ਅਰੁਣਾਚਲ ਪ੍ਰਦੇਸ਼ ਦੇ ਬੋਮਡਿਲਾ ‘ਚ ਵੀਰਵਾਰ ਨੂੰ ਫੌਜ ਦਾ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਪਾਇਲਟਾਂ ਦੀ ਭਾਲ ਲਈ ਫੌਜ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਸੂਤਰਾਂ ਮੁਤਾਬਕ ਹੈਲੀਕਾਪਟਰ ਮੰਡਲਾ ਪਹਾੜੀ ਖੇਤਰ ‘ਚ ਕਰੈਸ਼ ਹੋ ਗਿਆ ਹੈ। ਇਸ ਵਿੱਚ ਲੈਫਟੀਨੈਂਟ ਕਰਨਲ ਅਤੇ ਮੇਜਰ ਰੈਂਕ ਦੇ ਅਧਿਕਾਰੀ ਸਨ। ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਫੌਜ ਨੇ ਕਿਹਾ ਕਿ ਹੈਲੀਕਾਪਟਰ ਨੇ ਬੋਮਡਿਲਾ ਤੋਂ ਉਡਾਣ ਭਰੀ ਸੀ। ਸਵੇਰੇ 9:15 ਵਜੇ ਹੈਲੀਕਾਪਟਰ ਦਾ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨਾਲ ਸੰਪਰਕ ਟੁੱਟ ਗਿਆ।ਪਾਇਲਟਾਂ ਦੀ ਭਾਲ ਲਈ ਫੌਜ ਵੱਲੋਂ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
----------- Advertisement -----------
ਅਰੁਣਾਚਲ ‘ਚ ਫੌਜ ਦਾ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ, ਦੋਵੇਂ ਪਾਇਲਟਾਂ ਦੀ ਭਾਲ ਜਾਰੀ
Published on
----------- Advertisement -----------
----------- Advertisement -----------












