ਬੀ ਪਰਾਕ ਪੰਜਾਬੀ ਮਿਊਜ਼ਿਕ ਜਗਤ ਦੇ ਇੱਕ ਹੋਣਹਾਰ ਅਤੇ ਟੈਲੈਂਟੇਡ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਉਹ ਆਪਣੇ ਬਿਜ਼ੀ ਸ਼ੈਡਿਊਲ ਚੋਂ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਅਕਸਰ ਸਮਾਂ ਕੱਢਦੇ ਹਨ। ਬੀ ਪਰਾਕ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ । ਜਿਸ ਦੇ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬੀ ਪਰਾਕ ਨੇ ਲਿਖਿਆ ਕਿ ‘ਅੱਜ ਜੋ ਮਹਿਸੂਸ ਕੀਤਾ ਹੈ, ਉਹ ਕਦੇ ਨਹੀਂ ਹੋਇਆ । ਸ਼੍ਰੀ ਬਾਂਕੇ ਬਿਹਾਰੀ ਲਾਲ ਦੀ ਚੌਖਟ ‘ਤੇ ਇਤਰ ਲਗਾਉਣ ਦਾ ਮੌਕਾ ਦਿੱਤਾ ਗਿਆ । ਇਸ ਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਹੈ । ਜ਼ਿੰਦਗੀ ‘ਚ ਭਗਵਾਨ ਤੋਂ ਸਿਰਫ ਭਗਵਾਨ ਮੰਗ ਲਓ ।
ਉਹ ਫਿਰ ਆਪਣੇ ਕੋਲ ਬਿਠਾ ਕੇ ਹੀ ਸਭ ਕੁਝ ਕਰਵਾ ਦਿੰਦਾ ਹੈ’। ਬੀ ਪਰਾਕ ਨੇ ਬਾਂਕੇ ਬਿਹਾਰੀ ਦੇ ਦਰਸ਼ਨ ਦੇ ਵੀਡੀਓ ਦੇ ਨਾਲ-ਨਾਲ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਇੱਕ ਸਾਧੂ ਭਗਵੇਂ ਕੱਪੜਿਆਂ ‘ਚ ਸ਼੍ਰੀ ਕ੍ਰਿਸ਼ਨ ਜੀ ਦਾ ਗੁਣਗਾਣ ਕਰਦਾ ਹੋਇਆ ਦਿਾਖਈ ਦੇ ਰਿਹਾ ਹੈ । ਜੇ ਗੱਲ ਕਰੀਏ ਬੀ ਪਰਾਕ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ ਤੇ ਕਈ ਗਾਇਕਾਂ ਦੇ ਗੀਤਾਂ ਨੂੰ ਆਪਣੇ ਸੰਗੀਤ ਦੇ ਨਾਲ ਹਿੱਟ ਬਣਾਇਆ ਹੈ। ਉਹ ਬਾਲੀਵੁੱਡ ‘ਚ ਵੀ ਗੀਤ ਗਾ ਚੁੱਕੇ ਹਨ।











