October 17, 2026, 10:27 am
----------- Advertisement -----------
HomeNewsEntertainmentਪਿਤਾ ਦੀ 20ਵੀਂ ਬਰਸੀ 'ਤੇ ਗਿੱਪੀ ਗਰੇਵਾਲ ਨੇ ਪਾਈ ਭਾਵੁਕ ਪੋਸਟ, ਕਿਹਾ...

ਪਿਤਾ ਦੀ 20ਵੀਂ ਬਰਸੀ ‘ਤੇ ਗਿੱਪੀ ਗਰੇਵਾਲ ਨੇ ਪਾਈ ਭਾਵੁਕ ਪੋਸਟ, ਕਿਹਾ ‘ਤੁਹਾਡੇ ਤੋਂ ਬਗੈਰ ਅੱਜ 20 ਸਾਲ ਹੋ ਗਏ’

Published on

----------- Advertisement -----------

ਪੰਜਾਬੀ ਗਾਇਕ ਗਿੱਪੀ ਗਰੇਵਾਲ ਇੰਨੀਂ ਦਿਨੀਂ ਕਾਫੀ ਲਾਈਮਲਾਈਟ ‘ਚ ਹਨ। ਉਨ੍ਹਾਂ ਦੀ ਫਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 8 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸੇ ਦਰਮਿਆਨ ਗਿੱਪੀ ਅੱਜ ਯਾਨਿ 16 ਫਰਵਰੀ ਨੂੰ ਪਿਤਾ ਦੀ 20ਵੀਂ ਬਰਸੀ ਮਨਾ ਰਹੇ ਹਨ। ਇਸ ਮੌਕੇ ਗਿੱਪੀ ਆਪਣੇ ਪਿਤਾ ਨੂੰ ਯਾਦ ਕਰ ਭਾਵੁਕ ਹੋ ਗਏ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਿਤਾ ਜੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਅੱਜ ਪੂਰੇ ਵੀਹ ਸਾਲ ਹੋ ਗਏ, ਤੁਹਾਡੇ ਤੋਂ ਬਗੈਰ, ਮਿਸ ਯੂ ਡੈਡ’। ਗਿੱਪੀ ਗਰੇਵਾਲ ਨੇ ਜਿਉਂ ਹੀ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਕਲਾਕਾਰਾਂ ਨੇ ਵੀ ਇਸ ‘ਤੇ ਰਿਐਕਸ਼ਨ ਦਿੱਤੇ ।

ਅਦਾਕਾਰ ਧੀਰਜ ਕੁਮਾਰ ਨੇ ਇਸ ਤਸਵੀਰ ‘ਤੇ ਰਿਐਕਸ਼ਨ ਦਿੰਦੇ ਹੋਏ ਲਿਖਿਆ ਕਿ ‘ਵੀਰੇ ਪਿਤਾ ਜਿੱਥੇ ਵੀ ਹੋਣ ਬਹੁਤ ਮਾਣ ਮਹਿਸੂਸ ਕਰਦੇ ਹੋਣਗੇ । ਉਹ ਤੁਹਾਡੇ ‘ਤੇ ਵਿਸ਼ਵਾਸ਼ ਕਰਦੇ ਸੀ ਅਤੇ ਤੁਸੀਂ ਉਨ੍ਹਾਂ ਦੇ ਵਿਸ਼ਵਾਸ਼ ਨੂੰ ਕਦੇ ਵੀ ਟੁੱਟਣ ਨਹੀਂ ਦਿੱਤਾ’। ਇਸ ਤੋਂ ਇਲਾਵਾ ਗਾਇਕਾ ਮਿਸ ਪੂਜਾ ਨੇ ਵੀ ਹੱਥ ਜੋੜਨ ਵਾਲਾ ਇਮੋਜੀ ਪੋਸਟ ਕਰਦੇ ਹੋਏ ਆਪਣਾ ਆਦਰ ਸਤਿਕਾਰ ਜਤਾਇਆ ਹੈ । ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੇ ਵੀ ਇਸ ‘ਤੇ ਆਪੋ ਆਪਣੇ ਰਿਐਕਸ਼ਨ ਦਿੱਤੇ ਹਨ । ਇਸ ਦੇ ਨਾਲ ਹੀ ਗਿੱਪੀ ਗਰੇਵਾਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫਿਲਮ ‘ਮਿੱਤਰਾਂ ਦਾ ਨਾਂ ਚੱਲਦਾ’ 8 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਗਿੱਪੀ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ‘ਕੈਰੀ ਆਨ ਜੱਟਾ 3’ ਵੀ ਇਸੇ ਸਾਲ ਯਾਨਿ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਗਿੱਪੀ ਮੌਜਾਂ ਹੀ ਮੌਜਾਂ ਫਿਲਮ ‘ਚ ਵੀ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਪਾਕਿਸਤਾਨ ਤੋਂ ਨਸ਼ਾ ਆਉਂਦਾ ਤਾਂ BSF ਕਿਸ ਦੇ ਅਧੀਨ ਹੈ? CM ਮਾਨ ਨੇ ਘੇਰੇ ਅਮਿਤ ਸ਼ਾਹ

ਚੰਡੀਗੜ16 ਅਕਤੂਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

ਰਾਜਜੀਤ ਸਿੰਘ ਖ਼ਿਲਾਫ਼ ਕਾਰਵਾਈ ਤੋਂ ਹਾਈ ਕੋਰਟ ਦੀਆਂ ਰਿਪੋਰਟਾਂ ਤੱਕ, ਬਲਤੇਜ ਪੰਨੂ ਦੇ ਵੱਡੇ ਦਾਅਵੇ

ਚੰਡੀਗੜ੍ਹ 16 ਅਕਤੂਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ੁੱਕਰਵਾਰ...

ਨਸ਼ਿਆਂ ਦੇ ਹੌਟਸਪੌਟ ਬਣਨਗੇ ਖੇਡ ਮੈਦਾਨ ਤੇ ਪਾਰਕ, ਬਰਨਾਲਾ ਡੀਸੀ ਦਾ ਵੱਡਾ ਐਕਸ਼ਨ

ਬਰਨਾਲਾ / ਚੰਡੀਗੜ੍ਹ; 15 ਅਕਤੂਬਰ 2026:ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ‘ਯੁੱਧ...

ਹੱਤਿਆ ਦੇ ਮੁਲਜ਼ਮ ਅਸ਼ਵਨੀ ਦੀ ਦੁਕਾਨ ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ 

ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੁੜਿਆ...

ਮਾਨਸਾ ’ਚ ਤਣਾਅ ਫੈਲਾਉਣ ਵਾਲਿਆਂ ਦੀ ਖ਼ੈਰ ਨਹੀਂ! ਪੁਲਿਸ ਨੇ ਦਰਜ ਕੀਤੇ 2 ਕੇਸ

ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਪੁਲਿਸ ਅਤੇ...

ਪਤਨੀ ਨੇ ਪ੍ਰੇਮੀ ਤੇ ਧੀ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਬੇਰਹਿਮੀ ਨਾਲ ਮੌਤ ਦੇ ਘਾਟ, ਪਿੰਡ ਵਾਲਿਆਂ ਦੇ ਉੱਡੇ ਹੋਸ਼

 ਫਰੀਦਾਬਾਦ ਦੇ ਪੱਲਾ ਥਾਣਾ ਖੇਤਰ ਵਿੱਚ ਕਤਲ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ,...

ਪਰਵਿੰਦਰ ਝੋਟਾ ਕਤਲ ਕਾਂਡ: ਮੰਗਾਂ ਲਈ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਸਲਾਹ

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਪਹੁੰਚੇ ਹਨ। ਇਸ ਦੌਰਾਨ ਉਨਾਂ ਨੇ...

“BJP ਦੀ ਸਰਕਾਰ ਆਉਣ ‘ਤੇ ਪੰਜਾਬ ‘ਚ ਨਸ਼ਾ ਹੋਵੇਗਾ ਖ਼ਤਮ” ਪਰਵਿੰਦਰ ਝੋਟਾ ਕਤਲ ‘ਮਾਮਲੇ ਤੇ ਅਮਿਤ ਸ਼ਾਹ ਦਾ ਬਿਆਨ

ਪਰਵਿੰਦਰ ਝੋਟੇ ਦੇ ਕਤਲ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ...