ਅੱਜ ਦਾ ਦਿਨ ਹਰ ਮਹਿਲਾ ਕ੍ਰਿਕਟਰ ਲਈ ਖਾਸ ਹੈ। ਮਹਿਲਾ ਪ੍ਰੀਮੀਅਰ ਲੀਗ (WPL) ਲਈ ਅੱਜ ਮੁੰਬਈ ਵਿੱਚ ਨਿਲਾਮੀ ਹੋਣ ਜਾ ਰਹੀ ਹੈ। ਦੁਪਹਿਰ 2:30 ਵਜੇ ਤੋਂ ਮਹਿਲਾ ਪ੍ਰੀਮੀਅਰ ਲੀਗ (WPL) ਦੇ ਪਹਿਲੇ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਹੋਵੇਗੀ। ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਹੋਣ ਜਾ ਰਹੀ ਇਸ ਮੈਗਾ ਨਿਲਾਮੀ ਵਿੱਚ 409 ਖਿਡਾਰੀਆਂ ‘ਤੇ ਬੋਲੀ ਲਗਾਈ ਜਾਵੇਗੀ। ਇਨ੍ਹਾਂ ਵਿੱਚ 15 ਦੇਸ਼ਾਂ ਦੀਆਂ ਮਹਿਲਾ ਕ੍ਰਿਕਟਰ ਸ਼ਾਮਲ ਹਨ।
ਬੀਸੀਸੀਆਈ ਮੁਤਾਬਕ ਇਸ ਨਿਲਾਮੀ ਲਈ ਦੁਨੀਆ ਭਰ ਦੇ 1,525 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 246 ਭਾਰਤੀ ਅਤੇ 163 ਵਿਦੇਸ਼ੀ ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਵਿੱਚ ਹੁਣ 90 ਸਲਾਟ ਲਈ ਮੁਕਾਬਲਾ ਹੋਵੇਗਾ। ਨਿਲਾਮੀ ਵਿੱਚ 24 ਖਿਡਾਰੀਆਂ ਦੀ ਸਭ ਤੋਂ ਉੱਚੀ ਅਧਾਰ ਕੀਮਤ (Base price) 50 ਲੱਖ ਰੁਪਏ ਹੈ। ਇਨ੍ਹਾਂ ‘ਚ 10 ਭਾਰਤੀ ਅਤੇ 14 ਵਿਦੇਸ਼ੀ ਖਿਡਾਰੀ ਹਨ।
ਮਹਿਲਾ ਆਈ.ਪੀ.ਐੱਲ. ਦੀਆਂ ਪੰਜ ਟੀਮਾਂ
ਯੂਪੀ ਵਾਰੀਅਰਜ਼
ਗੁਜਰਾਤ ਜਾਇੰਟਸ
ਮੁੰਬਈ ਇੰਡੀਅਨਜ਼
ਰਾਇਲ ਚੈਲੇਂਜਰਸ ਬੰਗਲੌਰ
ਦਿੱਲੀ ਕੇਪੀਟਲਸ
----------- Advertisement -----------
WPL ਲਈ ਖਿਡਾਰੀਆਂ ਦੀ ਨਿਲਾਮੀ ਅੱਜ, ਭਾਰਤ ਸਮੇਤ 15 ਦੇਸ਼ਾਂ ਦੇ ਖਿਡਾਰੀ ਸ਼ਾਮਲ
Published on
----------- Advertisement -----------
----------- Advertisement -----------












