October 28, 2026, 11:03 pm
----------- Advertisement -----------
HomeNewsEntertainmentਫਿਲਮ 'Selfie' ਦੀ ਕਮਾਈ 'ਚ ਆਇਆ ਮਾਮੂਲੀ ਉਛਾਲ, ਦੂਜੇ ਦਿਨ ਫਿਲਮ ਨੇ...

ਫਿਲਮ ‘Selfie’ ਦੀ ਕਮਾਈ ‘ਚ ਆਇਆ ਮਾਮੂਲੀ ਉਛਾਲ, ਦੂਜੇ ਦਿਨ ਫਿਲਮ ਨੇ ਕਮਾਏ ਇੰਨੇ ਕਰੋੜ

Published on

----------- Advertisement -----------

ਬਾਲੀਵੁੱਡ ਖਿਲਾੜੀ ਕੁਮਾਰ ਯਾਨੀ ਅਕਸ਼ੈ ਕੁਮਾਰ ਦੀ ਫਿਲਮ ਸੈਲਫੀ ਨੂੰ ਰਿਲੀਜ਼ ਹੋਏ ਦੋ ਦਿਨ ਬੀਤ ਚੁੱਕੇ ਹਨ। ਫਿਲਮ ਦੇ ਸਿਨੇਮਾਘਰਾਂ ‘ਚ ਆਉਣ ਤੋਂ ਪਹਿਲਾਂ ਕਾਫੀ ਪ੍ਰਮੋਸ਼ਨ ਕੀਤੀ ਗਈ ਸੀ। ਪਰ ਪਹਿਲੇ ਦਿਨ ਦੇ ਨਤੀਜੇ ਉਮੀਦ ਦੇ ਉਲਟ ਨਿਕਲੇ। ਹੁਣ ਜਾਣਦੇ ਹਾਂ ਫਿਲਮ ਨੇ ਦੂਜੇ ਦਿਨ ਕਿੰਨੀ ਕਮਾਈ ਕੀਤੀ। ਇੱਕ ਸੁਪਰਸਟਾਰ ਅਤੇ ਇੱਕ ਪ੍ਰਸ਼ੰਸਕ ਵਿਚਕਾਰ ਕਹਾਣੀ ਨੂੰ ਦਰਸਾਉਂਦੀ, ਫਿਲਮ ਨੇ ਆਪਣੇ ਪਹਿਲੇ ਦਿਨ ਬਾਕਸ ਆਫਿਸ ‘ਤੇ ਸ਼ੁਰੂਆਤ ਕੀਤੀ। ਪਹਿਲੇ ਦਿਨ ਫਿਲਮ ਦਾ ਕਲੈਕਸ਼ਨ ਥੋੜਾ ਸੁਸਤ ਰਿਹਾ, ਜਿਸ ਕਾਰਨ ਮੇਕਰਸ ਨੂੰ ਨਤੀਜੇ ਭੁਗਤਣੇ ਪਏ। ਇਸ ਦੇ ਨਾਲ ਹੀ ਸੈਲਫੀ ਦਾ ਦੂਜੇ ਦਿਨ ਦਾ ਕਲੈਕਸ਼ਨ ਵੀ ਸਾਹਮਣੇ ਆ ਗਿਆ ਹੈ। ਆਓ ਜਾਣਦੇ ਹਾਂ ਫਿਲਮ ਨੇ ਦੂਜੇ ਦਿਨ ਕਿੰਨੀ ਕਮਾਈ ਕੀਤੀ। ‘ਸੈਲਫੀ’ ਦੇ ਦੂਜੇ ਦਿਨ ਦੀ ਹਾਲਤ ਵੀ ਪਹਿਲੇ ਦਿਨ ਵਰਗੀ ਸੀ।

ਸ਼ੁਰੂਆਤੀ ਅੰਕੜਿਆਂ ਦੇ ਅਨੁਸਾਰ, ਇਮਰਾਨ ਹਾਸ਼ਮੀ ਅਤੇ ਅਕਸ਼ੈ ਕੁਮਾਰ ਦੀ ਮੁੱਖ ਭੂਮਿਕਾ ਵਾਲੀ ਫਿਲਮ ਨੇ 25 ਫਰਵਰੀ ਨੂੰ ਤਿੰਨ ਕਰੋੜ ਦੀ ਕਮਾਈ ਕੀਤੀ ਹੈ। ਉਥੇ ਹੀ ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ ‘ਤੇ 2.25 ਕਰੋੜ ਦਾ ਕਾਰੋਬਾਰ ਕੀਤਾ ਸੀ। ਦੂਜੇ ਦਿਨ ਫਿਲਮ ਸੈਲਫੀ ਦੀ ਕਮਾਈ ‘ਚ ਮਾਮੂਲੀ ਵਾਧਾ ਹੋਇਆ ਹੈ ਪਰ ਫਿਰ ਵੀ ਫਿਲਮ ਕੋਈ ਖਾਸ ਫਾਇਦਾ ਨਹੀਂ ਦਿਖਾ ਸਕੀ। ਕਰਨ ਜੌਹਰ ਦੀ ਇਸ ਫਿਲਮ ‘ਚ ਅਕਸ਼ੇ ਕੁਮਾਰ ਇਕ ਸੁਪਰਸਟਾਰ ਦੀ ਭੂਮਿਕਾ ‘ਚ ਹੈ, ਜੋ ਟਰਾਂਸਪੋਰਟ ਵਿਭਾਗ ਦੇ ਇਕ ਅਧਿਕਾਰੀ ਨਾਲ ਪਰੇਸ਼ਾਨ ਹੋ ਜਾਂਦਾ ਹੈ। ਈਗੋ ਦੇ ਟਕਰਾਅ ‘ਤੇ ਬਣੀ ਇਹ ਫਿਲਮ ਮਲਿਆਲਮ ਫਿਲਮ ‘ਡਰਾਈਵਿੰਗ ਲਾਇਸੈਂਸ’ ਦਾ ਹਿੰਦੀ ਰੀਮੇਕ ਹੈ। ਹਾਲ ਹੀ ਵਿੱਚ, ਦੱਖਣੀ ਫਿਲਮਾਂ ਦੇ ਹਿੰਦੀ ਰੀਮੇਕ ਜਿਆਦਾਤਰ ਫਲਾਪ ਹੋਏ ਹਨ। ਇਸ ਨੂੰ ਦੇਖਦੇ ਹੋਏ, ਅਕਸ਼ੈ ਕੁਮਾਰ, ਇਮਰਾਨ ਹਾਸ਼ਮੀ, ਨੁਸ਼ਰਾਚ ਭਰੂਚਾ ਅਤੇ ਡਾਇਨਾ ਪੇਂਟੀ ਸਟਾਰਰ ਫਿਲਮ ਲਈ ਐਡਵਾਂਸ ਬੁਕਿੰਗ ਨਾਂਹ ਦੇ ਬਰਾਬਰ ਹੋ ਗਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੱਧ ਪ੍ਰਦੇਸ਼ ਰਾਜਸਭਾ ਉਪ ਚੋਣ: ਭਾਜਪਾ ਨੇ ਹਰਦੀਪ ਸਿੰਘ ਪੁਰੀ ਨੂੰ ਐਲਾਨਿਆ ਉਮੀਦਵਾਰ

