ਅਬੋਹਰ ਦੇ ਇੰਦਰਾ ਨਗਰ ਵਿੱਚ ਦੋ ਘਰਾਂ ਵਿੱਚ ਭਿਆਨਕ ਅੱਗ ਲੱਗ ਗਈ ਹੈ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਇਸ ਘਰ ਦੇ ਮੈਂਬਰ ਬਰਾਤ ਲੈ ਕੇ ਰਾਜਸਥਾਨ ਗਏ ਹੋਏ ਸਨ ਜਿਸ ਤੋਂ ਬਾਅਦ ਘਰ ਵਿਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਗੁਆਢੀਆਂ ਵੱਲੋਂ ਫਾਇਰ ਬ੍ਰਗੇਡ ਅਤੇ ਹੋਰ ਗੁਆਂਢੀਆਂ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਨਾਲ ਮਿਲ ਕੇ ਅੱਗ ਤੇ ਕਾਬੂ ਪਾਇਆ ਗਿਆ।
ਜਾਣਕਾਰੀ ਦਿੰਦੇ ਹੋਏ ਇੰਦਰਾ ਨਗਰ ਗਲੀ ਨੰਬਰ 6 ਦੇ ਵਸਨੀਕ ਅਜੈ ਕੁਮਾਰ ਨੇ ਦੱਸਿਆ ਕਿ ਉਸ ਦੇ ਗੁਆਂਢੀ ਦੀ ਐਲ.ਸੀ.ਡੀ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਇੰਦਰਾ ਨਗਰ ਗਲੀ ਨੰਬਰ 6 ਵਿੱਚ ਅਚਾਨਕ ਅੱਗ ਲੱਗ ਗਈ। ਕੱਪੜੇ, ਐਲ.ਸੀ.ਡੀ., ਦੋ ਗੈਸ ਸਿਲੰਡਰ ਅਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਕਮਰੇ ਅੰਦਰ ਖੜਾ ਮੋਟਰਸਾਇਕਲ ਵੀ ਬਚ ਗਿਆ, ਇਥੇ ਗੁਆਂਢੀ ਨੇ ਦੱਸਿਆ ਕਿ ਰਿੰਕੂ ਮਜ਼ਦੂਰੀ ਕਰਨ ਗਿਆ ਸੀ ਤਾਂ ਪਿੱਛੇ ਤੋਂ ਅੱਗ ਲੱਗ ਗਈ ਜਿਸ ਕਾਰਨ ਕਾਫੀ ਨੁਕਸਾਨ ਹੋ ਗਿਆ ਅਤੇ ਦੂਜੇ ਘਰ ਵਾਲੇ ਸੋਹਣ ਸਿੰਘ ਪੁੱਤਰ ਕਰਮਚੰਦ ਵਾਸੀ ਗੰਗਾਨਗਰ ਵਿਆਹ ਸਮਾਗਮ ਲਈ ਗਿਆ ਹੋਇਆ ਸੀ। ਪਿੱਛੇ ਤੋਂ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਉਸ ਦਾ ਕਾਫੀ ਨੁਕਸਾਨ ਹੋ ਗਿਆ।












