ਆਨਲਾਈਨ ਧੋਖਾਧੜੀ ਦੇ ਮਾਮਲੇ ਤਾਂ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਇਸ ਵਾਰ ਇਕ ਵਿਅਕਤੀ ਨੂੰ ਆਨਲਾਈਨ ਬਰੈਡ ਮੰਗਵਾਉਣ ਤੇ ਜਿਉਂਦਾ ਚੂਹਾ ਮਿਲਿਆ। ਜੀ ਹਾਂ, ਨਿਤਿਨ ਅਰੋੜਾ ਨਾਮ ਦੇ ਵਿਅਕਤੀ ਨੇ 1 ਫਰਵਰੀ ਨੂੰ ਬਲਿੰਕਿਟ ਐਪ ਤੋਂ ਬਰੈਡ ਦਾ ਆਰਡਰ ਕੀਤਾ। ਜਿਸ ਦੇ ਅੰਦਰ ਉਨ੍ਹਾਂ ਨੂੰ ਇੱਕ ਜਿਉਂਦਾ ਚੂਹਾ ਮਿਲਿਆ। ਅਰੋੜਾ ਨੇ ਫਿਰ ਟਵਿੱਟਰ ‘ਤੇ ਆਪਣਾ ਭਿਆਨਕ ਅਨੁਭਵ ਨੂੰ ਸਾਂਝਾ ਕੀਤਾ। ਉਨ੍ਹਾਂ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਅਤੇ ਫੋਟੋ ਵਿੱਚ ਇੱਕ ਚੂਹਾ ਬਰੈਡ ਦੇ ਪੈਕੇਟ ਦੇ ਅੰਦਰ ਘੁੰਮਦਾ ਦੇਖਿਆ ਜਾ ਸਕਦਾ ਹੈ। ਅਰੋੜਾ ਨੇ ਲਿਖਿਆ ਕਿ ਜੇਕਰ ਅਜਿਹਾ ਸਾਮਾਨ ਡਿਲੀਵਰੀ ਦੇ 10 ਮਿੰਟਾਂ ‘ਚ ਆਉਂਦਾ ਹੈ, ਤਾਂ ਮੈਂ ਅਜਿਹਾ ਸਾਮਾਨ ਲੈਣ ਦੀ ਬਜਾਏ ਕੁਝ ਘੰਟੇ ਇੰਤਜ਼ਾਰ ਕਰਨਾ ਪਸੰਦ ਕਰਾਂਗਾ।”

ਹਾਲਾਂਕਿ, ਕੰਪਨੀ ਨੇ ਨਿਤਿਨ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ, ”ਹੈਲੋ ਨਿਤਿਨ, ਤੁਹਾਨੂੰ ਜੋ ਅਨੁਭਵ ਕਰਨਾ ਪਿਆ ਉਸ ਲਈ ਅਸੀਂ ਮਾਫੀ ਚਾਹੁੰਦੇ ਹਾਂ।” ਇਸ ਦੇ ਨਾਲ ਹੀ ਕੰਪਨੀ ਨੇ ਨਿਤਿਨ ਨੂੰ ਆਪਣਾ ਫ਼ੋਨ ਨੰਬਰ ਅਤੇ ਆਰਡਰ ਦੇ ਵੇਰਵੇ ਸਾਂਝੇ ਕਰਨ ਲਈ ਕਿਹਾ ਤਾਂ ਜੋ ਉਹ ਹੋਰ ਪੁੱਛਗਿੱਛ ਸ਼ੁਰੂ ਕਰ ਸਕਣ। ਘਟਨਾ ਦੀ ਸੂਚਨਾ ਮਿਲਦੇ ਹੀ ਬਲਿੰਕਿਟ ਦੇ ਕਸਟਮਰ ਡਿਲਾਈਟ ਦੇ ਮੁਖੀ ਨੇ ਇਸ ਘਟਨਾ ਦਾ ਨੋਟਿਸ ਲਿਆ ਅਤੇ ਥੋੜ੍ਹੀ ਦੇਰ ਬਾਅਦ ਪਾਰਟਨਰ ਸਟੋਰ ਨੂੰ ਡੀ-ਲਿਸਟ ਕਰ ਦਿੱਤਾ।
ਇਸ ਤੋਂ ਬਾਅਦ ਉਨ੍ਹਾਂ ਨੇ ਨਿਤਿਨ ਨੂੰ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ, ਅਸੀਂ ਪਹਿਲਾਂ ਹੀ ਤੇਜ਼ੀ ਨਾਲ ਕਾਰਵਾਈ ਕੀਤੀ ਹੈ ਅਤੇ ਪਾਰਟਨਰ ਸਟੋਰ ਨੂੰ ਡੀ-ਲਿਸਟ ਕਰ ਦਿੱਤਾ ਹੈ ਭਾਵੇਂ ਕਿ ਅਸੀਂ ਸਟੋਰ ਮਾਲਕ ਨਾਲ ਮਾਮਲੇ ਦੀ ਜਾਂਚ ਕਰ ਰਹੇ ਹਾਂ। ਸਾਡੇ ਸਾਰੇ ਸਟੋਰਾਂ ਵਿੱਚ ਸਫਾਈ ਲਈ ਸਾਡੇ ਕੋਲ ਉੱਚ ਮਾਣਕ ਹਨ, ਅਤੇ ਇਸ ਇਵੈਂਟ ਦੇ ਨਾਲ, ਅਸੀਂ ਸਟੋਰ ਨੈੱਟਵਰਕ ਵਿੱਚ ਆਡਿਟ ਦੀ ਬਾਰੰਬਾਰਤਾ ਨੂੰ ਵਧਾ ਦਿੱਤਾ ਹੈ।