ਭਾਜਪਾ ਨੇ ਅੱਜ ਮੱਧ ਪ੍ਰਦੇਸ਼ ਤੋਂ ਰਾਜ ਸਭਾ ਉਪ ਚੋਣ ਲਈ ਹਰਦੀਪ ਸਿੰਘ ਪੁਰੀ...

ਪੰਜਾਬ ’ਚ ਚੱਕਰਵਾਤ ਦਾ ਅਸਰ! ਜਲਦ ਬਦਲੇਗਾ ਮੌਸਮ

ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਦੇ ਹਲਾਤ ਬਦਲਣ ਦੀ...

ਜੇਲ੍ਹ ਚ ਬੰਦ ਗੈਂਗਸਟਰ ਭੁਵਨੇਸ਼ ਚੋਪੜਾ ਦੀ ਸ਼ੱਕੀ ਹਾਲਾਤ ਚ ਮੌਤ, ਪੋਸਟਮਾਰਟਮ ਤੋਂ ਬਾਅਦ ਹੋਵੇਗਾ ਖੁਲਾਸਾ

ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ‘ਚ ਬੰਦ ਨਾਮੀ ਗੈਂਗਸਟਰ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਦੀ ਮੰਗਲਵਾਰ...

ਕੀਰਤਪੁਰ ਸਾਹਿਬ ‘ਚ ਡੂੰਘੀ ਖੱਡ ‘ਚ ਡਿੱਗੀ ਕੁੱਲੂ ਦੁਸਹਿਰੇ ਤੋਂ ਪਰਤ ਰਹੀ ਗੱਡੀ, 4 ਲੋਕਾਂ ਦੀ ਮੌਤ

ਬੁੱਧਵਾਰ ਨੂੰ ਮਨਾਲੀ-ਕੀਰਤਪੁਰ ਸਾਹਿਬ ਰਾਸ਼ਟਰੀ ਰਾਜਮਾਰਗ ‘ਤੇ ਇੱਕ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ।...

ਰਾਜੋਆਣਾ ਦੀ ਰਹਿਮ ਪਟੀਸ਼ਨ ’ਤੇ ਸੁਣਵਾਈ 18 ਨਵੰਬਰ ਤੱਕ ਟਲੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ...

ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਜਥੇਬੰਦਕ ਢਾਂਚਾ ਭੰਗ

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਆਪਣਾ ਸਮੂਹ ਜ਼ਿਲ੍ਹਾ ਪ੍ਰਧਾਨਾਂ ਦਾ ਮੌਜੂਦਾ ਢਾਂਚਾ ਤੁਰੰਤ...

ਬਿਕਰਮਜੀਤ ਸਿੰਘ ਮਜੀਠੀਆ ਮਾਮਲੇ ਵਿਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੇ ‘ਸਟੇਟ ਬਨਾਮ...

ਟੋਲ ਪਲਾਜ਼ਾ ਨੇੜੇ ਰਹਿਣ ਵਾਲਿਆਂ ਨੂੰ ਰਾਹਤ, 1 ਨਵੰਬਰ ਤੋਂ ਸਾਲਾਨਾ ਪਾਸ

ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਹੁਣ ਉਨ੍ਹਾਂ...

ਪੰਜਾਬ ‘ਚ ਸਾਰੇ ਸਕੂਲਾਂ ਦਾ ਸਮਾਂ ਬਦਲਿਆ, 2 ਨਵੰਬਰ ਤੋਂ ਨਵੀਂ Timing ਲਾਗੂ

ਪੰਜਾਬ ਵਿੱਚ 2 ਨਵੰਬਰ ਤੋਂ ਸਕੂਲਾਂ ਦਾ ਸਮਾਂ ਬਦਲ ਜਾਵੇਗਾ। ਠੰਢ ਦੇ ਮੌਸਮ ਨੂੰ...