ਅਡਾਨੀ ਮਾਮਲੇ ‘ਚ ਕੇਂਦਰ ਸਰਕਾਰ ‘ਤੇ ਵਿਰੋਧੀ ਨੇਤਾ ਦਿਨ-ਬ-ਦਿਨ ਹਮਲਾਵਰ ਹੁੰਦੇ ਜਾ ਰਹੇ ਹਨ। ਸੰਸਦ ‘ਚ ਰਾਹੁਲ ਗਾਂਧੀ ਦੇ ਸਵਾਲਾਂ ਤੋਂ ਬਾਅਦ ਹੁਣ ਕਾਂਗਰਸ ਦੇ ਕਈ ਨੇਤਾ ਅਡਾਨੀ ਮੁੱਦੇ ‘ਤੇ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧ ਰਹੇ ਹਨ। ਇਸੇ ਸਿਲਸਿਲੇ ‘ਚ ਅੱਜ ਕਾਂਗਰਸ ਨੇਤਾ ਸਚਿਨ ਪਾਇਲਟ ਨੇ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ‘ਚ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰ ਸਰਕਾਰ ‘ਤੇ ਤਿੱਖੇ ਹਮਲੇ ਕੀਤੇ।
ਸਚਿਨ ਪਾਇਲਟ ਨੇ ਕਿਹਾ ਕਿ “ਅੱਜ ਦੀ ਸਰਕਾਰ ਜੇਪੀਸੀ ਤੋਂ ਕਿਉ ਕਤਰਾਉਂਦੀ ਹੈ? ਜੇਕਰ ਤੁਹਾਡੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਤਾਂ ਜਾਂਚ ਹੋਣ ਦਿਓ। ਭਾਜਪਾ ਨੇ ਹਿੰਡਨਬਰਗ ਖੋਜ ਪੱਤਰਾਂ ਦੇ ਕਿਸੇ ਵੀ ਦੋਸ਼ ਦਾ ਖੰਡਨ ਨਹੀਂ ਕੀਤਾ ਹੈ।”
ਦੱਸ ਦਈਏ ਕਿ ਅਡਾਨੀ- ਹਿੰਡਨਬਰਗ ਮਾਮਲੇ ‘ਚ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ‘ਚ ਵੀ ਸੁਣਵਾਈ ਹੋਈ। ਇੱਥੇ ਕੇਂਦਰ ਸਰਕਾਰ ਨੂੰ ਕਰਾਰਾ ਝਟਕਾ ਦਿੰਦਿਆਂ ਸੁਪਰੀਮ ਕੋਰਟ ਨੇ ਸਾਲਿਸਟਰ ਜਨਰਲ ਵੱਲੋਂ ਸੀਲਬੰਦ ਲਿਫ਼ਾਫ਼ੇ ਵਿੱਚ ਕਮੇਟੀ ਦੇ ਮੈਂਬਰਾਂ ਦੇ ਨਾਵਾਂ ਦੇ ਸੁਝਾਅ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ ਕਿ ਅਸੀਂ ਤੁਹਾਡੇ ਵੱਲੋਂ ਸੀਲਬੰਦ ਲਿਫ਼ਾਫ਼ਾ ਸਵੀਕਾਰ ਨਹੀਂ ਕਰਾਂਗੇ। ਕਿਉਂਕਿ ਅਸੀਂ ਪੂਰੀ ਪਾਰਦਰਸ਼ਤਾ ਬਣਾਈ ਰੱਖਣਾ ਚਾਹੁੰਦੇ ਹਾਂ।
----------- Advertisement -----------
ਅਡਾਨੀ ਮਾਮਲੇ ‘ਤੇ ਸਚਿਨ ਪਾਇਲਟ ਦਾ ਕੇਂਦਰ ‘ਤੇ ਹਮਲਾ, ਕਿਹਾ -‘ਜੇ ਤੁਹਾਡੇ ਕੋਲ ਲੁਕਾਉਣ ਲਈ ਕੁਝ ਨਹੀਂ ਤਾਂ ਜਾਂਚ ਹੋਣ ਦਿਓ’
Published on
----------- Advertisement -----------
----------- Advertisement -----------












