November 23, 2026, 7:37 pm
----------- Advertisement -----------
HomeNewsLatest NewsGIRLS HOSTEL 'ਚ ਅੱਧੀ ਰਾਤੀ ਹਥਿਆਰ ਲੈ ਵੜ੍ਹ ਗਏ ਮੁੰਡੇ! ਵਿਦਿਆਰਥਣਾਂ ਦੀ...

GIRLS HOSTEL ‘ਚ ਅੱਧੀ ਰਾਤੀ ਹਥਿਆਰ ਲੈ ਵੜ੍ਹ ਗਏ ਮੁੰਡੇ! ਵਿਦਿਆਰਥਣਾਂ ਦੀ ਕੀਤੀ ਕੁੱਟਮਾਰ! ਫਿਰ ਅੱਕੀਆਂ ਕੁੜੀਆਂ ਨੇ….

Published on

----------- Advertisement -----------

ਲੁਧਿਆਣਾ, (ਸੌਰਵ ਅਰੋੜਾ): ਲੁਧਿਆਣਾ ਦੇ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ‘ਚ ਅੱਜ ਸਵੇਰੇ ਕੁਝ ਸ਼ੱਕੀ ਨੌਜਵਾਨ ਵਿਦਿਆਰਥਣਾਂ ਦੇ ਹੋਸਟਲ ‘ਚ ਦਾਖਲ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਕੋਲ ਕੁਝ ਹਥਿਆਰ ਵੀ ਸਨ। ਨੌਜਵਾਨਾਂ ਨੇ ਹੋਸਟਲ ਵਿੱਚ ਦਾਖਲ ਹੋ ਕੇ ਵਿਦਿਆਰਥਣਾਂ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਜਦੋਂ ਵਿਦਿਆਰਥਣਾਂ ਨੇ ਰੌਲਾ ਪਾਇਆ ਤਾਂ ਆਸ-ਪਾਸ ਸੁਰੱਖਿਆ ਮੁਲਾਜ਼ਮ ਇਕੱਠੇ ਹੋਣੇ ਸ਼ੁਰੂ ਹੋ ਗਏ। ਲੋਕਾਂ ਦੀ ਭੀੜ ਨੂੰ ਦੇਖ ਕੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਕਾਲਜ ‘ਚ ਵਿਦਿਆਰਥਣਾਂ ਨੇ ਸੁਰੱਖਿਆ ਪ੍ਰਬੰਧਾਂ ‘ਚ ਢਿੱਲ ਨੂੰ ਲੈ ਕੇ ਕਾਲਜ ਮੈਨੇਜਮੈਂਟ ਖਿਲਾਫ ਧਰਨਾ ਦਿੱਤਾ।

ਕਾਲਜ ‘ਚ ਹੰਗਾਮਾ ਸੁਣ ਕੇ ਇਲਾਕੇ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਥਾਣਾ ਮੋਤੀ ਨਗਰ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਕਾਲਜ ਪ੍ਰਬੰਧਕਾਂ ਵੱਲੋਂ ਇਸ ਮਾਮਲੇ ਵਿੱਚ ਚੁੱਪ ਧਾਰੀ ਹੋਈ ਹੈ। ਦੂਜੇ ਪਾਸੇ ਐਸਐਚਓ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਮੌਕੇ ’ਤੇ ਕਾਲਜ ਵਿੱਚ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਫਿਲਹਾਲ ਇਸ ਮਾਮਲੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਮਾਮਲੇ ਦੀ ਜਾਂਚ ਤੋਂ ਬਾਅਦ ਹੀ ਮਾਮਲਾ ਸਪੱਸ਼ਟ ਹੋਵੇਗਾ। ਇਲਾਕਾ ਪੁਲਿਸ ਕਾਲਜ ਦੀ ਇਮਾਰਤ, ਹੋਸਟਲ ਆਦਿ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਜੇਕਰ ਕੋਈ ਮਾਮਲਾ ਗਲਤ ਪਾਇਆ ਗਿਆ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ਨਿਗਮ ਚੋਣਾਂ : AAP ਵੱਲੋਂ 8 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ, 4 ਮਹਿਲਾਵਾਂ ਨੂੰ ਦਿੱਤੀ ਟਿਕਟ

ਆਮ ਆਦਮੀ ਪਾਰਟੀ (ਆਪ) ਨੇ 2026 ਦੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ...

