September 7, 2026, 12:42 am
----------- Advertisement -----------
HomeNewsEntertainmentਸਰਗੁਣ-ਗੁਰਨਾਮ ਦੀ ਫ਼ਿਲਮ 'ਨਿਗ੍ਹਾ ਮਾਰਦਾ ਆਈਂ ਵੇ' ਦਾ ਨਵਾਂ ਰੋਮਾਂਟਿਕ ਗੀਤ ਹੋਇਆ...

ਸਰਗੁਣ-ਗੁਰਨਾਮ ਦੀ ਫ਼ਿਲਮ ‘ਨਿਗ੍ਹਾ ਮਾਰਦਾ ਆਈਂ ਵੇ’ ਦਾ ਨਵਾਂ ਰੋਮਾਂਟਿਕ ਗੀਤ ਹੋਇਆ ਰਿਲੀਜ਼

Published on

----------- Advertisement -----------

ਪੰਜਾਬੀ ਫ਼ਿਲਮ ਸਟਾਰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਰਾਹੀਂ ਫ਼ਿਲਮ ਪ੍ਰੇਮੀਆਂ ਨੂੰ ਹੈਰਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ। ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਦੀ ਪੰਜਾਬੀ ਫਿਲਮ ‘ਨਿਗ੍ਹਾ ਮਾਰਦਾ ਆਈਂ ਵੇ’ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਲਈ ਤਿਆਰ ਹੈ। ਹਾਲ ਹੀ ਵਿੱਚ ਹੁਣ ਪੰਜਾਬੀ ਫ਼ਿਲਮ ‘ਨਿਗ੍ਹਾ ਮਾਰਦਾ ਆਈ ਵੇ’ ਦਾ ਇੱਕ ਹੋਰ ਰੋਮਾਂਟਿਕ ਗਾਣਾ ‘ਰੋਗ ਮੇਰਾ ਯਾਰ’ ਵੀ ਰਿਲੀਜ਼ ਹੋ ਗਿਆ ਹੈ ਜੋ ਕਿ ਬੇਹੱਦ ਹੀ ਕਮਾਲ ਦਾ ਗੀਤ ਹੈ। ਦੱਸ ਦੇਈਏ ਕਿ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਜੋੜੀ ਹਰ ਕਿਸੇ ਨੂੰ ਪਸੰਦ ਹੈ। ਬੀਤੇ ਦਿਨੀ ਪੰਜਾਬੀ ਸਿੰਗਰ ਗੁਰਨਾਮ ਭੁੱਲਰ ਨੇ ਫ਼ਿਲਮ ‘ਨਿਗ੍ਹਾ ਮਾਰਦਾ ਆਈ ਵੇ’ ਦਾ ਅਧਿਕਾਰਤ ਪੋਸਟਰ ਸ਼ੇਅਰ ਕੀਤਾ ਸੀ। ਇਸ ਤੋਂ ਪਹਿਲਾਂ ਵੀ ਇਸ ਫ਼ਿਲਮ ਦੇ ਕਈ ਗਾਣੇ ਰਿਲੀਜ਼ ਹੋ ਚੁੱਕੇ ਹਨ।

YouTube player

ਇਸ ਫ਼ਿਲਮ ਦਾ ‘ਮੱਲੋ ਮੱਲੀ’ ਗਾਣਾ ਵੀ ਹੈ ਜਿਸ ਵਿੱਚ ਸਰਗੁਣ-ਗੁਰਨਾਮ ਦੀ ਕੈਮਿਸਟਰੀ ਬਹੁਤ ਹੀ ਕਮਾਲ ਦੀ ਹੈ। ‘ਸੁਰਖੀ ਬਿੰਦੀ’ ਤੋਂ ਬਾਅਦ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਨੇ ‘ਸਹੁਰਿਆਂ ਦਾ ਪਿੰਡ ਆ ਗਿਆ’ ਵਿੱਚ ਆਪਣੀ ਆਨ ਸਕਰੀਨ ਕੈਮਿਸਟਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਉਹ ਹੁਣ ਆਉਣ ਵਾਲੀ ਫ਼ਿਲਮ ਲਈ ਦੁਬਾਰਾ ਇਕੱਠੇ ਹੋਣਗੇ ਅਤੇ ਅੰਤ ਵਿੱਚ, ਇਸਦੀ ਰਿਲੀਜ਼ ਡੇਟ ਦੀ ਪੁਸ਼ਟੀ ਹੋ ​​ਗਈ ਹੈ। ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਨੇ ਆਪਣੀਆਂ ਪਿਛਲੀਆਂ ਫਿਲਮਾਂ ਵਿੱਚ ਇਕੱਠੇ ਆਪਣੀ ਆਨ-ਸਕਰੀਨ ਕੈਮਿਸਟਰੀ ਨਾਲ ਸਾਰਿਆਂ ਨੂੰ ਮੋਹ ਲਿਆ ਹੈ। ਦੱਸ ਦਈਏ ਕਿ ਇਹ ਫਿਲਮ 17 ਮਾਰਚ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕ ਮੁੜ ਤੋਂ ਵੱਡੇ ਪਰਦੇ ‘ਤੇ ਸਰਗੁਣ ਗੁਰਨਾਮ ਦੀ ਜੋੜੀ ਨੂੰ ਦੇਖਣ ਲਈ ਬੇਕਰਾਰ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...

3100 ਪਿੰਡਾਂ ਵਿੱਚ ਬਣ ਰਹੇ ਸ਼ਾਨਦਾਰ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ-ਭਗਵੰਤ ਸਿੰਘ ਮਾਨ

*ਬਠਿੰਡਾ; 5 ਸਤੰਬਰ: *ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਦੇ...

ਕਲਾਸਰੂਮ ਲਰਨਿੰਗ ਵਿੱਚ ਪੰਜਾਬ ਦਾ ਨੰਬਰ 1 ਸਥਾਨ ਅਧਿਆਪਕਾਂ ਦੀ ਸਮਰੱਥਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ: ਮਨੀਸ਼ ਸਿਸੋਦੀਆ

ਹੁਸ਼ਿਆਰਪੁਰ 5 ਸਤੰਬਰ:ਅਧਿਆਪਕ ਦਿਵਸ 'ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਆਪ ਪੰਜਾਬ ਦੇ...

ਅਕਾਲੀ ਦਲ ਦੇ ਦਫ਼ਤਰ ਵਿੱਚ ਬਜ਼ੁਰਗ ਦਲਿਤ ਔਰਤ ਨਾਲ ਕੁੱਟਮਾਰ ਖ਼ਿਲਾਫ਼ ਆਪ ਮਹਿਲਾ ਵਿੰਗ ਵੱਲੋਂ ਸਮਰਾਲਾ ‘ਚ ਭਰੀ ਰੋਸ ਪ੍ਰਦਰਸ਼ਨ

ਚੰਡੀਗੜ੍ਹ/ਸਮਰਾਲਾ 5 ਸਤੰਬਰ:ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਇੱਕ ਬਜ਼ੁਰਗ ਦਲਿਤ ਔਰਤ ਨਾਲ ਹੋਈ...

51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਸੂਚਨਾਵਾਂ ਨਾਲ ਪੰਜਾਬ ਵਿੱਚ ਨਸ਼ਾ ਤਸਕਰੀ ਨਾਲ ਜੁੜੀਆਂ 25,339 ਗ੍ਰਿਫ਼ਤਾਰੀਆਂ

ਚੰਡੀਗੜ੍ਹ; 5 ਸਤੰਬਰ 2026:ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਇੱਕ ਮਹੱਤਵਪੂਰਨ...

ਗੁਰਪ੍ਰੀਤ ਸਿੰਘ ਸੇਖੋਂ ਨੇ ਫੜਿਆ AAP ਦਾ ਪੱਲਾ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਗੁਰਪ੍ਰੀਤ ਸਿੰਘ ਸੇਖੋਂ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।...

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...