ਨਵੀਂ ਦਿੱਲੀ: ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਅੱਜ ਉਸ ਦੀ ਇੱਕ ਝਲਕ ਦੇਖਣ ਲਈ ਬੇਤਾਬ ਹਨ। ਅਭਿਨੇਤਰੀਆਂ ਵੀ ਕਿਸੇ ਨਾ ਕਿਸੇ ਕਾਰਨ ਆਪਣੇ ਪ੍ਰਸ਼ੰਸਕਾਂ ਵਿਚਾਲੇ ਸੁਰਖੀਆਂ ‘ਚ ਰਹਿੰਦੀਆਂ ਹਨ। ਇਸ ਵਾਰ ਉਹ ਆਪਣੇ ਹੌਟ ਫੋਟੋਸ਼ੂਟ ਕਾਰਨ ਲਾਈਮਲਾਈਟ ‘ਚ ਆਈ ਹੈ। ਸ਼ਹਿਨਾਜ਼ ਗਿੱਲ ਨੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਲਈ ਫੋਟੋਸ਼ੂਟ ਕਰਵਾਇਆ ਸੀ ਅਤੇ ਹੁਣ ਇਸ ਦੀਆਂ ਝਲਕੀਆਂ ਨੇ ਇੰਟਰਨੈੱਟ ‘ਤੇ ਤੂਫਾਨ ਲਿਆ ਦਿੱਤਾ ਹੈ। ਸ਼ਹਿਨਾਜ਼ ਨੇ ਕੈਮਰੇ ਦੇ ਸਾਹਮਣੇ ਆਪਣੇ ਨਵੇਂ ਲੁੱਕ ਨੂੰ ਫਲਾਂਟ ਕੀਤਾ ਹੈ। ਕੁਝ ਹੀ ਘੰਟਿਆਂ ‘ਚ ਸ਼ਹਿਨਾਜ਼ ਦਾ ਇਹ ਅੰਦਾਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਲੋਕਾਂ ਨੇ ਉਸ ਦੀ ਤਾਰੀਫ ਕਰਦੇ ਹੋਏ ਇਕ ਤੋਂ ਬਾਅਦ ਇਕ ਕਈ ਟਿੱਪਣੀਆਂ ਕੀਤੀਆਂ ਹਨ। ਸ਼ਹਿਨਾਜ਼ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਮਿਊਜ਼ਿਕ ਵੀਡੀਓਜ਼ ਅਤੇ ਟੀਵੀ ਸ਼ੋਅਜ਼ ਦਾ ਹਿੱਸਾ ਬਣਨ ਤੋਂ ਬਾਅਦ, ਅਦਾਕਾਰਾ ਬਾਲੀਵੁੱਡ ਵਿੱਚ ਵੀ ਕਦਮ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ। ਵੈਸੇ ਤਾਂ ਸ਼ਹਿਨਾਜ਼ ਕਈ ਪੰਜਾਬੀ ਫਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ ਪਰ ਇਸ ਵਾਰ ਉਹ ਹਿੰਦੀ ਸਿਨੇਮਾ ‘ਚ ਆਪਣੀ ਪਾਰੀ ਸ਼ੁਰੂ ਕਰਨ ਵਾਲੀ ਹੈ। ਉਹ ਜਲਦ ਹੀ ਸੁਪਰਸਟਾਰ ਸਲਮਾਨ ਖਾਨ ਦੀ ਮੋਸਟ ਅਵੇਟਿਡ ਫਿਲਮ ‘ਕਿਸ ਕਾ ਭਾਈ ਕਿਸ ਕੀ ਜਾਨ’ ‘ਚ ਨਜ਼ਰ ਆਵੇਗੀ।
----------- Advertisement -----------
ਇਸ ਵਾਰ ਸ਼ਹਿਨਾਜ਼ ਗਿੱਲ ਦੀ ਕਿਊਟਨੈੱਸ ਨੇ ਨਹੀਂ ਬਲਕਿ ਹੌਟਨੈੱਸ ਨੇ ਉਡਾਏ ਫੈਨਜ਼ ਦੇ ਹੋਸ਼, ਦੇਖੋ ਤਸਵੀਰਾਂ
Published on
----------- Advertisement -----------