ਸਾਬਕਾ MLA ਮਦਨ ਲਾਲ ਜਲਾਲਪੁਰ ਦੀ ਮੁਅੱਤਲੀ ਰੱਦ, ਕਾਂਗਰਸ ਪਾਰਟੀ ‘ਚ ਹੋਈ ਮੁੜ ਵਾਪਸੀ

ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਮੁਅੱਤਲੀ ਰੱਦ ਕਰ ਦਿੱਤੀ ਗਈ ਹੈ ਤੇ ਉਨ੍ਹਾਂ...

ਕੈਨੇਡਾ ਦੇ ਗੁਰਦੁਆਰਾ ਸਾਹਿਬ ‘ਚ 2 ਧਿਰਾਂ ਆਪਸ ‘ਚ ਭਿੜੀਆਂ

ਕੈਨੇਡਾ ਦੇ ਗੁਰਦੁਆਰਿਆਂ ਵਿੱਚ ਪ੍ਰਬੰਧਕ ਕਮੇਟੀਆਂ ਵਿਚਕਾਰ ਚੱਲ ਰਹੇ ਵਿਵਾਦ ਘਟਣ ਦਾ ਨਾਂ ਨਹੀਂ...

Bisleri ਦੇ ਪਾਣੀ ਦੇ ਸੈਂਪਲ 2 ਵਾਰ ਫੇਲ੍ਹ, ਕੈਂਸਰਕਾਰਕ ਤੱਤ ਮਿਲਣ ਮਗਰੋਂ ਕੰਪਨੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮਨਜ਼ੂਰੀ

ਦੇਸ਼ ਦੀ ਸਭ ਤੋਂ ਵੱਡੀ ਪਾਣੀ ਕੰਪਨੀ, 'ਬਿਸਲੇਰੀ' (Bisleri) ਵਿਰੁੱਧ ਵੱਡੀ ਕਾਰਵਾਈ ਕੀਤੀ ਗਈ...

ਰਾਜਸਥਾਨ ’ਚ ਸੜਕ ਹਾਦਸੇ ਦੌਰਾਨ ਪਰਿਵਾਰ ਦੇ 9 ਜੀਆਂ ਦੀ ਮੌਤ

ਐਤਵਾਰ ਤੜਕੇ ਕੋਟਾ-ਉਦੈਪੁਰ ਰਾਸ਼ਟਰੀ ਰਾਜਮਾਰਗ ’ਤੇ ਖਾਟੂ ਸ਼ਿਆਮ ਜੀ ਮੰਦਿਰ ਦੀ ਯਾਤਰਾ ਤੋਂ ਪਰਤ...

CISF ਜਵਾਨਾਂ ਨੇ ਕੀਤੀ ਤਾਜ ਮਹਿਲ ਦੇਖਣ ਆਏ ਸੈਲਾਨੀ ਦੀ ਕੁੱਟਮਾਰ? ASI ਨੇ ਮੰਗੀ ਰਿਪੋਰਟ

ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਜਵਾਨਾਂ 'ਤੇ ਤਾਜ ਮਹਿਲ ਦੇ ਰੈੱਡ ਜ਼ੋਨ ਵਿੱਚ...

ED ਵੱਲੋਂ ਪੰਜਾਬ ਦੇ 7 ਅਧਿਕਾਰੀਆਂ ਨੂੰ ਸੰਮਨ, ਭੁੱਲਰ ਮਾਮਲੇ ਦੀ ਜਾਂਚ ਹੋਈ ਤੇਜ਼

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਸੱਤ ਮੌਜੂਦਾ ਤੇ ਸੇਵਾਮੁਕਤ ਅਧਿਕਾਰੀਆਂ ਨੂੰ ਸੰਮਨ ਜਾਰੀ...

ਸੰਗਰੂਰ ਦੇ ਵਕੀਲ ਵੱਲੋਂ ਅਮਿਤਾਭ ਬੱਚਨ ਨੂੰ ਕਾਨੂੰਨੀ ਨੋਟਿਸ, KBC ’ਚ ਪੰਜਾਬ ਬਾਰੇ ਇਤਰਾਜ਼ਯੋਗ ਸਵਾਲ ਦਾ ਦਾਅਵਾ

ਸੰਗਰੂਰ ਦੇ ਇੱਕ ਵਕੀਲ ਨੇ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।...

ਲੁਧਿਆਣਾ ‘ਚ SHO ਖ਼ਿਲਾਫ਼ FIR ਦਰਜ ਕਰਨ ਦੇ ਹੁਕਮ, ਅਦਾਲਤੀ ਹੁਕਮਾਂ ਦੀ ਅਣਦੇਖੀ ਕਰਨੀ ਪਈ ਮਹਿੰਗੀ

ਲੁਧਿਆਣਾ ਵਿੱਚ ਪੁਲਿਸ ਵਿਭਾਗ ਨੂੰ ਉਸ ਸਮੇਂ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ...