ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਅਕਸਰ ਬਾਲੀਵੁੱਡ ਸੈਲੇਬਸ ਦੀਆਂ ਪਾਰਟੀਆਂ ‘ਚ ਨਜ਼ਰ ਆਉਂਦੀ ਹੈ। ਹਾਲ ਹੀ ‘ਚ ਉਨ੍ਹਾਂ ਨੂੰ ਆਪਣੀ ਦੋਸਤ ਕਿਆਰਾ ਅਡਵਾਨੀ ਦੇ ਰਿਸੈਪਸ਼ਨ ‘ਤੇ ਦੇਖਿਆ ਗਿਆ ਸੀ। ਇਕ ਵਾਰ ਫਿਰ ਤੋਂ ਈਸ਼ਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਬੇਹੱਦ ਗਲੈਮਰਸ ਅਵਤਾਰ ‘ਚ ਨਜ਼ਰ ਆ ਰਹੀ ਹੈ। ਈਸ਼ਾ ਨੂੰ ਆਪਣੇ ਦੋਵੇਂ ਬੱਚਿਆਂ ਨਾਲ ਮੁੰਬਈ ਸਥਿਤ ਰਿਹਾਇਸ਼ ਦੇ ਬਾਹਰ ਦੇਖਿਆ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਈਸ਼ਾ ਅੰਬਾਨੀ ਆਪਣੇ ਜੁੜਵਾ ਬੱਚਿਆਂ ਨਾਲ ਨਜ਼ਰ ਆ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਈਸ਼ਾ ਕਾਲੇ ਰੰਗ ਦੀ ਕਾਰ ਤੋਂ ਹੇਠਾਂ ਉਤਰਦੀ ਹੈ। ਇਸ ਦੇ ਨਾਲ ਹੀ ਉਸ ਦੇ ਦੋਵੇਂ ਬੱਚੇ ਨਰਸਾਂ ਦੇ ਨਾਲ ਆ ਰਹੇ ਹਨ।
ਨਰਸ ਦੋਵੇਂ ਬੱਚਿਆਂ ਨੂੰ ਗੋਦ ਵਿਚ ਲੈ ਕੇ ਈਸ਼ਾ ਦੇ ਪਿੱਛੇ-ਪਿੱਛੇ ਆ ਰਹੀ ਹੈ। ਦੂਜੇ ਪਾਸੇ ਈਸ਼ਾ ਦੇ ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਉਹ ਕਾਫੀ ਸਿੰਪਲ ਅਵਤਾਰ ‘ਚ ਨਜ਼ਰ ਆਈ ਸੀ ਪਰ ਇਸ ਸਿੰਪਲ ਲੁੱਕ ‘ਚ ਵੀ ਉਹ ਕਾਫੀ ਗਲੈਮਰਸ ਲੱਗ ਰਹੀ ਸੀ। ਉਸ ਨੇ ਗੁਲਾਬੀ ਰੰਗ ਦਾ ਪ੍ਰਿੰਟਿਡ ਸੂਟ ਅਤੇ ਪਜਾਮਾ ਪਾਇਆ ਹੋਇਆ ਸੀ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਸਾਂਝੀ ਕਰ ਰਹੇ ਹਨ। ਯੂਜ਼ਰਸ ਈਸ਼ਾ ਦੇ ਬੱਚਿਆਂ ‘ਤੇ ਪਿਆਰ ਦੀ ਵਰਖਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਲੁੱਕ ਦੀ ਤਾਰੀਫ ਕਰ ਰਹੇ ਹਨ।












