April 20, 2026, 9:53 pm
----------- Advertisement -----------
HomeNewsEntertainmentਐਮੀ ਵਿਰਕ ਅਤੇ ਤਾਨੀਆ ਦੇ ਗੀਤ ‘ਚੰਨ ਸਿਤਾਰੇ’ ਨੇ ਯੂਟਿਊਬ ‘ਤੇ ਪੂਰੇ...

ਐਮੀ ਵਿਰਕ ਅਤੇ ਤਾਨੀਆ ਦੇ ਗੀਤ ‘ਚੰਨ ਸਿਤਾਰੇ’ ਨੇ ਯੂਟਿਊਬ ‘ਤੇ ਪੂਰੇ ਕੀਤੇ 100 ਮਿਲੀਅਨ ਵਿਊਜ਼

Published on

----------- Advertisement -----------

ਐਮੀ ਵਿਰਕ ਦੇ ਗੀਤ ‘ਚੰਨ ਸਿਤਾਰੇ’ ਨੂੰ ਯੂਟਿਊਬ ’ਤੇ 50 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਹ ਗੀਤ ਐਮੀ ਵਿਰਕ ਤੇ ਤਾਨੀਆ ਦੀ ਫ਼ਿਲਮ ‘ਓਏ ਮੱਖਣਾ’ ਦਾ ਹੈ, ਜੋ 21 ਅਕਤੂਬਰ ਨੂੰ ਰਿਲੀਜ਼ ਹੋਇਆ ਸੀ। ਗੀਤ ’ਚ ਐਮੀ ਵਿਰਕ ਤੇ ਤਾਨੀਆ ਦੀ ਖ਼ੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਗੀਤ ਦੇ ਬੋਲ ਵੀ ਬੇਹੱਦ ਪਿਆਰੇ ਹਨ, ਜਿਨ੍ਹਾਂ ਨੂੰ ਹਰਮਨਜੀਤ ਸਿੰਘ ਵਲੋਂ ਲਿਖਿਆ ਤੇ ਕੰਪੋਜ਼ ਕੀਤਾ ਗਿਆ ਹੈ। ਗੀਤ ਦਾ ਸੰਗੀਤ ਰੂਹ ਨੂੰ ਸਕੂਨ ਦੇਣ ਵਾਲਾ ਹੈ, ਜਿਸ ਨੂੰ ਐਵੀ ਸਰਾ ਨੇ ਤਿਆਰ ਕੀਤਾ ਹੈ, ਉਥੇ ਐਮੀ ਵਿਰਕ ਨੇ ਆਪਣੀ ਆਵਾਜ਼ ਨਾਲ ਗੀਤ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ ਹੈ। ਦੱਸ ਦੇਈਏ ਕਿ ਯੂਟਿਊਬ ’ਤੇ ਟਾਪ ਮਿਊਜ਼ਿਕ ਵੀਡੀਓ ਦੀ ਕੈਟਾਗਿਰੀ ’ਚ ਇਹ ਗੀਤ 7ਵੇਂ ਨੰਬਰ ’ਤੇ ਟਰੈਂਡ ਕਰ ਰਿਹਾ ਹੈ। ਐਮੀ ਵਿਰਕ ਦੇ ਗਾਣੇ ਲਈ ਪੂਰੇ ਦੇਸ਼ ‘ਚ ਦੀਵਾਨਗੀ ਦੇਖਣ ਨੂੰ ਮਿਲ ਰਹੀ ਹੈ। ਇੰਸਟਾਗ੍ਰਾਮ ‘ਤੇ ਵੀ ਇਹ ਗਾਣਾ ਹਾਲੇ ਤੱਕ ਟਰੈਂਡਿੰਗ ‘ਚ ਬਣਿਆ ਹੋੋਇਆ ਹੈ। ਹੁਣ ਤੱਕ ਇਸ ਗਾਣੇ ‘ਤੇ 4 ਮਿਲੀਅਨ ਯਾਨਿ 40 ਲੱਖ ਲੋਕ ਰੀਲਾਂ ਬਣਾ ਚੁੱਕੇ ਹਨ।

