦੇ ਲੋਕਾਂ ਨਾਲ ਜੋ ਵੀ ਵਾਅਦੇ ਕਰਦਾ ਹਾਂ, ਇਹ ਫਰਜ਼ੀ ਕੇਜਰੀਵਾਲ ਦੋ ਦਿਨਾਂ ਬਾਅਦ ਉਹੀ ਵਾਅਦੇ ਸੂਬੇ ਦੀ ਜਨਤਾ ਨਾਲ ਕਰਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਬਾਈਲਾਂ ’ਤੇ ‘ਟੂੰ-ਟੂੰ’ ਦੇ ਸੁਨੇਹੇ ਆਉਂਦਿਆਂ ਹੀ ਔਰਤਾਂ ਦੇ ਚਿਹਰਿਆਂ ‘ਤੇ ਛਾਈ ਖੁਸ਼ੀ

ਖਡੂਰ ਸਾਹਿਬ, 1 ਅਕਤੂਬਰ:‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 3,000 ਤੋਂ 4,500 ਰੁਪਏ ਸਿੱਧੇ ਖਾਤਿਆਂ ਵਿੱਚ...

ਜਦੋਂ ਸਾਰੇ ਸਬੰਧਤ ਰਿਕਾਰਡ ਐਸਜੀਪੀਸੀ ਕੋਲ ਹੀ ਹਨ ਤਾਂ ਸੀਬੀਆਈ ਜਾਂਚ ਦੀ ਮੰਗ ਕਿਉਂ? – ਬਲਤੇਜ ਪੰਨੂ

ਚੰਡੀਗੜ੍ਹ 1 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵੀਰਵਾਰ ਨੂੰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ...

ਭਾਰਤ ‘ਚ ਲਾਂਚ ਹੋਇਆ Apple Pay, ਬਿਨਾਂ PIN, OTP ਅਤੇ ਕਾਰਡ ਕੱਢੇ ਸਿਰਫ਼ iPhone ਤੋਂ ਹੋਵੇਗੀ ਪੇਮੈਂਟ

 ਐਪਲ ਨੇ ਭਾਰਤ ਵਿੱਚ ਆਪਣੀ ਭੁਗਤਾਨ ਸੇਵਾ, ਐਪਲ ਪੇ, ਲਾਂਚ ਕੀਤੀ ਹੈ। ਆਈਫੋਨ (iPhone...

ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਲਿੱਖਿਆ – Former President

ਰਾਜਾ ਵੜਿੰਗ ਨੇ 4 ਸਾਲ 5 ਮਹੀਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੇ...

ਕਣਕ ਦੇ MSP ’ਚ 25 ਰੁਪਏ ਦਾ ਵਾਧਾ

ਕੇਂਦਰੀ ਕੈਬਨਿਟ ਨੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਵਿੱਚ 25 ਰੁਪਏ...

ਪੰਜਾਬ ਸਰਕਾਰ ਵਲੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੂੰ ਕਾਰਨ ਦੱਸੋ ਨੋਟਿਸ ਜਾਰੀ

ਪੰਜਾਬ ਸਰਕਾਰ ਵਲੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੂੰ ਕਾਰਨ ਦੱਸੋ ਨੋਟਿਸ ਜਾਰੀ...

ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਵਪਾਰਕ ਗੈਸ ਸਿਲੰਡਰ ਹੋਇਆ ਮਹਿੰਗਾ

ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਹਿੰਗਾਈ ਦਾ ਝਟਕਾ ਲੱਗਾ ਹੈ। 1 ਅਕਤੂਬਰ...

ਕਾਂਗਰਸ ਹਾਈ ਕਮਾਂਡ ਵੱਲੋਂ ਰਾਜਾ ਵੜਿੰਗ ਅੱਜ ਦਿੱਲੀ ਤਲਬ 

ਕਾਂਗਰਸ ਹਾਈ ਕਮਾਨ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ...