September 7, 2026, 4:31 am
----------- Advertisement -----------
HomeNewsEntertainmentਮੈਂ ਇਨਸਾਨ ਨਹੀਂ … 'Jhootha' ਗੀਤ ਦੇ ਲਾਂਚ ਦੌਰਾਨ ਫੁੱਟ-ਫੁੱਟ ਕੇ ਰੋਣ...

ਮੈਂ ਇਨਸਾਨ ਨਹੀਂ … ‘Jhootha’ ਗੀਤ ਦੇ ਲਾਂਚ ਦੌਰਾਨ ਫੁੱਟ-ਫੁੱਟ ਕੇ ਰੋਣ ਲੱਗੀ ਰਾਖੀ ਸਾਵੰਤ, ਦੇਖੋ ਵੀਡੀਓ

Published on

----------- Advertisement -----------

‘ਡਰਾਮਾ ਕੁਈਨ’ ਰਾਖੀ ਸਾਵੰਤ ਸੁਰਖੀਆਂ ‘ਚ ਬਣੇ ਰਹਿਣ ਦਾ ਕੋਈ ਵੀ ਮੌਕਾ ਨਹੀਂ ਛੱਡਦੀ। ਪਿਛਲੇ ਕਈ ਦਿਨਾਂ ਤੋਂ ਉਹ ਆਪਣੇ ਪਤੀ ਆਦਿਲ ਖਾਨ ਦੁਰਾਨੀ ਨਾਲ ਲੜਦੀ ਨਜ਼ਰ ਆ ਰਹੀ ਹੈ। ਰਾਖੀ ਨੇ ਆਦਿਲ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ, ਜਿਸ ਕਾਰਨ ਉਹ ਸਲਾਖਾਂ ਪਿੱਛੇ ਹੈ। ਇਸ ਦੌਰਾਨ ਐਕਟਰਸ ਦਾ ਨਵਾਂ ਗੀਤ ‘ਝੂਠਾ’ (Jhootha) ਵੀ ਰਿਲੀਜ਼ ਹੋ ਗਿਆ ਹੈ। ਇਹ ਗਾਣਾ ਉਨ੍ਹਾਂ ਦੀ ਅਸਲ ਜ਼ਿੰਦਗੀ ‘ਤੇ ਆਧਾਰਿਤ ਹੈ। ਇਸ ਗੀਤ ਦੇ ਲਾਂਚ ਈਵੈਂਟ ‘ਚ ਰਾਖੀ ਸਾਵੰਤ ਮੀਡੀਆ ਨਾਲ ਗੱਲ ਕਰਦੇ ਹੋਏ ਫੁੱਟ-ਫੁੱਟ ਕੇ ਰੋਣ ਲੱਗ ਪਈ। ਉਸ ਨੂੰ ਦੇਖ ਕੇ ਫੈਨਸ ਦਾ ਦਿਲ ਟੁੱਟ ਗਿਆ, ਉੱਥੇ ਹੀ ਕਈ ਲੋਕਾਂ ਨੇ ਉਸ ਨੂੰ ਟ੍ਰੋਲ ਵੀ ਕੀਤਾ। ਗਾਣਾ ਲਾਂਚ ਈਵੈਂਟ ਦੌਰਾਨ ਦਾ ਰਾਖੀ ਦਾ ਰੋਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਇਸ ਦੌਰਾਨ ਰਾਖੀ ਨੇ ਰੋਂਦੀ ਆਵਾਜ਼ ‘ਚ ਕਿਹਾ, ‘ਲੋਕ ਕਹਿੰਦੇ ਹਨ ਕਿ ਰਾਖੀ ਸਾਵੰਤ ਨੂੰ ਕੌਣ ਧੋਖਾ ਦੇ ਸਕਦਾ ਹੈ। ਰਾਖੀ ਸਾਵੰਤ ਨਾਲ ਕੀ ਗਲਤ ਹੋ ਸਕਦਾ ਹੈ? ਕੀ ਮੈਂ ਇਨਸਾਨ ਨਹੀਂ ਹਾਂ, ਕੀ ਮੈਂ ਔਰਤ ਨਹੀਂ ਹਾਂ, ਮੇਰੇ ਕੋਲ ਦਿਲ ਨਹੀਂ ਹੈ, ਮੈਂ ਵੱਸਣ ਦਾ ਸੁਪਨਾ ਨਹੀਂ ਵੇਖ ਸਕਦੀ।’ ਇਹ ਵੀਡੀਓ ਸਾਹਮਣੇ ਆਉਂਦੇ ਹੀ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਯੂਜ਼ਰ ਨੇ ਲਿਖਿਆ, ‘ਆਸਕਰ ਦੋ ਕੋਈ’। ਦੂਜੇ ਨੇ ਲਿਖਿਆ, ‘ਓਵਰਐਕਟਿੰਗ ਲਈ 50 ਰੁਪਏ ਕੱਟੋ।’ ਤੀਜੇ ਯੂਜ਼ਰ ਨੇ ਲਿਖਿਆ, ‘ਕੀ ਡਰਾਮਾ ਹੈ ਯਾਰ, ਇਹ ਇਸ ਦਾ ਰੋਜ਼ ਦਾ ਹੈ ਕੀ ਚੀਜ਼ ਹੈ ਇਹ।’ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਮੈਨੂੰ ਨਕਲੀ ਦਿਖਾਵਾ ਪਸੰਦ ਨਹੀਂ ਹੈ।’ ਹਾਲਾਂਕਿ ਰਾਖੀ ਦੇ ਫੈਨਸ ਉਸ ਨੂੰ ਹਿੰਮਤ ਰੱਖਣ ਲਈ ਕਹਿ ਰਹੇ ਹਨ।

