ਨਵੀਂ ਦਿੱਲੀ— ਸਲਮਾਨ ਖਾਨ ਦੇ ‘ਕਿਸ ਕਾ ਭਾਈ, ਕਿਸੀ ਕੀ ਜਾਨ’ ਦਾ ਨਵਾਂ ਟ੍ਰੈਕ ‘ਬਿੱਲੀ ਬਿੱਲੀ’ ਸੋਮਵਾਰ ਤੋਂ ਇੰਟਰਨੈੱਟ ‘ਤੇ ਛਾਇਆ ਹੋਇਆ ਹੈ। ਇਹ ਇੱਕ ਹੋਰ ਖਾਸ ਸਲਮਾਨ ਖਾਨ ਸ਼ੈਲੀ ਦਾ ਡਾਂਸ ਨੰਬਰ ਹੈ। ਹਾਲ ਹੀ ‘ਚ ਨਿਰਮਾਤਾਵਾਂ ਨੇ ਫਿਲਮ ਦਾ ਆਡੀਓ ਰਿਲੀਜ਼ ਕੀਤਾ ਹੈ, ਜਿਸ ਨੂੰ ਸੁਖਬੀਰ ਨੇ ਗਾਇਆ ਅਤੇ ਕੰਪੋਜ਼ ਕੀਤਾ ਹੈ। ਗੀਤ ਦਾ ਆਡੀਓ ਸੰਸਕਰਣ ਆਉਂਦੇ ਹੀ ਲੋਕਾਂ ਦਾ ਕਾਫੀ ਪਿਆਰ ਮਿਲਿਆ ਅਤੇ ਇਹ ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮ ਅਤੇ ਰੇਡੀਓ ਨੈੱਟਵਰਕ ‘ਤੇ ਟ੍ਰੈਂਡ ਕਰਨ ਲੱਗਾ। ਇਸ ਤੋਂ ਬਾਅਦ ਗੀਤ ਦੀ ਇਕ ਛੋਟੀ ਜਿਹੀ ਝਲਕ ਸਲਮਾਨ ਖਾਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਇਸ ਗੀਤ ‘ਚ ਸਲਮਾਨ ਖਾਨ ਦੇ ਡਾਂਸ ਸਟੈਪਸ ਇਕ ਵਾਰ ਫਿਰ ਉਨ੍ਹਾਂ ਨੂੰ ਬਾਕੀਆਂ ਤੋਂ ਵੱਖਰਾ ਬਣਾ ਦਿੰਦੇ ਹਨ ਜੋ ਇਸ ਸਵੈਗ ਨਾਲ ਕੋਈ ਹੋਰ ਐਕਟਰ ਨਹੀਂ ਕਰ ਸਕਦਾ।
ਇਸ ਗੀਤ ‘ਚ ਪੂਜਾ ਹੇਗੜੇ ਨਾਲ ਸਲਮਾਨ ਖਾਨ ਦੀ ਧਮਾਕੇਦਾਰ ਕੈਮਿਸਟਰੀ ਵੀ ਦੇਖਣ ਨੂੰ ਮਿਲ ਰਹੀ ਹੈ। ਕਿਹਾ ਜਾ ਸਕਦਾ ਹੈ ਕਿ ਇੱਕ ਵਾਰ ਫਿਰ ਸਲਮਾਨ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਨੱਚਣ ਲਈ ਮਜਬੂਰ ਕਰ ਦੇਣਗੇ। ਇਸ ਗੀਤ ਵਿੱਚ ਫ਼ਿਲਮ ਦੀ ਕਾਸਟ – ਵੈਂਕਟੇਸ਼, ਭੂਮਿਕਾ ਚਾਵਲਾ, ਰਾਘਵ ਜੁਆਲ, ਸਿਧਾਰਥ ਨਿਗਮ, ਜੱਸੀ ਗਿੱਲ, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ ਅਤੇ ਵਿਨਾਲੀ ਭਟਨਾਗਰ ਨੂੰ ਵੀ ਪੇਸ਼ ਕੀਤਾ ਗਿਆ ਹੈ। ਸਲਮਾ ਖਾਨ ਦੁਆਰਾ ਨਿਰਮਿਤ, ਇੱਕ ਸਲਮਾਨ ਖਾਨ ਫਿਲਮਸ ਪ੍ਰੋਡਕਸ਼ਨ, ਕਿਸੀ ਕਾ ਭਾਈ ਕਿਸੀ ਕੀ ਜਾਨ ਦਾ ਨਿਰਦੇਸ਼ਨ ਫਰਹਾਦ ਸਾਮਜੀ ਦੁਆਰਾ ਕੀਤਾ ਗਿਆ ਹੈ। ਫਿਲਮ ਵਿੱਚ ਸਲਮਾਨ ਖਾਨ, ਵੈਂਕਟੇਸ਼ ਦੱਗੂਬਾਤੀ, ਪੂਜਾ ਹੇਗੜੇ, ਜਗਪਤੀ ਬਾਬੂ, ਭੂਮਿਕਾ ਚਾਵਲਾ, ਵਿਜੇਂਦਰ ਸਿੰਘ, ਅਭਿਮਨਿਊ ਸਿੰਘ, ਰਾਘਵ ਜੁਆਲ, ਸਿਧਾਰਥ ਨਿਗਮ, ਜੱਸੀ ਗਿੱਲ, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ ਅਤੇ ਵਿਨਾਲੀ ਭਟਨਾਗਰ ਹਨ। ਇਹ ਫਿਲਮ 2023 ਦੀ ਈਦ ‘ਤੇ ਰਿਲੀਜ਼ ਹੋਣ ਜਾ ਰਹੀ ਹੈ।













