ਜ਼ਮੀਨ ਦੇ ਬਦਲੇ ਨੌਕਰੀ ਮਾਮਲੇ ‘ਚ ਸੀਬੀਆਈ ਦੀ ਟੀਮ ਸੋਮਵਾਰ ਸਵੇਰ ਤੋਂ ਲਾਲੂ ਯਾਦਵ ਦੀ ਪਤਨੀ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਘਰ ਪਹੁੰਚੀ। ਕਰੀਬ 4 ਘੰਟੇ ਰਾਬੜੀ ਦੇਵੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਟੀਮ ਨਿਵਾਸ ਤੋਂ ਰਵਾਨਾ ਹੋ ਗਈ। ਦਿੱਲੀ ‘ਚ ਮੰਗਲਵਾਰ ਨੂੰ ਲਾਲੂ ਯਾਦਵ ਅਤੇ ਮੀਸਾ ਭਾਰਤੀ ਤੋਂ ਪੁੱਛਗਿੱਛ ਕਰ ਸਕਦੀ ਹੈ।
ਇਸ ਤੋਂ ਬਾਅਦ ਰਾਬੜੀ ਦੇਵੀ ਵਿਧਾਨ ਪ੍ਰੀਸ਼ਦ ਦੀ ਕਾਰਵਾਈ ‘ਚ ਸ਼ਾਮਿਲ ਹੋਣ ਪਹੁੰਚੀ। ਛੋਟਾ ਬੇਟਾ ਅਤੇ ਡਿਪਟੀ ਸੀਐਮ ਤੇਜਸਵੀ ਯਾਦਵ ਆਇਆ ਅਤੇ ਉਨ੍ਹਾਂ ਨੂੰ ਲੈ ਗਏ। ਸੀਬੀਆਈ ਜਾਂਚ ਦੇ ਸਵਾਲ ‘ਤੇ ਰਾਬੜੀ ਦੇਵੀ ਨੇ ਕਿਹਾ ਕਿ ਕੁਝ ਨਹੀਂ ਹੋਇਆ ਹੈ। ਇਹ ਸਭ ਚਲਦਾ ਰਹਿੰਦਾ ਹੈ।
ਇਸ ਮਾਮਲੇ ਵਿੱਚ ਉਪ ਮੁੱਖ ਮੰਤਰੀ ਤੇਜਸਵੀ ਨੇ ਕਿਹਾ ਕਿ ਰਾਬੜੀ ਆਵਾਸ ‘ਤੇ ਸੀਬੀਆਈ ਦੀ ਟੀਮ ਨੇ ਪੁੱਛਗਿੱਛ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਰਵਾਨਾ ਹੋ ਗਏ ਸੀ। ਇਸ ਤੋਂ ਬਾਅਦ ਪਤਾ ਲੱਗਾ ਕਿ ਸੀਬੀਆਈ ਦੀ ਟੀਮ ਪਹੁੰਚ ਗਈ ਹੈ। ਉਨ੍ਹਾਂ ਕਿਹਾ ਅਸੀਂ ਨਿਸਚਿੰਤ ਹਾਂ; ਸੀਬੀਆਈ, ਈਡੀ ਅਤੇ ਇਨਕਮ ਟੈਕਸ ਹਰ ਮਹੀਨੇ ਆਉਂਦੇ ਰਹਿੰਦੇ ਹਨ। ਇਹ ਪ੍ਰਕਿਰਿਆ 2024 ਤੱਕ ਜਾਰੀ ਰਹੇਗੀ। ਸਾਨੂੰ ਇਸ ਨਾਲ ਕੋਈ ਫ਼ਰਕ ਨਹੀਂ ਪਿਆ। ਜਦੋਂ ਕਿਸੇ ਨੇ ਗਲਤ ਕੰਮ ਨਹੀਂ ਕੀਤਾ ਤਾਂ ਸਾਨੂੰ ਕੋਈ ਚਿੰਤਾ ਨਹੀਂ।
----------- Advertisement -----------
ਰਾਬੜੀ ਤੋਂ CBI ਨੇ 4 ਘੰਟੇ ਕੀਤੀ ਪੁੱਛਗਿੱਛ, ਸਾਬਕਾ ਮੁੱਖ ਮੰਤਰੀ ਨੇ ਕਿਹਾ- ਇਹ ਸਭ ਚਲਦਾ ਰਹਿੰਦਾ ਹੈ
Published on
----------- Advertisement -----------
----------- Advertisement -----------