ਉਹ ਇਸ ਔਖੀ ਘੜੀ ਵਿੱਚ ਇਕੱਠੇ ਖੜੇ ਹੋਣ ਦੀ ਗੱਲ ਕਰ ਰਹੇ ਹਨ। ਦੱਸ ਦੇਈਏ ਕਿ ਰਾਖੀ ਸਾਵੰਤ ਅਤੇ ਆਦਿਲ ਦੁਰਾਨੀ ਨੇ 2022 ਵਿੱਚ ਲੁੱਕ-ਛੁੱਪ ਕੇ ਵਿਆਹ ਕੀਤਾ ਸੀ। ਇਸ ਦਾ ਖੁਲਾਸਾ ਜਨਵਰੀ 2023 ਵਿੱਚ ਹੋਇਆ ਸੀ। ਵਿਆਹ ਤੋਂ ਪਹਿਲਾਂ ਰਾਖੀ ਸਾਵੰਤ ਨੇ ਇਸਲਾਮ ਕਬੂਲ ਕਰ ਲਿਆ ਸੀ ਤੇ ਆਪਣਾ ਨਾਂ ਬਦਲ ਕੇ ਫਾਤਿਮਾ ਰੱਖ ਲਿਆ ਸੀ। ਬਾਅਦ ਵਿੱਚ ਪਤੀ-ਪਤਨੀ ਵਿੱਚ ਝਗੜਾ ਸ਼ੁਰੂ ਹੋ ਗਿਆ ਤੇ ਉਹ ਵੱਖ ਹੋ ਗਏ। ਰਾਖੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਆਦਿਲ ਨੇ ਉਸ ਨਾਲ ਧੋਖਾ ਕੀਤਾ। ਆਦਿਲ ਨੂੰ ਘਰੇਲੂ ਹਿੰਸਾ ਅਤੇ ਬਲਾਤਕਾਰ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...

3100 ਪਿੰਡਾਂ ਵਿੱਚ ਬਣ ਰਹੇ ਸ਼ਾਨਦਾਰ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ-ਭਗਵੰਤ ਸਿੰਘ ਮਾਨ

*ਬਠਿੰਡਾ; 5 ਸਤੰਬਰ: *ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਦੇ...

ਕਲਾਸਰੂਮ ਲਰਨਿੰਗ ਵਿੱਚ ਪੰਜਾਬ ਦਾ ਨੰਬਰ 1 ਸਥਾਨ ਅਧਿਆਪਕਾਂ ਦੀ ਸਮਰੱਥਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ: ਮਨੀਸ਼ ਸਿਸੋਦੀਆ

ਹੁਸ਼ਿਆਰਪੁਰ 5 ਸਤੰਬਰ:ਅਧਿਆਪਕ ਦਿਵਸ 'ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਆਪ ਪੰਜਾਬ ਦੇ...

ਅਕਾਲੀ ਦਲ ਦੇ ਦਫ਼ਤਰ ਵਿੱਚ ਬਜ਼ੁਰਗ ਦਲਿਤ ਔਰਤ ਨਾਲ ਕੁੱਟਮਾਰ ਖ਼ਿਲਾਫ਼ ਆਪ ਮਹਿਲਾ ਵਿੰਗ ਵੱਲੋਂ ਸਮਰਾਲਾ ‘ਚ ਭਰੀ ਰੋਸ ਪ੍ਰਦਰਸ਼ਨ

ਚੰਡੀਗੜ੍ਹ/ਸਮਰਾਲਾ 5 ਸਤੰਬਰ:ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਇੱਕ ਬਜ਼ੁਰਗ ਦਲਿਤ ਔਰਤ ਨਾਲ ਹੋਈ...

51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਸੂਚਨਾਵਾਂ ਨਾਲ ਪੰਜਾਬ ਵਿੱਚ ਨਸ਼ਾ ਤਸਕਰੀ ਨਾਲ ਜੁੜੀਆਂ 25,339 ਗ੍ਰਿਫ਼ਤਾਰੀਆਂ

ਚੰਡੀਗੜ੍ਹ; 5 ਸਤੰਬਰ 2026:ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਇੱਕ ਮਹੱਤਵਪੂਰਨ...

ਗੁਰਪ੍ਰੀਤ ਸਿੰਘ ਸੇਖੋਂ ਨੇ ਫੜਿਆ AAP ਦਾ ਪੱਲਾ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਗੁਰਪ੍ਰੀਤ ਸਿੰਘ ਸੇਖੋਂ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।...

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...