June 16, 2026, 3:49 pm
----------- Advertisement -----------
HomeNewsLatest Newsਕੀ "ਭਾਰਤ ਜੋੜੋ ਯਾਤਰਾ" ਦਾ ਜਗਦੀਸ਼ ਟਾਈਟਲਰ 'ਪੋਸਟਰ ਬੁਆਏ' ਹੈ ? :...

ਕੀ “ਭਾਰਤ ਜੋੜੋ ਯਾਤਰਾ” ਦਾ ਜਗਦੀਸ਼ ਟਾਈਟਲਰ ‘ਪੋਸਟਰ ਬੁਆਏ’ ਹੈ ? : ਜੀਕੇ

Published on

----------- Advertisement -----------

ਨਵੀਂ ਦਿੱਲੀ : ਕਾਂਗਰਸ ਪਾਰਟੀ ਵੱਲੋਂ 1984 ਸਿੱਖ ਕਤਲੇਆਮ ਦੇ ਆਰੋਪੀ ਜਗਦੀਸ਼ ਟਾਈਟਲਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਚੁਨਣ ਦਾ ਮਾਮਲਾ ਭੱਖ ਗਿਆ ਹੈ। ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਨੂੰ ਜਗਦੀਸ਼ ਟਾਈਟਲਰ ਦੀ ਸਿਆਸੀ ਪੁਸ਼ਤ ਪਨਾਹੀ ਅਤੇ ਤਰੱਕੀ ਨਾਲ ਜੋੜਦੇ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਉਤੇ ਹਮਲਾ ਬੋਲਿਆ ਹੈ। ਜੀਕੇ ਨੇ ਰਾਹੁਲ ਗਾਂਧੀ ਨੂੰ ਸਵਾਲ ਪੁਛਿਆ ਹੈ, ਕੀ “ਭਾਰਤ ਜੋੜੋ ਯਾਤਰਾ” ਦਾ ਜਗਦੀਸ਼ ਟਾਈਟਲਰ ‘ਪੋਸਟਰ ਬੁਆਏ’ ਹੈ ? ਕਾਂਗਰਸ ਵੱਲੋਂ ਬਾਰ-ਬਾਰ ਟਾਈਟਲਰ ਨਾਲ ਆਪਣੇ ਆਪ ਨੂੰ ਖੜ੍ਹਾ ਵਿਖਾਉਣ ਦੇ ਪਿੱਛੇ ਕੀ ਮਜਬੂਰੀ ਹੈ? ਅਜਿਹੇ ਰਾਜੀਵ ਗਾਂਧੀ ਦੇ ਕਿਹੜੇ ਰਾਜ ਟਾਈਟਲਰ ਦੇ ਅੰਦਰ ਸਮੋਏ ਹੋਏ ਹਨ, ਜਿਨ੍ਹਾਂ ਕਰਕੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਟਾਈਟਲਰ ਤੋਂ ਕਾਂਗਰਸ ਨੂੰ ਦੂਰ ਨਹੀਂ ਕਰ ਪਾ ਰਹੇ ਹਨ ?

ਜੀਕੇ ਨੇ ਕਿਹਾ ਕਿ ਇੱਕ ਪਾਸੇ ਰਾਹੁਲ ਗਾਂਧੀ “ਭਾਰਤ ਜੋੜੋ” ਦੀ ਗੱਲ ਕਰਦੇ ਹਨ, ਪਰ ਦੂਜੇ ਪਾਸੇ ਭਾਰਤ ਦੀ ਭਾਈਚਾਰਕ ਸਾਂਝ ਅਤੇ ਏਕਤਾ-ਅਖੰਡਤਾ ਨੂੰ ਖਤਮ ਕਰਨ ਦੇ ਫਿਰਕੂ ਏਜੰਡੇ ਤਹਿਤ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਹੋਲੀ ਖੇਡਣ ਦੇ ਆਰੋਪੀ ਟਾਈਟਲਰ ਨੂੰ ਆਪਣੇ ਨਾਲ ਖੜ੍ਹਾ ਵਿਖਾਉਣਾ ਚਾਹੁੰਦੇ ਹਨ। ਇਸ ਲਈ ਇਹ ਸੋਚ ‘ਭਾਰਤ ਜੋੜੋ’ ਨਹੀਂ ਸਗੋਂ ‘ਭਾਰਤ ਤੋੜੇ’ ਦੀ ਭਾਵਨਾ ਨਾਲ ਪ੍ਰੇਰਿਤ ਲਗਦੀ ਹੈ। ਇਸੇ ਕਥਨੀ ਅਤੇ ਕਰਨੀ ਦੇ ਭੇਦ ਕਰਕੇ ਕਾਂਗਰਸ ਸੂਬਾ ਦਰ ਸੂਬਾ ਰਾਜ਼ ਤੋਂ ਬਾਹਰ ਹੋ ਰਹੀ ਹੈ। ਜੇਕਰ ਇਹ ਸਥਿਤੀ ਬਰਕਰਾਰ ਰਹੀਂ ਤਾਂ 2024 ‘ਚ ‘ਮੋਦੀ ਸਰਕਾਰ’ ਦੀ ਵਾਪਸੀ ਤੈਅ ਹੈ। ਜੀਕੇ ਨੇ ਕਿਹਾ ਕਿ ਮੈਂ ਸੀਬੀਆਈ ਨੂੰ ਜਗਦੀਸ਼ ਟਾਈਟਲਰ ਦੇ ਖਿਲਾਫ 100 ਸਿੱਖਾਂ ਨੂੰ ਮਾਰਨ ਦੇ ਦਾਅਵੇ ਵਾਲੇ ‘ਸਟਿੰਗ ਆਪ੍ਰੇਸ਼ਨ’ ਦੀ ਸ਼ਿਕਾਇਤ ਦਿੱਤੀ ਹੋਈ ਹੈ। ਜੇਕਰ ਸੀਬੀਆਈ ਸਮੇਂ ਸਿਰ ਸਹੀ ਕਾਰਵਾਈ ਨਹੀਂ ਕਰਦੀ ਤਾਂ ਮੈਂ ਕੋਰਟ ਜਾਕੇ ਵੀ ਟਾਈਟਲਰ ਨੂੰ ਜੇਲ੍ਹ ਭੇਜਣ ਦਾ ਮੰਨ ਬਣਾ ਰਖਿਆ ਹੈ। ਬੇਸ਼ੱਕ ਰਾਹੁਲ ਗਾਂਧੀ ਉਸਨੂੰ ਕਾਂਗਰਸ ‘ਚ ਰੱਖਣਾ ਚਾਹੁੰਦੇ ਹਨ, ਪਰ ਅਸੀਂ ਉਸ ਨੂੰ ਜੇਲ੍ਹ ਭੇਜਣ ਲਈ ਕਾਹਲੇ ਹਾਂ। ਜੀਕੇ ਨੇ ਕਾਂਗਰਸ ਨੂੰ ਆਪਣੇ ਕੌਮੀ ਮੈਂਬਰਾਂ ਦੀ ਲਿਸਟ ਚੋਂ ਜਗਦੀਸ਼ ਟਾਈਟਲਰ ਦਾ ਨਾਮ 24 ਘੰਟਿਆਂ ਅੰਦਰ ਹਟਾਉਣ ਦੀ ਅਪੀਲ ਕਰਦਿਆਂ ਹੋਇਆ ਨਾਮ ਨਹੀਂ ਹਟਾਉਣ ਦੀ ਸੂਰਤ ਵਿਚ ਬੁਧਵਾਰ 22 ਫਰਵਰੀ ਨੂੰ ਕਾਂਗਰਸ ਹੈਡਕੁਆਰਟਰ ਦੇ ਮੁਹਰੇ ਜਾਗੋ ਪਾਰਟੀ ਵੱਲੋਂ ਰੋਸ਼ ਪ੍ਰਦਰਸਨ ਕਰਨ ਦੀ ਚਿਤਾਵਨੀ ਦਿੱਤੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ਼੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਿਆ ਗਿਆ ਆਦਮਪੁਰ ਹਵਾਈ ਅੱਡੇ ਦਾ ਨਾਂਅ, ਨੋਟੀਫਿਕੇਸ਼ਨ ਜਾਰੀ

ਪੰਜਾਬ ਦੇ ਦੋਆਬਾ ਖੇਤਰ ਲਈ ਇੱਕ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਫੈਸਲੇ ਤਹਿਤ ਜਲੰਧਰ ਜ਼ਿਲ੍ਹੇ...

ਨੀਟ ਦੀ ਮੁੜ ਪ੍ਰੀਖਿਆ ਨੂੰ ਲੈ ਕੇ ਭਾਰਤ ਵਿਚ ਟੈਲੀਗ੍ਰਾਮ ਐਪ ‘ਤੇ ਪਾਬੰਦੀ

ਕੇਂਦਰ ਸਰਕਾਰ ਨੀਟ ਦੀ ਮੁੜ-ਪ੍ਰੀਖਿਆ ਨੂੰ ਲੈ ਕੇ ਹਾਈ ਅਲਰਟ 'ਤੇ ਹੈ ਅਤੇ ਪੇਪਰ...

ਈਡੀ ਪਾਰਟੀ ਦੇ ਅਹੁਦੇਦਾਰ ਪੰਜਾਬ ਵਿੱਚ ਨਸ਼ਾ ਵੇਚਦੇ ਫੜੇ ਗਏ, ਕੀ ਈਡੀ ਪਾਰਟੀ ਦੇ ਤਾਰ ਨਸ਼ੇ ਨਾਲ ਜੁੜੇ ਹੋਏ ਹਨ?- ਕੇਜਰੀਵਾਲ

ਨਵੀਂ ਦਿੱਲੀ/ਪੰਜਾਬ, 15 ਜੂਨ:ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਭਗਵੰਤ ਮਾਨ ਸਰਕਾਰ ਵੱਲੋਂ ਚਲਾਈ ਜਾ ਰਹੀ...

‘ਕਾਕਰੋਚ ਜਨਤਾ ਪਾਰਟੀ’ ਦੇ ਸੰਸਥਾਪਕ ਅਭਿਜੀਤ ਦੀਪਕੇ ਤੇ ਹਮਲਾ!

ਜੈਪੁਰ ਵਿੱਚ ਕਾਕਰੋਚ ਜਨਤਾ ਪਾਰਟੀ ਦੇ ਅਭਿਜੀਤ ਦੀਪਕੇ ਨੂੰ ਥੱਪੜ ਮਾਰਿਆ ਗਿਆ ਹੈ। ਦੱਸਿਆ...

ਪੰਜਾਬੀ ਗੀਤ ਦੇ ਫੈਨ ਹੋਏ ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ! PM ਮੋਦੀ ਨਾਲ ਸ਼ੇਅਰ ਕੀਤੀ ਰੀਲ

ਭਾਰਤ ਅਤੇ ਫਰਾਂਸ ਦੀ ਦੋਸਤੀ ਦਾ ਇੱਕ ਵਿਲੱਖਣ ਅਤੇ ਫਿਲਮੀ ਅੰਦਾਜ ਸੋਸ਼ਲ ਮੀਡੀਆ ‘ਤੇ...

ਅੰਮ੍ਰਿਤਸਰ ਕੋਰਟ ਨੇ ਬਿਕਰਮ ਮਜੀਠੀਆ ਨੂੰ ਦਿੱਤੀ ਅੰਤਰਿਮ ਜ਼ਮਾਨਤ, ਪੁਲਿਸ ਥਾਣੇ ‘ਚ ਦਾਖਲ ਹੋਣ ਵਾਲੇ ਮਾਮਲੇ ‘ਚ ਮਿਲੀ ਰਾਹਤ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਸਮੇਤ ਤਿੰਨ...