ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦਾ ਇੱਕ ਦਮਦਾਰ ਬੱਲੇਬਾਜ਼ ਸੱਟ ਕਾਰਨ ਲੰਬੇ ਸਮੇਂ ਤੱਕ ਮੈਦਾਨ ਤੋਂ ਬਾਹਰ ਹੋ ਸਕਦਾ ਹੈ। ਇਹ ਖਿਡਾਰੀ ਆਸਟ੍ਰੇਲੀਆ ਖਿਲਾਫ ਖੇਡੀ ਗਈ ਸੀਰੀਜ਼ ‘ਚ ਟੀਮ ਇੰਡੀਆ ਦਾ ਹਿੱਸਾ ਸੀ। ਟੀਮ ਇੰਡੀਆ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਅਹਿਮਦਾਬਾਦ ਟੈਸਟ ਦੌਰਾਨ ਜ਼ਖਮੀ ਹੋ ਗਏ ਸਨ। ਬਾਰਡਰ ਗਾਵਸਕਰ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਸ਼੍ਰੇਅਸ ਅਈਅਰ ਪਿੱਠ ਦੇ ਹੇਠਲੇ ਹਿੱਸੇ ਦੀ ਸੱਟ ਕਾਰਨ ਚੰਗੀ ਹਾਲਤ ਵਿਚ ਨਹੀਂ ਦਿਖਾਈ ਦੇ ਰਹੇ ਹਨ। ਸ਼੍ਰੇਅਸ ਅਈਅਰ ਪਿੱਠ ਦੀ ਸੱਟ ਕਾਰਨ ਲੰਬੇ ਸਮੇਂ ਤੱਕ ਮੈਦਾਨ ਤੋਂ ਬਾਹਰ ਹੋ ਸਕਦੇ ਹਨ।
ਰੋਹਿਤ ਸ਼ਰਮਾ ਨੇ ਕਿਹਾ, ‘ਮੈਨੂੰ ਸਕੈਨ ਦੀ ਸਹੀ ਰਿਪੋਰਟ ਨਹੀਂ ਪਤਾ, ਪਰ ਲੱਗਦਾ ਹੈ ਕਿ ਅਈਅਰ ਠੀਕ ਨਹੀਂ ਹੈ। ਇਹੀ ਕਾਰਨ ਹੈ ਕਿ ਉਹ ਇੱਥੇ ਨਹੀਂ ਹੈ।
ਰੋਹਿਤ ਨੇ ਕਿਹਾ, ‘ਸਾਨੂੰ ਨਹੀਂ ਪਤਾ ਕਿ ਉਸ ਨੂੰ ਠੀਕ ਹੋਣ ਵਿਚ ਕਿੰਨਾ ਸਮਾਂ ਲੱਗੇਗਾ ਜਾਂ ਉਹ ਕਦੋਂ ਵਾਪਸ ਆਵੇਗਾ। ਜਦੋਂ ਉਸ ਦੀ ਸੱਟ ਸਾਹਮਣੇ ਆਈ ਤਾਂ ਉਸ ਦੀ ਹਾਲਤ ਠੀਕ ਨਹੀਂ ਲੱਗ ਰਹੀ ਸੀ। ਮੈਨੂੰ ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਵੇਗਾ ਅਤੇ ਦੁਬਾਰਾ ਖੇਡਣਾ ਸ਼ੁਰੂ ਕਰੇਗਾ।
----------- Advertisement -----------
ਟੀਮ ਇੰਡੀਆ ਨੂੰ ਲੱਗਾ ਵੱਡਾ ਝਟਕਾ, ਅਚਾਨਕ ਇਹ ਖਿਡਾਰੀ ਟੀਮ ਤੋਂ ਹੋਇਆ ਬਾਹਰ!
Published on
----------- Advertisement -----------
----------- Advertisement -----------











