ਨੇਪਾਲ ਦੇ ਸਿੰਧੁਲੀ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਭਿਆਨਕ ਬੱਸ ਹਾਦਸਾ ਵਾਪਰਿਆ। ਇਸ ਵਿੱਚ ਤਿੰਨ ਔਰਤਾਂ ਸਮੇਤ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਸ ਹਾਦਸੇ ‘ਚ ਕਰੀਬ 28 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਬੱਸ ‘ਚ ਕੁੱਲ 34 ਲੋਕ ਸਵਾਰ ਸਨ। ਇਹ ਖ਼ਤਰਨਾਕ ਹਾਦਸਾ ਸਿੰਧੂਲੀ ਜ਼ਿਲ੍ਹੇ ਵਿੱਚ ਬੱਸ ਦੇ ਪਹਾੜੀ ਨਾਲ ਟਕਰਾਉਣ ਕਾਰਨ ਵਾਪਰਿਆ। ਘਟਨਾ ਦੇ ਵੇਰਵੇ ਦਿੰਦੇ ਹੋਏ, ਕਾਠਮੰਡੂ ਪੋਸਟ ਅਖਬਾਰ ਨੇ ਦੱਸਿਆ ਕਿ ਓਖਲਧੁੰਗਾ ਤੋਂ ਕਾਠਮੰਡੂ ਜਾ ਰਹੀ ਇੱਕ ਬੱਸ 34 ਯਾਤਰੀਆਂ ਨੂੰ ਲੈ ਕੇ ਮੱਧ-ਪਹਾੜੀ ਹਾਈਵੇਅ ਦੇ ਨਾਲ ਫਿੱਕਲ ਗ੍ਰਾਮੀਣ ਨਗਰਪਾਲਿਕਾ-4 ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸੇ ‘ਚ ਤਿੰਨ ਪੁਰਸ਼ਾਂ ਅਤੇ ਤਿੰਨ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਉਪ ਪੁਲੀਸ ਕਪਤਾਨ ਚਿਰੰਜੀਵੀ ਦਹਿਲ ਨੇ ਘਟਨਾ ਬਾਰੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਵੱਲੋਂ ਵਾਹਨ ’ਤੇ ਕਾਬੂ ਨਾ ਪਾਉਣ ਕਾਰਨ ਬੱਸ ਪਹਾੜੀ ਨਾਲ ਜਾ ਟਕਰਾਈ। ਜ਼ਖਮੀ ਯਾਤਰੀਆਂ ਨੂੰ ਖੁਰਕੋਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
----------- Advertisement -----------
ਪਹਾੜੀ ਨਾਲ ਬੱਸ ਟਕਰਾਉਣ ‘ਤੇ ਵਾਪਰਿਆ ਭਿਆਨਕ ਹਾਦਸਾ, 6 ਯਾਤਰੀਆਂ ਦੀ ਮੌਤ ਸਮੇਤ 28 ਜ਼ਖਮੀ
Published on
----------- Advertisement -----------










