ਪ੍ਰਿਥਵੀ ਸ਼ਾਅ ਨੇ ਵੱਲੋਂ ਸੈਲਫੀ ਲਈ ਇਨਕਾਰ ਕਰਨ ‘ਤੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਦੱਸ ਦਈਏ ਕਿ ਓਹਨਾ ਨੇ ਪਹਿਲਾ 2 ਲੋਕਾਂ ਨਾਲ ਸੈਲਫੀ ਲਈ ਸੀ। ਇਸ ਤੋਂ ਬਾਅਦ ਹੋਰ ਲੋਕ ਉਸ ਦੇ ਨਾਲ ਆ ਗਏ ਅਤੇ ਦੁਬਾਰਾ ਸੈਲਫੀ ਲੈਣ ਲਈ ਕਹਿਣ ਲੱਗੇ। ਪ੍ਰਿਥਵੀ ਨੇ ਇਸ ਵਾਰ ਇਨਕਾਰ ਕਰਦਿਆਂ ਕਿਹਾ ਕਿ ਉਹ ਇੱਥੇ ਆਪਣੇ ਨਿੱਜੀ ਕੰਮ ਲਈ ਆਇਆ ਹੈ। ਇੰਡੀਆ ਟੂਡੇ ਦੀ ਖਬਰ ਮੁਤਾਬਕ ਸ਼ਾਅ ਦੇ ਦੋਸਤ ਆਸ਼ੀਸ਼ ਸੁਰੇਂਦਰ ਯਾਦਵ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਫਿਰ ਮੁਲਜ਼ਮਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਧਮਕੀਆਂ ਦਿੱਤੀਆਂ ਕਿ ਪੈਸੇ ਦੇ ਦਿਓ ਨਹੀਂ ਤਾਂ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾ ਦੇਵਾਂਗੇ। ਜਾਣਕਾਰੀ ਮੁਤਾਬਕ ਪ੍ਰਿਥਵੀ ਸ਼ਾਅ ਅਤੇ ਉਸ ਦੇ ਦੋਸਤ ‘ਤੇ ਇਕ ਹੋਟਲ ਦੇ ਬਾਹਰ ਬੇਸਬਾਲ ਬੈਟ ਨਾਲ ਹਮਲਾ ਕੀਤਾ ਗਿਆ। ਸ਼ਾਅ ਦੇ ਦੋਸਤ ਦੀ ਕਾਰ ਵੀ ਨੁਕਸਾਨੀ ਗਈ।
----------- Advertisement -----------
ਕ੍ਰਿਕਟਰ ਪ੍ਰਿਥਵੀ ਸ਼ਾਅ ‘ਤੇ ਹਮਲਾ, ਖਿਡਾਰੀ ਨੇ ਸੈਲਫੀ ਲੈਣ ਤੋਂ ਕੀਤਾ ਸੀ ਇਨਕਾਰ
Published on
----------- Advertisement -----------