YouTube player

ਇਹ ਪਹਿਲਾ ਪੰਜਾਬੀ ਗਾਣਾ ਹੈ, ਜਿਸ ‘ਤੇ ਇੰਨੀਂ ਰੀਲਾਂ ਬਣੀਆਂ ਹਨ। ਇਸ ਬਾਰੇ ਤਾਨੀਆ ਨੇ ਪੋਸਟ ਸ਼ੇਅਰ ਕਰ ਖੁਸ਼ੀ ਜ਼ਾਹਰ ਕੀਤੀ ਸੀ। ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕੀਤੀ, ਜਿਸ ਵਿੱਚ ਅਦਾਕਾਰਾ ਨੇ ‘ਚੰਨ ਸਿਤਾਰੇ’ ਗਾਣੇ ‘ਤੇ 4 ਮਿਲੀਅਨ ਰੀਲਾਂ ਲਈ ਫੈਨਜ਼ ਦਾ ਧੰਨਵਾਦ ਕੀਤਾ ਹੈ। ਉਥੇ ਫ਼ਿਲਮ ਦੀ ਗੱਲ ਕਰੀਏ ਤਾਂ ਐਮੀ ਤੇ ਤਾਨੀਆ ਤੋਂ ਇਲਾਵਾ ਇਸ ’ਚ ਗੁੱਗੂ ਗਿੱਲ, ਸਿੱਧੀਕਾ ਸ਼ਰਮਾ, ਸੁਖਵਿੰਦਰ ਚਾਹਲ, ਹਰਦੀਪ ਗਿੱਲ, ਤਰਸੇਮ ਪੌਲ, ਦੀਦਾਰ ਗਿੱਲ, ਸਤਵੰਤ ਕੌਰ, ਰੋਜ਼ ਜੇ. ਕੌਰ, ਮੰਜੂ ਮਾਹਲ ਤੇ ਪਰਮਿੰਦਰ ਗਿੱਲ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਫ਼ਿਲਮ ਵਿਕਰਮ ਮਹਿਰਾ, ਸਿਧਾਰਥ ਆਨੰਦ ਕੁਮਾਰ, ਸਿਮਰਜੀਤ ਸਿੰਘ ਤੇ ਐਮੀ ਵਿਰਕ ਵਲੋਂ ਪ੍ਰੋਡਿਊਸ ਕੀਤੀ ਗਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਗਲੇ 3 ਤਿੰਨ ਲੂ ਦਾ ਅਲਰਟ, ਚੰਡੀਗੜ੍ਹ ਪ੍ਰਸ਼ਾਸਨ ਨੇ ਪਬਲਿਕ ਐਡਵਾਈਜਰੀ ਕੀਤੀ ਜਾਰੀ

ਪੰਜਾਬ ਤੇ ਚੰਡੀਗੜ੍ਹ ‘ਚ ਅਗਲੇ ਤਿੰਨ ਦਿਨ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ।...

ਪੰਜਾਬ ਦੀਆਂ ਮੰਡੀਆਂ ‘ਚ 28 ਲੱਖ ਮੀਟਰਿਕ ਟਨ ਕਣਕ ਦੀ ਆਮਦ, 24 ਲੱਖ ਮੀਟਰਿਕ ਟਨ ਤੋਂ ਵੱਧ ਦੀ ਖ਼ਰੀਦ : ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ/ਟਾਂਡਾ, 19 ਅਪ੍ਰੈਲ : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ...

ਮਾਂ ਦੇ ਸਾਂਹਾਂ ਲਈ ਜੰਗ: ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪੁੱਤਰ ਦੀ ਸਭ ਤੋਂ ਵੱਡੀ ਤਾਕਤ

ਪਟਿਆਲਾ, 19 ਅਪ੍ਰੈਲ 2026:ਪਟਿਆਲਾ ਦੇ ਰਹਿਣ ਵਾਲੇ ਗੁਰਪਿੰਦਰ ਜੀਤ ਸਿੰਘ ਦੀ ਜ਼ਿੰਦਗੀ ਪੰਜ ਮਹੀਨੇ...

MLA ਹਰਮੀਤ ਸਿੰਘ ਪਠਾਨਮਾਜਰਾ ਦੀਆਂ ਵਧੀਆਂ ਮੁਸ਼ਕਿਲਾਂ ! ਹੁਣ ਮਾਈਨਿੰਗ ਸਬੰਧੀ ਮਾਮਲੇ ‘ਚ ਪਈ Arrest

ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀਆਂ ਕਾਨੂੰਨੀ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ...

ਊਧਮਪੁਰ ‘ਚ ਖੌਫਨਾਕ ਸੜਕ ਹਾਦਸਾ, ਬੱਸ ਖੱਡ ‘ਚ ਡਿੱਗੀ, 10 ਤੋਂ ਵੱਧ ਮੌਤਾਂ

ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ‘ਚ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਸਵਾਰੀਆਂ...

ਬੇਅਦਬੀਆਂ ਦੇ ਦੋਸ਼ੀਆਂ ਨੂੰ ਹੁਣ ਤੋਂ ਮਿਲੇਗੀ ਸਖਤ ਸਜ਼ਾ, ਪੰਜਾਬ ਦੇ ਰਾਜਪਾਲ ਨੇ ਬਿੱਲ ‘ਤੇ ਕੀਤੇ ਦਸਤਖਤ

ਪੰਜਾਬ ਵਿੱਚ ਹੁਣ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੇਅਦਬੀ...

ਨਿਊਜ਼ੀਲੈਂਡ ਦੌਰੇ ਦਰਮਿਆਨ PM ਲਕਸਨ ਜੀ ਜਥੇਦਾਰ ਗੜਗੱਜ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਔਕਲੈਂਡ ਦੇ ਓਟਾਹੂਹੂ ਵਿੱਚ ਸਥਿਤ ਗੁਰੂ ਨਾਨਕ...